05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਹਰਜੋਤ ਕੌਰ ਲੋਹਟੀਆ ਨੇ ਬਲਾਕ ਫਿਲੌਰ ਦੇ 61 ਪਿੰਡਾਂ ਦੇ ਵਿਕਾਸ ਕਾਰਜਾਂ ਲਈ 2 ਕਰੋੜ 47 ਲੱਖ ਰੁਪਏ ਦੀਆਂ ਗਰਾਂਟਾਂ ਵੰਡੀਆਂ

ਫਿਲੌਰ, 4 ਸਤੰਬਰ (ਸਤਿੰਦਰ ਸ਼ਰਮਾ)-ਆਮ ਆਦਮੀ ਪਾਰਟੀ ਹਲਕਾ ਫਿਲੌਰ ਦੀ ਇੰਚਾਰਜ ਬੀਬਾ ਹਰਜੋਤ ਕੌਰ ਲੋਹਟੀਆ ਨੇ ਬਲਾਕ ਫਿਲੌਰ ਦੇ ਪਿੰਡਾਂ ਦੇ ਸਰਪੰਚਾਂ ਵਲੋਂ ਵਿਕਾਸ ਕਾਰਜਾਂ ਲਈ ਪ੍ਰਪੋਜ਼ਲਾਂ ਮੰਗੀਆਂ ਸਨ, ਜਿਸ ਦੇ ਮੱਦੇਨਜ਼ਰ ਬੀਬਾ ਹਰਜੋਤ ਕੌਰ ਲੋਹਟੀਆ ਨੇ ਅੱਜ ਬੀ ਡੀ ਪੀ ਓ ਦਫ਼ਤਰ ਫਿਲੌਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ 61 ਪਿੰਡਾਂ ਨੂੰ 2 ਕਰੋੜ 47 ਲੱਖ ਰੁਪਏ ਦੇ ਚੈੱਕ ਵੰਡੇ। ਬੀਬਾ ਲੋੋਹਟੀਆ ਨੇ ਪੰਚਾਂ ਸਰਪੰਚਾਂ ਅਤੇ ਪਿੰਡਾਂ ਦੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੀ ਵਧੀਆ ਅਤੇ ਖੂਬਸੂਰਤ ਦਿੱਖ ਬਣਾਉਣਾ ‘ਆਪ’ ਸਰਕਾਰ ਦਾ ਮੁੱਖ ਟੀਚਾ ਹੈ, ਜਿਸ ਨੂੰ ‘ਆਪ’ ਸਰਕਾਰ ਪੂਰਾ ਕਰਨ ਲਈ ਪੂਰੀ ਵਾਹ ਵੀ ਲਾ ਰਹੀ ਹੈ।

ਬੀ. ਡੀ. ਪੀ. ਓ. ਦਫ਼ਤਰ ਫਿਲੌਰ ਵਿਖੇ ਪੰਚਾਇਤਾਂ ਦੇ ਨੁਮਾਇੰਦਿਆਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਵੰਡਦੇ ਹੋਏ ਬੀਬਾ ਹਰਜੋਤ ਕੌਰ ਲੋਹਟੀਆ। ਤਸਵੀਰ-ਸਤਿੰਦਰ ਸ਼ਰਮਾ ਮੀਟਿੰਗ ਦੌਰਾਨ ਨਿਰਮੋਲਕ ਸਿੰਘ ਹੀਰਾ,ਕੁਲਦੀਪ ਸਿੰਘ ਕੌੜਾ, ਬਲਵਿੰਦਰ ਕੁਮਾਰ,ਤਾਰਾ ਸਿੰਘ ਬੀਕਾ ਅਤੇ ਹੋਰ। ਤਸਵੀਰ:ਬਲਵਿੰਦਰ ਸਿੰਘ 05-09-2026
ਫਿਲੌਰ, 4 ਸਤੰਬਰ (ਸਤਿੰਦਰ ਸ਼ਰਮਾ)-ਆਮ ਆਦਮੀ ਪਾਰਟੀ ਹਲਕਾ ਫਿਲੌਰ ਦੀ ਇੰਚਾਰਜ ਬੀਬਾ ਹਰਜੋਤ ਕੌਰ ਲੋਹਟੀਆ ਨੇ ਬਲਾਕ ਫਿਲੌਰ ਦੇ ਪਿੰਡਾਂ ਦੇ ਸਰਪੰਚਾਂ ਵਲੋਂ ਵਿਕਾਸ ਕਾਰਜਾਂ ਲਈ ਪ੍ਰਪੋਜ਼ਲਾਂ ਮੰਗੀਆਂ ਸਨ, ਜਿਸ ਦੇ ਮੱਦੇਨਜ਼ਰ ਬੀਬਾ ਹਰਜੋਤ ਕੌਰ ਲੋਹਟੀਆ ਨੇ ਅੱਜ ਬੀ ਡੀ ਪੀ ਓ ਦਫ਼ਤਰ ਫਿਲੌਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ 61 ਪਿੰਡਾਂ ਨੂੰ 2 ਕਰੋੜ 47 ਲੱਖ ਰੁਪਏ ਦੇ ਚੈੱਕ ਵੰਡੇ। ਬੀਬਾ ਲੋੋਹਟੀਆ ਨੇ ਪੰਚਾਂ ਸਰਪੰਚਾਂ ਅਤੇ ਪਿੰਡਾਂ ਦੇ ਪਤਵੰਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਦੀ ਵਧੀਆ ਅਤੇ ਖੂਬਸੂਰਤ ਦਿੱਖ ਬਣਾਉਣਾ ‘ਆਪ’ ਸਰਕਾਰ ਦਾ ਮੁੱਖ ਟੀਚਾ ਹੈ, ਜਿਸ ਨੂੰ ‘ਆਪ’ ਸਰਕਾਰ ਪੂਰਾ ਕਰਨ ਲਈ ਪੂਰੀ ਵਾਹ ਵੀ ਲਾ ਰਹੀ ਹੈ। ਉਨ੍ਹਾਂ ਦੱਸਿਆ ਕਿ 19 ਪਿੰਡ ਹਨ, ਜਿਨ੍ਹਾਂ ਨੂੰ ਗ੍ਰਾਂਟ ਅੱਜ ਨਹੀਂ ਮਿਲ ਸਕੀ ਪਰ ਜਲਦੀ ਹੀ ਉਨ੍ਹਾਂ ਪਿੰਡਾਂ ਨੂੰ ਵੀ ਵਿਕਾਸ ਕਾਰਜਾਂ ਲਈ ਚੈੱਕ ਜਲਦੀ ਦੇ ਦਿੱਤੇ ਜਾਣਗੇ। ਇਸ ਮੌਕੇ ਹਾਜ਼ਰ ਬੀ ਡੀ ਪੀ ਓ ਫਿਲੌਰ ਗੁਰਵਿੰਦਰ ਕੌਰ, ਸੰਗਠਨ ਇੰਚਾਰਜ ਡਾ. ਵਰਿੰਦਰ ਸਿੰਘ ਸੈਣੀ, ਪਰਮਿੰਦਰ ਸਿੰਘ ਮਾਹਲ, ਡਾ. ਪਿ੍ਰੰਸ ਸਰਪੰਚ ਰਸੂਲਪੁਰ, ਕੰਗ ਜਗੀਰ ਦੇ ਸਰਪੰਚ ਰਾਮੇਸ਼ਵਰ ਪੰਡਿਤ, ਹਰਕਮਲ ਸਿੰਘ ਸਰਪੰਚ ਬੇਗਮਪੁਰ, ਬਲਰਾਜ ਸਿੰਘ, ਪਿਆਰਾ ਰਾਮ ਕਤਪਾਲੋ, ਨਿਰਮਲ ਸਿੰਘ ਕਾਕਾ ਸਰਪੰਚ ਨਗਰ, ਸਰਬਜੀਤ ਸਿੰਘ, ਤਰਸੇਮ ਸਿੰਘ ਸੰਗਤਪੁਰ, ਬਲਾਕ ਪ੍ਰਧਾਨ ਬਲਵੀਰ ਛੋਕਰ, ਜਰਨੈਲ ਸਿੰਘ ਮੋਤੀਪੁਰ, ਸ਼ੈਲੀ ਗਿੱਲ ਝੁੱਗੀਆਂ, ਮੀਡੀਆ ਇੰਚਾਰਜ ਮਨਦੀਪ ਸਿੰਘ ਸ਼ਾਹਪੁਰ, ਭਰਪੂਰ ਸਿੰਘ ਪ੍ਰਤਾਬਪੁਰਾ, ਦਿਲਪ੍ਰੀਤ ਸਿੰਘ ਸਰਪੰਚ ਅਤੇ ਹੋਰ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਪਿਛਲੀ ਖ਼ਬਰ ਸ੍ਰੀ ਹਨੂਮਤ ਇੰਸਟੀਚਿਊਟ ਵਿਖੇ ਖ਼ੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਵੱਖ-ਵੱਖ ਮੰਗਾਂ ਸੰਬੰਧੀ ਮਿੱਲ ਦੇ ਜਰਨਲ ਮੈਨੇਜਰ ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।