31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਲੋਹੀਆਂ ਦੇ ਨੌਜਵਾਨ ਨੂੰ ਪਿੰਡ ਰਾਈਵਾਲ ਦੇ ਰਾਹ ’ ਚ ਘੇਰ ਕੇ ਲਾਈਆਂ ਸੱਟਾਂ

ਲੋਹੀਆਂ ਖਾਸ, 30 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਲੋਹੀਆਂ ਦੇ ਰਾਈਵਾਲ ਚੌਂਕ ਨੇੜੇ ‘ਆਰਥੋਕੇਅਰ’ ਨਾਮ ਦੀ ਦੁਕਾਨ ਕਰਦੇ ਇੱਕ ਨੌਜਵਾਨ ਹਰਮਨਦੀਪ ਸਿੰਘ ਉਰਫ਼ ਬਲਵਿੰਦਰ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਚੱਕ ਟਿੱਬੀ, ਥਾਣਾ ਮੱਖੂ (ਫਿਰੋਜਪੁਰ) ਨੇ ਲੋਹੀਆਂ ਪੁਲਿਸ ਪਾਸ ਆਪਣੇ ਬਿਆਨ ਲਿਖਾਏ ਹਨ ਕਿ ਉਹ ਲੰਘੀ 28 ਅਗਸਤ ਨੂੰ ਵੀ ਰੋਜਾਨਾਂ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਜਾਣ ਲੱਗਾ ਤਾਂ ਮੈਂ ਇੱਕ ਜਾਣਕਾਰ ਬੀਬੀ ਨੂੰ ਪਿੰਡ ਸ਼ੇਰਗੜ੍ਹੀ ਛੱਡਣ ਜਾ ਰਿਹਾ ਸੀ ਕਿ ਜਦੋਂ ਸਾਡਾ ਮੋਟਰਸਾਈਕਲ ਪਿੰਡ ਰਾਈਵਾਲ ਦੇ ਕੋਲ ਪੁੱਜਾ ਤਾਂ ਉਥੇ ਖੜੇ ਇਕ ਨੌਜਵਾਨ ਨੇ ਮੈਨੂੰ ਰੋਕ ਲਿਆ ਅਤੇ ਮੇਰੇ ਮੋਟਰਸਾਈਕਲ ਦੀ ਚਾਬੀ ਕੱਢ ਲਈ, ਜਦ ਨੂੰ 5,6 ਨੌਜਵਾਨ ਹੋਰ ਆ ਗਏ ਅਤੇ ਉਨ੍ਹਾਂ ਸਾਰਿਆਂ ਨੇ ਮੈਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਮੇਰੇ ਸੱਟਾਂ ਮਾਰੀਆਂ| ਉਸ ਨੇ ਕਿਹਾ ਕਿ ਹਮਲਾਵਰਾਂ ਨੇ ਮੇਰਾ ਮੋਬਾਇਲ ਫੋਨ ਵੀ ਖੋਹ ਲਿਆ ਅਤੇ ਮੇਰੀ ਜੇਬ ਵਿੱਚੋਂ 6000 ਰੁਪਏ ਵੀ ਕੱਢ ਲਏ| ਪੀੜਤ ਮੁਤਾਬਕ ਹਮਲਾਵਰਾਂ ਚੋਂ ਇੱਕ ਦੇ ਮੂੰਹ ਤੋਂ ਕੱਪੜਾ ਉਤਰ ਗਿਆ ਜਿਸ ਨੂੰ ਮੈਂ ਪਹਿਚਾਣ ਲਿਆ ਹੈ| ਸਿਵਲ ਹਸਪਤਾਲ ਲੋਹੀਆਂ ਵਿਖੇ ਜ਼ੇਰੇ ਇਲਾਜ ਪੀੜ੍ਹਤ ਨੌਜਵਾਨ ਹਰਮਨਦੀਪ ਸਿੰਘ ਨੇ ਉਕਤ ਹਮਲਾਵਰਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ| ਇਸ ਸਬੰਧੀ ਦੇਰ ਰਾਤ 9 ਵਜੇ ਜਾਣਕਾਰੀ ਦਿੰਦਿਆਂ ਲੋਹੀਆਂ ਪੁਲਿਸ ਸੂਤਰਾਂ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਅਧਾਰ ’ਤੇ ਐੱਫ਼. ਆਈ.

