07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਨੂਰਮਹਿਲ, 6 ਸਤੰਬਰ (ਤਜਿੰਦਰ ਕੁਮਾਰ)-ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਨੂਰਮਹਿਲ ਆਸ਼ਰਮ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂ ਉਤਸਵ ਮਨਾਇਆ ਗਿਆ । ਸਮਾਗਮ ਦੀ ਸ਼ੁਰੂਆਤ ਬ੍ਰਹਮਗਿਆਨੀ ਸ਼ਿਸ਼ਿਆਂ ਵਲੋਂ ਵੇਦ ਮੰਤਰਾਂ ਦੇ ਉਚਾਰਨ ਨਾਲ ਹੋਈ।

ਅਜੀਤ ਡੈਸਕ 07-09-2026
ਨੂਰਮਹਿਲ, 6 ਸਤੰਬਰ (ਤਜਿੰਦਰ ਕੁਮਾਰ)-ਦਿਵਯ ਜੋਤੀ ਜਾਗ੍ਰਿਤੀ ਸੰਸਥਾਨ ਦੇ ਨੂਰਮਹਿਲ ਆਸ਼ਰਮ ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮਹਾਂ ਉਤਸਵ ਮਨਾਇਆ ਗਿਆ । ਸਮਾਗਮ ਦੀ ਸ਼ੁਰੂਆਤ ਬ੍ਰਹਮਗਿਆਨੀ ਸ਼ਿਸ਼ਿਆਂ ਵਲੋਂ ਵੇਦ ਮੰਤਰਾਂ ਦੇ ਉਚਾਰਨ ਨਾਲ ਹੋਈ। ਸੰਸਥਾਨ ਦੀਆਂ ਪ੍ਰਚਾਰਕਾਂ ਸਾਧਵੀ ਸੁਮੇਧਾ ਭਾਰਤੀ ਅਤੇ ਸਾਧਵੀ ਭਾਗਯਸ਼੍ਰੀ ਭਾਰਤੀ ਨੇ ਮੰਚ ਸੰਚਾਲਨ ਕਰਦਿਆਂ ਭਗਵਾਨ ਸ਼੍ਰੀ ਕ੍ਰਿਸ਼ਨ ਦੀਆਂ ਅਨੰਤ ਦਿਵਯ ਲੀਲਾਵਾਂ ਨੂੰ ਅਧਿਆਤਮ ਅਤੇ ਵਿਗਿਆਨ ਦੇ ਸੁਮੇਲ ਰਾਹੀਂ ਸੰਗਤਾਂ ਸਾਹਮਣੇ ਪੇਸ਼ ਕੀਤਾ। ਸਾਧਵੀ ਸੁਮੇਧਾ ਭਾਰਤੀ ਨੇ ਗਊ ਦੇ ਮਹੱਤਵ ਉੱਤੇ ਚਾਨਣਾ ਪਾਉਂਦਿਆਂ ਕਿਹਾ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗਊ ਨੂੰ ਮਾਂ ਦਾ ਦਰਜਾ ਦਿੱਤਾ। ਸਾਧਵੀ ਭਾਗਯਸ਼੍ਰੀ ਭਾਰਤੀ ਨੇ ਸ਼੍ਰੀ ਕ੍ਰਿਸ਼ਨ ਦੀ ਬੰਸਰੀ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਬੰਸਰੀ ਵਿੱਚ ਛੇਕ ਸਨ, ਪਰ ਉਸ ਵਿੱਚੋਂ ਨਿਕਲੀ ਮਧੁਰ ਧੁਨ ਨੇ ਹਿਰਦੇ ਦੇ ਬੰਦ ਦਰਵਾਜ਼ੇ ਖੋਲ੍ਹ ਦਿੱਤੇ। ਅੱਜ ਸਾਨੂੰ ਵਿਚਾਰ ਕਰਨ ਦੀ ਲੋੜ ਹੈ ਕਿ ਸਾਡੇ ਵੱਲੋਂ ਸੁਣਿਆ ਜਾਣ ਵਾਲਾ ਸੰਗੀਤ ਅਤੇ ਮਨੋਰੰਜਨ ਸਾਡੇ ਅੰਦਰ ਪ੍ਰੇਮ, ਕਰੁਣਾ ਅਤੇ ਸੰਸਕਾਰ ਜਗਾ ਰਿਹਾ ਹੈ ਜਾਂ ਵਾਸਨਾ, ਕਰੂਰਤਾ ਅਤੇ ਅਸ਼ਲੀਲਤਾ ਵਧਾ ਰਿਹਾ ਹੈ। ਸਮਾਗਮ ਦੌਰਾਨ ਸ਼ਰਧਾਲੂਆਂ ਨੇ ਭਜਨ-ਕੀਰਤਨ ਦਾ ਆਨੰਦ ਮਾਣਿਆ। ਅੰਤ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਆਰਤੀ ਨਾਲ ਸਮਾਗਮ ਦਾ ਸ਼ਰਧਾਪੂਰਵਕ ਸਮਾਪਨ ਹੋਇਆ।
ਪਿਛਲੀ ਖ਼ਬਰ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਹਰਜੋਤ ਕੌਰ ਲੋਹਟੀਆ ਵਲੋਂ ਪੰਜਾਬੀ ਸਰਬ ਕਲਾ ਸਾਹਿਤ ਅਕਾਦਮੀ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।