07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਹਰਜੋਤ ਕੌਰ ਲੋਹਟੀਆ ਵਲੋਂ ਪੰਜਾਬੀ ਸਰਬ ਕਲਾ ਸਾਹਿਤ ਅਕਾਦਮੀ ਦਾ ਉਦਘਾਟਨ

ਫਿਲੌਰ, 6 ਸਤੰਬਰ (ਸਤਿੰਦਰ ਸ਼ਰਮਾ)-ਆਮ ਆਦਮੀ ਪਾਰਟੀ ਫਿਲੌਰ ਦੀ ਹਲਕਾ ਇੰਚਾਰਜ ਬੀਬਾ ਹਰਜੋਤ ਕੌਰ ਲੋਹਟੀਆ ਨੇ ਇਥੇ ਅਟਵਾਲ ਹਾਊਸ ਕਾਲੋਨੀ ਵਿਖੇ ਪੰਜਾਬੀ ਸਰਬਕਲਾ ਸਾਹਿਤ ਅਕਾਦਮੀ ਫਿਲੌਰ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਭਾਈ ਲਵਪ੍ਰੀਤ ਸਿੰਘ ਭੰਗੂ, ਮਨਪ੍ਰੀਤ ਸਿੰਘ ਭੰਗੂ ਅਤੇ ਗੁਰਮੀਤ ਸਿੰਘ ਦੇ ਕੌਮਾਂਤਰੀ ਜਥੇ ਨੇ ਕੀਰਤਨ ਕੀਤਾ।

ਅਜੀਤ ਡੈਸਕ 07-09-2026
ਫਿਲੌਰ, 6 ਸਤੰਬਰ (ਸਤਿੰਦਰ ਸ਼ਰਮਾ)-ਆਮ ਆਦਮੀ ਪਾਰਟੀ ਫਿਲੌਰ ਦੀ ਹਲਕਾ ਇੰਚਾਰਜ ਬੀਬਾ ਹਰਜੋਤ ਕੌਰ ਲੋਹਟੀਆ ਨੇ ਇਥੇ ਅਟਵਾਲ ਹਾਊਸ ਕਾਲੋਨੀ ਵਿਖੇ ਪੰਜਾਬੀ ਸਰਬਕਲਾ ਸਾਹਿਤ ਅਕਾਦਮੀ ਫਿਲੌਰ ਦਾ ਉਦਘਾਟਨ ਕੀਤਾ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਰਾਗੀ ਭਾਈ ਲਵਪ੍ਰੀਤ ਸਿੰਘ ਭੰਗੂ, ਮਨਪ੍ਰੀਤ ਸਿੰਘ ਭੰਗੂ ਅਤੇ ਗੁਰਮੀਤ ਸਿੰਘ ਦੇ ਕੌਮਾਂਤਰੀ ਜਥੇ ਨੇ ਕੀਰਤਨ ਕੀਤਾ। ਕੌਮਾਂਤਰੀ ਲੋਕ ਗਾਇਕ ਅਤੇ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ ਨੇ ਸੱਭਿਆਚਾਰਕ ਗੀਤ ਪੇਸ਼ ਕਰਕੇ ਸਮਾਗਮ ਨੂੰ ਚਾਰ ਚੰਨ ਲਾ ਦਿੱਤੇ। ਅਕਾਦਮੀ ਦੇ ਨਿਰਦੇਸ਼ਕ ਅਤੇ ਸਭਿਆਚਾਰਕ ਖੇਤਰ ਵਿਚ ਕਰੀਬ 37 ਸਾਲਾਂ ਦਾ ਤਜ਼ੁਰਬਾ ਰੱਖਣ ਵਾਲੇ ਪੰਜਾਬ ਪੁਲਿਸ ਤੋਂ ਸੇਵਾ ਮੁਕਤ ਉਸਤਾਦ ਰਾਜਵੀਰ ਸਿੰਘ ਮੱਲ੍ਹੀ ਨੇ ਗਾਇਕੀ ਨਾਲ ਰੰਗ ਬੰਨ੍ਹਿਆ। ਬੀਬਾ ਹਰਜੋਤ ਕੌਰ ਲੋਹਟੀਆ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਭਿਆਚਾਰਕ, ਵਿਰਸੇ ਅਤੇ ਕਲਾਤਮਕ ਪੱਖਾਂ ਤੋਂ ਪੰਜਾਬੀ ਸਾਹਿਤ ਅਤੇ ਗਾਈਕੀ ਬੇਸ਼ੱਕ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਫਖ਼ਰ ਹੈ। ਉਨ੍ਹਾਂ ਕਿਹਾ ਕਿ ਅਕਾਦਮੀ ਨੂੰ ਗਾਇਕੀ, ਨਾਚ ਦਾ ਪ੍ਰਚਾਰ ਅਤੇ ਪਸਾਰ ਕਰਨ ਦੇ ਮਕਸਦ ਨਾਲ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਲਈ ਸੁਹਿਰਦ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਕਲਾ ਨਾਲ ਸੰਬੰਧਤ ਪੰਜਾਬ ਭਰ ਚੋਂ ਮਾਇਨਾਜ਼ ਹਸਤੀਆਂ ਪਹੁੰਚੀਆਂ ਹੋਈਆਂ ਸਨ। ਅਟਵਾਲ ਹਾਊਸ ਕਲੋਨੀ ਦੇ ਮੈਨੇਜ਼ਿੰਗ ਡਾਇਰੈਕਟਰ ਮਨਦੀਪ ਸਿੰਘ ਗੋਰਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦੇ ਹੋਏ ਅਕਾਦਮੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਪਿਛਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਜਨਤਾ ਕਾਲਜ ਕਰਤਾਰਪੁਰ ’ਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।