16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਛੇ ਦਹਾਕਿਆਂ ਪੁਰਾਣਾ ਮਸਲਾ ਸੀ ਕਿਸ਼ਾਊ ਡੈਮ ਪ੍ਰੋਜੈਕਟ , ਕਾਂਗਰਸ ਦੀਆਂ ਕਈ ਸਰਕਾਰਾਂ ਨਹੀਂ ਕਰ ਸਕੀਆਂ ਹੱਲ - ਅਨੁਰਾਗ ਠਾਕੁਰ

ਕਾਂਗੜਾ (ਹਿਮਾਚਲ ਪ੍ਰਦੇਸ਼), 16 ਸਤੰਬਰ - ਕਿਸ਼ਾਊ ਡੈਮ ਪ੍ਰੋਜੈਕਟ ਬਾਰੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ, "... ਕਿਸ਼ਾਊ ਡੈਮ ਪ੍ਰੋਜੈਕਟ ਛੇ ਦਹਾਕਿਆਂ ਪੁਰਾਣਾ ਮਸਲਾ...

ਅਜੀਤ ਡੈਸਕ 16-09-2026

ਕਾਂਗੜਾ (ਹਿਮਾਚਲ ਪ੍ਰਦੇਸ਼), 16 ਸਤੰਬਰ - ਕਿਸ਼ਾਊ ਡੈਮ ਪ੍ਰੋਜੈਕਟ ਬਾਰੇ ਭਾਜਪਾ ਸੰਸਦ ਮੈਂਬਰ ਅਨੁਰਾਗ ਠਾਕੁਰ ਨੇ ਕਿਹਾ, "... ਕਿਸ਼ਾਊ ਡੈਮ ਪ੍ਰੋਜੈਕਟ ਛੇ ਦਹਾਕਿਆਂ ਪੁਰਾਣਾ ਮਸਲਾ ਸੀ। ਕੇਂਦਰ ਅਤੇ ਰਾਜ ਪੱਧਰ 'ਤੇ ਕਾਂਗਰਸ ਦੀਆਂ ਕਈ ਸਰਕਾਰਾਂ ਆਈਆਂ ਅਤੇ ਗਈਆਂ, ਪਰ ਉਹ ਇਸ ਨੂੰ ਹੱਲ ਨਹੀਂ ਕਰ ਸਕੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ 'ਤੇ, ਗ੍ਰਹਿ ਮੰਤਰੀ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਛੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਇਸ ਮਸਲੇ ਨੂੰ ਹੱਲ ਕੀਤਾ... ਜਿੱਥੋਂ ਤੱਕ ਲਾਗਤ ਦੀ ਗੱਲ ਹੈ, ਕੇਂਦਰ ਸਰਕਾਰ 90 ਫ਼ੀਸਦੀ ਖ਼ਰਚਾ ਚੁੱਕ ਰਹੀ ਹੈ। ਫਿਰ ਵੀ ਕੁਝ ਲੋਕ ਇਸ ਦਾ ਸਿਹਰਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਜੇਕਰ ਹਿਮਾਚਲ ਦੇ ਮੁੱਖ ਮੰਤਰੀ ਸਿਹਰਾ ਲੈਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪਿਛਲੇ 50-60 ਸਾਲਾਂ ਵਿਚ ਕਾਂਗਰਸ ਸਰਕਾਰਾਂ ਇਸ ਮਸਲੇ ਨੂੰ ਹੱਲ ਕਿਉਂ ਨਹੀਂ ਕਰ ਸਕੀਆਂ।"

ਪਿਛਲੀ ਖ਼ਬਰ ਲਗਾਤਾਰ ਲੱਗ ਰਹੇ ਬਿਜਲੀ ਕੱਟਾਂ ਦੇ ਵਿਰੋਧ 'ਚ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਪ੍ਰਦਰਸ਼ਨ ਅਗਲੀ ਖ਼ਬਰ ਬਿਜਲੀ ਕੱਟਾਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ(ਬ) ਵਲੋਂ ਧਰਨੇ