16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਨਗਰ ਪੰਚਾਇਤ ਨੇ ‘ਸਰਕਾਰੀ ਆਈ.ਟੀ.ਆਈ. ਲੋਹੀਆਂ’ ’ਚ ਸਫ਼ਾਈ ਦੇ ਕਾਰਜ ਕਰਵਾਏ

ਲੋਹੀਆਂ ਖਾਸ, 15 ਸਤੰਬਰ (ਸ਼ਤਾਬਗੜ੍ਹ, ਖਾਲਸਾ)-ਅੱਜ ਅਸੀਂ ‘ਭਾਈ ਨਿਰਮਲ ਸਿੰਘ ਖਾਲਸਾ ਸਰਕਾਰੀ ਆਈ. ਟੀ.

ਅਜੀਤ ਡੈਸਕ 16-09-2026
ਲੋਹੀਆਂ ਖਾਸ, 15 ਸਤੰਬਰ (ਸ਼ਤਾਬਗੜ੍ਹ, ਖਾਲਸਾ)-ਅੱਜ ਅਸੀਂ ‘ਭਾਈ ਨਿਰਮਲ ਸਿੰਘ ਖਾਲਸਾ ਸਰਕਾਰੀ ਆਈ.ਟੀ.ਆਈ. ਲੋਹੀਆਂ ਖਾਸ’ ਦੀ ਸਫਾਈ ਕਰਵਾ ਕੇ ਆਪਣੇ ਫਰਜ਼ ਹੀ ਨਿਭਾਏ ਹਨ। ਇਹ ਪ੍ਰਗਟਾਵਾ ਨਗਰ ਪੰਚਾਇਤ ਲੋਹੀਆਂ ਦੇ ਪ੍ਰਧਾਨ ਸੋਮ ਨਾਥ ਭੱਟੀ ਵਲੋਂ ਸਫਾਈ ਅਭਿਆਨ ਸ਼ੁਰੂ ਕਰਨ ਮੌਕੇ ਕੀਤਾ ਗਿਆ| ਇਸ ਆਈ.ਟੀ.ਆਈ. ਲੋਹੀਆਂ ਦੇ ਪ੍ਰਿੰਸੀਪਲ ਮੈਡਮ ਰੁਪਿੰਦਰ ਕੌਰ ਨੇ ਪ੍ਰਧਾਨ ਸ਼੍ਰੀ ਸੋਮ ਨਾਥ ਭੱਟੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਆਈ.ਟੀ.ਆਈ. ਕੰਪਲੈਕਸ ਅੰਦਰ ਮਾਲੀ ਸੇਵਾਦਾਰ ਦੀ ਪੋਸਟ ਨਾ ਹੋਣ ਕਾਰਨ ਸਾਨੂੰ ਸਫਾਈ ਸਬੰਧੀ ਦਿੱਕਤ ਆ ਰਹੀ ਸੀ, ਜਿਸ ਨੂੰ ਪ੍ਰਧਾਨ ਜੀ ਅਤੇ ਹੋਰ ਸ਼ਹਿਰ ਵਾਸੀਆਂ ਨੇ ਦੂਰ ਕਰ ਦਿੱਤਾ ਹੈ| ਇਸ ਮੌਕੇ ਟਰੇਨਿੰਗ ਅਫ਼ਸਰ ਤਜਿੰਦਰਪਾਲ ਸਿੰਘ, ਵੈਲਡਰ ਇੰਸਟਰੱਕਟਰ ਸਵਰਨ ਸਿੰਘ ਨੇ ਕਿਹਾ ਕਿ ਸਫਾਈ ਸੇਵਕਾਂ ਨੇ ਜਿਥੇ ਸਫਾਈ ਅਭਿਆਨ ਚਲਾਇਆ ਉਥੇ ਕੰਪਲੈਕਸ ਦੀਆਂ ਗਰਾਉਂਡਾਂ ’ਚ ਉੱਘੀ ਘਾਹ ਬੂਟੀ ਨੂੰ ਵੀ ਸਪਰੇਅ ਵਗੈਰਾ ਕਰਕੇ ਅਤੇ ਟਰੈਕਟਰ ਰੀਪਰ ਦੀ ਸਹਾਇਤਾ ਨਾਲ ਖਤਮ ਕੀਤਾ ਹੈ| ਇਸ ਮੌਕੇ ਸ਼੍ਰੀਮਤੀ ਯੂਨੀਤਾ ਸੁਪਰਡੈਂਟ, ਸਵਰਨ ਸਿੰਘ ਇੰਸਟਰਕਟਰ, ਦਿਲਬਾਗ ਸਿੰਘ ਸੀਨੀਅਰ ਸਹਾਇਕ, ਸਿਮਰਨਜੀਤ ਸਿੰਘ ਇੰਸਟਰਕਟਰ, ਸੰਦੀਪ ਸਿੰਘ ਕਲਰਕ, ਕੌਂਸਲਰ ਸਾਹਿਬ ਸਿੰਘ ਕੰਗ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਗੁ: ਪ੍ਰਧਾਨ ਜੋਗਿੰਦਰ ਸਿੰਘ ਸੰਧਾ, ਭਾਈ ਦੀਦਾਰ ਸਿੰਘ ਦਰਦੀ, ਯੂਥ ਆਗੂ ਜਸਵਿੰਦਰ ਸਿੰਘ ਜੋਸਨ, ਸਲਵਿੰਦਰ ਸਿੰਘ ਥਾਣੇਦਾਰ, ਬਿੱਕਰ ਸਿੰਘ ਸ਼ਤਾਬਗੜ੍ਹ, ਜਰਨੈਲ ਸਿੰਘ ਥਿੰਦ, ਬਲਦੇਵ ਸਿੰਘ ਬਾਬਾ, ਅਮਰਜੀਤ ਸਿੰਘ ਮੁਰਾਜਵਾਲਾ ਆਦਿ ਹਾਜ਼ਰ ਸਨ|
ਪਿਛਲੀ ਖ਼ਬਰ ਮੇਨ ਵਿੰਗ ਤੋਂ ਬਾਅਦ ਹੁਣ ਮਹਿਲਾ ਵਿੰਗ ਅਤੇ ਬਲਾਕ ਸੰਮਤੀ ਚੇਅਰਮੈਨ ਵੀ ਪਰਮਿੰਦਰ ਸਿੰਘ ਪੰਡੋਰੀ ਦੇ ਹੱਕ ’ਚ ਅਗਲੀ ਖ਼ਬਰ ਫੋਰਟਿਸ ਹਸਪਤਾਲ ਜਲੰਧਰ ਨੇ ਮਰੀਜ਼ਾਂ ਦੀ ਬੇਹਤਰ ਦੇਖਭਾਲ ਲਈ ਸਪੈਸ਼ਲਾਈਜ਼ਡ ਕਮਰਿਆਂ ਦੀ ਗਿਣਤੀ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।