ਅਜੀਤ ਡੈਸਕ 31-08-2026
ਲੋਹੀਆਂ ਖਾਸ, 30 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਲੋਹੀਆਂ ਦੇ ਰਾਈਵਾਲ ਚੌਂਕ ਨੇੜੇ ‘ਆਰਥੋਕੇਅਰ’ ਨਾਮ ਦੀ ਦੁਕਾਨ ਕਰਦੇ ਇੱਕ ਨੌਜਵਾਨ ਹਰਮਨਦੀਪ ਸਿੰਘ ਉਰਫ਼ ਬਲਵਿੰਦਰ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਚੱਕ ਟਿੱਬੀ, ਥਾਣਾ ਮੱਖੂ (ਫਿਰੋਜਪੁਰ) ਨੇ ਲੋਹੀਆਂ ਪੁਲਿਸ ਪਾਸ ਆਪਣੇ ਬਿਆਨ ਲਿਖਾਏ ਹਨ ਕਿ ਉਹ ਲੰਘੀ 28 ਅਗਸਤ ਨੂੰ ਵੀ ਰੋਜਾਨਾਂ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਘਰ ਨੂੰ ਜਾਣ ਲੱਗਾ ਤਾਂ ਮੈਂ ਇੱਕ ਜਾਣਕਾਰ ਬੀਬੀ ਨੂੰ ਪਿੰਡ ਸ਼ੇਰਗੜ੍ਹੀ ਛੱਡਣ ਜਾ ਰਿਹਾ ਸੀ ਕਿ ਜਦੋਂ ਸਾਡਾ ਮੋਟਰਸਾਈਕਲ ਪਿੰਡ ਰਾਈਵਾਲ ਦੇ ਕੋਲ ਪੁੱਜਾ ਤਾਂ ਉਥੇ ਖੜੇ ਇਕ ਨੌਜਵਾਨ ਨੇ ਮੈਨੂੰ ਰੋਕ ਲਿਆ ਅਤੇ ਮੇਰੇ ਮੋਟਰਸਾਈਕਲ ਦੀ ਚਾਬੀ ਕੱਢ ਲਈ, ਜਦ ਨੂੰ 5,6 ਨੌਜਵਾਨ ਹੋਰ ਆ ਗਏ ਅਤੇ ਉਨ੍ਹਾਂ ਸਾਰਿਆਂ ਨੇ ਮੈਨੂੰ ਘੇਰ ਕੇ ਕੁੱਟਮਾਰ ਕੀਤੀ ਅਤੇ ਮੇਰੇ ਸੱਟਾਂ ਮਾਰੀਆਂ| ਉਸ ਨੇ ਕਿਹਾ ਕਿ ਹਮਲਾਵਰਾਂ ਨੇ ਮੇਰਾ ਮੋਬਾਇਲ ਫੋਨ ਵੀ ਖੋਹ ਲਿਆ ਅਤੇ ਮੇਰੀ ਜੇਬ ਵਿੱਚੋਂ 6000 ਰੁਪਏ ਵੀ ਕੱਢ ਲਏ| ਪੀੜਤ ਮੁਤਾਬਕ ਹਮਲਾਵਰਾਂ ਚੋਂ ਇੱਕ ਦੇ ਮੂੰਹ ਤੋਂ ਕੱਪੜਾ ਉਤਰ ਗਿਆ ਜਿਸ ਨੂੰ ਮੈਂ ਪਹਿਚਾਣ ਲਿਆ ਹੈ| ਸਿਵਲ ਹਸਪਤਾਲ ਲੋਹੀਆਂ ਵਿਖੇ ਜ਼ੇਰੇ ਇਲਾਜ ਪੀੜ੍ਹਤ ਨੌਜਵਾਨ ਹਰਮਨਦੀਪ ਸਿੰਘ ਨੇ ਉਕਤ ਹਮਲਾਵਰਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ| ਇਸ ਸਬੰਧੀ ਦੇਰ ਰਾਤ 9 ਵਜੇ ਜਾਣਕਾਰੀ ਦਿੰਦਿਆਂ ਲੋਹੀਆਂ ਪੁਲਿਸ ਸੂਤਰਾਂ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਅਧਾਰ ’ਤੇ ਐੱਫ਼.ਆਈ.ਆਰ. ਨੰਬਰ 151 ਰਾਹੀਂ ਪਿੰਡ ਰਾਈਵਾਲ ਬੇਟ ਦੇ 2 ਨੌਜਵਾਨਾਂ ਖਿਲਾਫ਼ ਸਮੇਤ ਨਾਮ ਮਾਮਲਾ ਦਰਜ ਕੀਤਾ ਹੈ, ਜਦਕਿ 3/4 ਅਣਪਛਾਤੇ ਵਿਅਕਤੀਆਂ ਨੂੰ ਵੀ ਮਾਮਲੇ ਦੇ ਘੇਰੇ ’ਚ ਲਿਆਂਦਾ ਗਿਆ ਹੈ| ਅਪੁਸ਼ਟ ਖਬਰਾਂ ਮੁਤਾਬਕ ਪੁਲਿਸ ਨੇ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਦੱਸਿਆ ਜਾਂਦਾ ਹੈ|
ਪਿਛਲੀ ਖ਼ਬਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ ਏ.ਐਸ.ਆਈ. ਗੁਰਨਾਮ ਸਿੰਘ ਦੀ ਅਗਵਾਈ ਹੇਠ ਨੂਰ ਮਹ... ਅਗਲੀ ਖ਼ਬਰ ਪਿੰਡ ਕਾਲਾ ਬੱਕਰਾ ਵਿਖੇ ਗ੍ਰਾਮ ਪੰਚਾਇਤ ਵਲੋਂ ਸੀਵਰੇਜ ਪਾਈਪ ਪਾਉਣ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।