16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਕਿਸਾਨਾਂ ਲਈ ਜ਼ਮੀਨਦੋਜ਼ ਪਾਈਪਾਂ ਪੁਆਉਣਾ ਹੋਇਆ ਸੌਖਾ, ਭੂਮੀ ਤੇ ਜਲ ਸੰਭਾਲ ਵਿਭਾਗ ਨੇ ਬਣਾਇਆ ਆਨਲਾਈਨ ਪੋਰਟਲ

ਜਲੰਧਰ, 15 ਸਤੰਬਰ (ਜਤਿੰਦਰ ਪੰਮੀ)-ਆਪਣੇ ਖੇਤਾਂ ’ਚ ਜ਼ਮੀਨਦੋਜ਼ ਪਾਈਪ ਪ੍ਰਣਾਲੀ ਲਵਾਉਣ ਵਾਲੇ ਕਿਸਾਨਾਂ ਨੂੰ ਹੁਣ ਭੂਮੀ ਤੇ ਜਲ ਸੰਭਾਲ ਵਿਭਾਗ ਦੇ ਚੱਕਰ ਨਹੀਂ ਮਾਰਨੇ ਪੈਣਗੇ ਕਿਉਂਕਿ ਵਿਭਾਗ ਨੇ ਚਾਹਵਾਨ ਕਿਸਾਨਾਂ ਦੀ ਸਹੂਲਤ ਲਈ ਆਨਲਾਈਨ ਪੋਰਟਲ ਸ਼ੁਰੂ ਕਰ ਦਿੱਤਾ ਹੈ, ਜਿਸ ਰਾਹੀਂ ਲਾਭਪਾਤਰੀ ਕਿਸਾਨ ਘਰ ਬੈਠੇ ਹੀ ਅਰਜ਼ੀ ਦਾਖਲ ਕਰਵਾ ਸਕਣਗੇ। ਖੇਤਾਂ ’ਚ ਫਸਲਾਂ ਨੂੰ ਖੁੱਲ੍ਹਾ ਪਾਣੀ ਨਾਲ ਲਾਉਣ ਹੋਣ ਵਾਲੀ ਬਰਬਾਦੀ ਰੋਕਣ ਲਈ ਵਿਭਾਗ ਵਲੋਂ ਪਿਛਲੇ ਸਾਲਾਂ ਤੋਂ ਜ਼ਮੀਨਦੋਜ਼ ਪਾਈਪਾਂ ਪਾਉਣ ਦਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ।

ਭੂਮੀ ਤੇ ਜਲ ਸੰਭਾਲ ਵਿਭਾਗ ਦੇ ਐੱਸ. ਡੀ. ਓ. ਲੁਪਿੰਦਰ ਕੁਮਾਰ 16-09-2026
ਜਲੰਧਰ, 15 ਸਤੰਬਰ (ਜਤਿੰਦਰ ਪੰਮੀ)-ਆਪਣੇ ਖੇਤਾਂ ’ਚ ਜ਼ਮੀਨਦੋਜ਼ ਪਾਈਪ ਪ੍ਰਣਾਲੀ ਲਵਾਉਣ ਵਾਲੇ ਕਿਸਾਨਾਂ ਨੂੰ ਹੁਣ ਭੂਮੀ ਤੇ ਜਲ ਸੰਭਾਲ ਵਿਭਾਗ ਦੇ ਚੱਕਰ ਨਹੀਂ ਮਾਰਨੇ ਪੈਣਗੇ ਕਿਉਂਕਿ ਵਿਭਾਗ ਨੇ ਚਾਹਵਾਨ ਕਿਸਾਨਾਂ ਦੀ ਸਹੂਲਤ ਲਈ ਆਨਲਾਈਨ ਪੋਰਟਲ ਸ਼ੁਰੂ ਕਰ ਦਿੱਤਾ ਹੈ, ਜਿਸ ਰਾਹੀਂ ਲਾਭਪਾਤਰੀ ਕਿਸਾਨ ਘਰ ਬੈਠੇ ਹੀ ਅਰਜ਼ੀ ਦਾਖਲ ਕਰਵਾ ਸਕਣਗੇ। ਖੇਤਾਂ ’ਚ ਫਸਲਾਂ ਨੂੰ ਖੁੱਲ੍ਹਾ ਪਾਣੀ ਨਾਲ ਲਾਉਣ ਹੋਣ ਵਾਲੀ ਬਰਬਾਦੀ ਰੋਕਣ ਲਈ ਵਿਭਾਗ ਵਲੋਂ ਪਿਛਲੇ ਸਾਲਾਂ ਤੋਂ ਜ਼ਮੀਨਦੋਜ਼ ਪਾਈਪਾਂ ਪਾਉਣ ਦਾ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ। ਇਸ ਪ੍ਰਾਜੈਕਟ ਤਹਿਤ ਪਾਈਪਾਂ ਪੁਆਉਣ ਵਾਲੇ ਲਾਭਪਾਤਰੀ ਕਿਸਾਨ ਨੂੰ ਸਰਕਾਰ ਵਲੋਂ 50 ਫੀਸਦੀ ਦੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਨਹਿਰੀ ਪਾਣੀ ਦੀ ਵਰਤੋਂ ਕਰਨ ਵਾਲੇ ਕਿਸਾਨਾਂ ਵਲੋਂ ਮਿਲ ਕੇ ਜ਼ਮੀਨਦੋਜ਼ ਪਾਈਪਾਂ ਪੁਆਉਣ ਦੇ ਪ੍ਰਾਜੈਕਟ ’ਚ ਸਰਕਾਰ ਵਲੋਂ 100 ਫੀਸਦੀ ਮੁਫ਼ਤ ਪਾਈਪਲਾਈਨ ਵਿਛਾਈ ਜਾਂਦੀ ਹੈ ਜਦੋਂਕਿ ਗੈਰ-ਨਹਿਰੀ ਪਾਣੀ ਲਈ ਜੇਕਰ ਕਿਸਾਨ ਮਿਲ ਕੇ ਜ਼ਮੀਨਦੋਜ਼ ਪਾਈਪਾਂ ਪੁਆਉਂਦੇ ਹਨ ਤਾਂ ਵਿਭਾਗ ਵਲੋਂ ਉਨ੍ਹਾਂ ਨੂੰ 90 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਭੂਮੀ ਤੇ ਜਲ ਸੰਭਾਲ ਵਿਭਾਗ ਦੇ ਐੱਸ. ਡੀ. ਓ. ਲੁਪਿੰਦਰ ਕੁਮਾਰ ਨੇ ਦੱਸਿਆ ਕਿ ਪਹਿਲਾਂ ਕਿਸਾਨਾਂ ਨੂੰ ਪਾਈਪਾਂ ਵਿਛਾਉਣ ਦਾ ਪ੍ਰੋਜੈਕਟ ਸ਼ੁਰੂ ਕਰਵਾਉਣ ਲਈ ਵਿਭਾਗ ਦੇ ਦਫ਼ਤਰ ਵਿੱਚ ਵਾਰ-ਵਾਰ ਚੱਕਰ ਮਾਰਨੇ ਪੈਂਦੇ ਸਨ , ਜਿਸ ਨਾਲ ਉਨ੍ਹਾਂ ਦਾ ਸਮਾਂ ਖਰਾਬ ਹੁੰਦਾ ਸੀ। ਕਿਸਾਨਾਂ ਦੀ ਸਹੂਲਤ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਯੂ. ਜੀ. ਪੀ. ਐੱਸ. ਐੱਮ. ਆਈ. ਐੱਸ. ਪੋਰਟਲ ਸ਼ੁਰੂ ਕੀਤਾ ਗਿਆ ਹੈ ਤੇ ਚਾਹਵਾਨ ਕਿਸਾਨ ਘਰ ਬੈਠੇ ਹੀ ਇਸ ’ਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਈਪਲਾਈਨ ਵਿਛਾਉਣ ਲਈ ਚਾਹਵਾਨ ਕਿਸਾਨ ਕੋਲ ਜ਼ਮੀਨ ਦੀ ਫਰਦ, ਨਕਸ਼ਾ, ਆਧਾਰ ਕਾਰਡ ਅਤੇ ਚੱਕਬੰਦੀ ਦੇ ਦਸਤਾਵੇਜ਼ ਹੋਣੇ ਚਾਹੀਦੇ ਹਨ। ਇਸ ਤੋਂ ਇਲਾਵਾ ਜਿਸ ਥਾਂ ’ਤੇ ਪਾਈਪ ਵਿਛਾਈ ਜਾਣੀ ਹੈ, ਉਸ ਦੀਆਂ ਤਸਵੀਰਾਂ ਤੇ ਜ਼ਮੀਨ ਨਾਲ ਸੰਬੰਧਤ ਹੋਰ ਦਸਤਾਵੇਜ਼ ਹੋਣੇ ਚਾਹੀਦੇ ਹਨ। ਐੱਸ. ਡੀ. ਓ. ਲੁਪਿੰਦਰ ਕੁਮਾਰ ਨੇ ਦੱਸਿਆ ਕਿ ਅਰਜ਼ੀ ਦੇਣ ਵਾਲੇ ਕਿਸਾਨ ਨੂੰ ਜਾਣਕਾਰੀ ਆਨਲਾਈਨ ਮੁਹੱਈਆ ਕਰਵਾਈ ਜਾਵੇਗੀ।
ਪਿਛਲੀ ਖ਼ਬਰ ਡਾ. ਸੰਦੀਪ ਵਿਜ ਨੇ ਡੇਵੀਏਟ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਵਜੋਂ ਸੰਭਾਲਿਆ ਅਹੁਦਾ ਅਗਲੀ ਖ਼ਬਰ ਮਿੱਠੂ ਬਸਤੀ ’ਚ ਨਸ਼ਾ ਤਸਕਰ ਦੀ ਗ਼ੈਰ-ਕਾਨੂੰਨੀ ਉਸਾਰੀ ਢਾਹੀ, ਨਿਗਮ ਤੇ ਪੁਲਿਸ ਨੇ ਕੀਤੀ ਸਾਂਝੀ ਕਾਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।