06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕਾਲੀਆ ਕਾਲੋਨੀ ’ਚ 95 ਲੱਖ ਦੀ ਲਾਗਤ ਨਾਲ ਨਵੀਂ ਪੁਲੀ ਬਣਾਏਗੀ ਨਿਗਮ ਖਸਤਾ ਹਾਲਤ ਹੋਣ ਕਰਕੇ ਪੁਰਾਣੀ ਪੁਲੀ ਨੂੰ ਕੀਤਾ ਗਿਆ ਸੀ ਬੰਦ

ਜਲੰਧਰ, 5 ਸਤੰਬਰ (ਸ਼ਿਵ)- ਨਗਰ ਨਿਗਮ ਜਲਦੀ ਹੀ ਕਾਲਾ ਸੰਘਿਆਂ ਨਾਲੇ ਕਾਲੀਆ ਕਾਲੋਨੀ ਕੋਲ ਬਣੀ ਹੋਈ ਇਕ ਪੁਰਾਣੀ ਪੁਲੀ ਦੀ ਥਾਂ ਨਵੀਂ ਪੁਲੀ ਬਣਾਉਣ ਜਾ ਰਿਹਾ ਹੈ ਕਿਉਂਕਿ ਇਸ ਪੁਲੀ ਦੀ ਹਾਲਤ ਕਾਫ਼ੀ ਮਾੜੀ ਹੋ ਗਈ ਸੀ ਤਾਂ ਅਗਸਤ ਮਹੀਨੇ ਵਿਚ ਨਗਰ ਨਿਗਮ ਨੇ ਹਾਦਸੇ ਦੀ ਸ਼ੰਕਾ ਕਰਕੇ ਇਸ ਪੁਲੀ ’ਤੇ ਆਵਾਜਾਈ ਬੰਦ ਕਰ ਦਿੱਤੀ ਸੀ। ਨਵੀਂ ਪੁਲੀ ਦਾ ਟੈਂਡਰ 95 ਲੱਖ ਦਾ ਬਣਾਇਆ ਗਿਆ ਹੈ।

ਕਾਲੀਆ ਕਾਲੋਨੀ ਦੇ ਕੋਲ ਖਸਤਾ ਹਾਲ ਪੁਲੀ ਜਿਸ ਨੂੰ ਹੁਣ ਨਵੀਂ ਬਣਾਇਆ ਜਾਣਾ ਹੈ। ਤਸਵੀਰ : ਮੁਨੀਸ਼ 06-09-2026
ਜਲੰਧਰ, 5 ਸਤੰਬਰ (ਸ਼ਿਵ)- ਨਗਰ ਨਿਗਮ ਜਲਦੀ ਹੀ ਕਾਲਾ ਸੰਘਿਆਂ ਨਾਲੇ ਕਾਲੀਆ ਕਾਲੋਨੀ ਕੋਲ ਬਣੀ ਹੋਈ ਇਕ ਪੁਰਾਣੀ ਪੁਲੀ ਦੀ ਥਾਂ ਨਵੀਂ ਪੁਲੀ ਬਣਾਉਣ ਜਾ ਰਿਹਾ ਹੈ ਕਿਉਂਕਿ ਇਸ ਪੁਲੀ ਦੀ ਹਾਲਤ ਕਾਫ਼ੀ ਮਾੜੀ ਹੋ ਗਈ ਸੀ ਤਾਂ ਅਗਸਤ ਮਹੀਨੇ ਵਿਚ ਨਗਰ ਨਿਗਮ ਨੇ ਹਾਦਸੇ ਦੀ ਸ਼ੰਕਾ ਕਰਕੇ ਇਸ ਪੁਲੀ ’ਤੇ ਆਵਾਜਾਈ ਬੰਦ ਕਰ ਦਿੱਤੀ ਸੀ। ਨਵੀਂ ਪੁਲੀ ਦਾ ਟੈਂਡਰ 95 ਲੱਖ ਦਾ ਬਣਾਇਆ ਗਿਆ ਹੈ। ਅਗਲੇ ਹਫਤੇ ਇਸ ਦਾ ਟੈਂਡਰ ਖੋਲ੍ਹਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ। ਇਸ ਪੁਲੀ ਦੇ ਬੰਦ ਹੋਣ ਕਾਰਨ ਆਸਪਾਸ ਦੀਆਂ ਕਈ ਕਾਲੋਨੀਆਂ ਦੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਚਾਹੇ ਇਸ ਪੁਲੀ ਦੇ ਕੁਝ ਰਸਤਾ ਖੋਲ੍ਹ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਇਸ ਪੁਲੀ ਤੋਂ ਕਈ ਲੋਕ ਫ਼ੈਕਟਰੀਆਂ ਵਿਚ ਕੰਮ ਕਰਨ ਲਈ ਵੀ ਜਾਂਦੇ ਹਨ ਜਦਕਿ ਪੁਲੀ ਦਾ ਮਾੜੀ ਹਾਲਤ ਹੋਣ ਕਾਰਨ ਸਕੂਲੀ ਬੱਚਿਆਂ ਵਾਲੀ ਬੱਸ ਵੀ ਪੁਲੀ ਤੋਂ ਪਹਿਲਾਂ ਰੋਕ ਕੇ ਬੱਚਿਆਂ ਨੂੰ ਘਰ ਛੱਡਿਆ ਜਾਂਦਾ ਹੈ। ਲੋਕਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਨੂੰ ਇਸ ਪੁਲੀ ਦੀ ਮੁਰੰਮਤ ਕਰਵਾ ਦੇਣੀ ਚਾਹੀਦੀ ਸੀ ਤਾਂ ਜੋ ਛੋਟੇ ਵਾਹਨ ਇਸ ਪੁਲੀ ਤੋਂ ਜਾ ਸਕਦੇ ਸੀ। ਦੂਜੇ ਪਾਸੇ ਨਗਰ ਨਿਗਮ ਦੇ ਬੀ. ਆਰ. ਐੰਡ. ਸ਼ਾਖਾ ਦੇ ਐਸ. ਈ. ਇੰਜ. ਰਾਹੁਲ ਧਵਨ ਦਾ ਕਹਿਣਾ ਸੀ ਕਿ ਹਾਦਸੇ ਦੀ ਸ਼ੰਕਾ ਕਾਰਨ ਇਹ ਪੁਲੀ ਬੰਦ ਕੀਤੀ ਗਈ ਹੈ, ਕੰਮ ਜਲਦੀ ਸ਼ੁਰੂ ਹੋ ਜਾਵੇਗਾ।
ਪਿਛਲੀ ਖ਼ਬਰ ਮੋਹਿੰਦਰ ਭਗਤ ਨੇ ਵਾਰਡ 44 ’ਚ 15 ਲੱਖ ਦੇ ਸੀਵਰੇਜ ਕੰਮ ਦੀ ਸ਼ੁਰੂਆਤ ਕਰਵਾਈ ਅਗਲੀ ਖ਼ਬਰ ਗੁਰਮੀਤ ਕੌਰ ਨੇ ਸੰਭਾਲਿਆ ਪੰਜਾਬ ਪੁਲਿਸ ਦੇ ਖੇਡ ਸਕੱਤਰ ਦਾ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।