ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਕੋਲ ਪੰਥਕ ਏਕਤਾ ਦਾ ਕੋਈ ਰੋਡਮੈਪ ਨਹੀਂ- ਸੁਖਮਿੰਦਰ ਸਿੰਘ
ਜਲੰਧਰ, 28 ਅਗਸਤ (ਜਸਪਾਲ ਸਿੰਘ)- ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਹੋਏ ਸਮਾਗਮ ਦੌਰਾਨ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਕੁੱਝ ਆਗੂਆਂ ਵਲੋਂ ਪੰਥਕ ਏਕਤਾ ਤੇ ਸ਼੍ਰੋਮਣੀ ਅਕਾਲੀ ਦਲ (ਬ) ਸੰਬੰਧੀ ਦਿੱਤੇ ਬਿਆਨਾਂ ’ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਪਾਰਟੀ ਦੇ ਕੌਮੀ ਬੁਲਾਰੇ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਕੋਲ ਨਾ ਤਾਂ ਪੰਥਕ ਏਕਤਾ ਲਈ ਕੋਈ ਰੋਡਮੈਪ ਹੈ ਤੇ ਨਾ ਹੀ ਪੰਜਾਬ ਦੇ ਭਵਿੱਖ ਲਈ ਕੋਈ ਠੋਸ ਯੋਜਨਾ ਦਿਖਾਈ ਦੇ ਰਹੀ ਹੈ । ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਧਿਰ ਦਾ ਮੁੱਖ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਾਦਲ ਪਰਿਵਾਰ ਨੂੰ ਸਿਆਸਤ ਤੋਂ ਦੂਰ ਕਰਨਾ ਹੈ ਤੇ ਬਾਬਾ ਬਕਾਲਾ ਵਿਖੇ ਸਟੇਜ ਤੋਂ ਕੀਤੀਆਂ ਗੱਲਾਂ ਨੇ ਪੰਜਾਬ ਦੀ ਸੰਗਤ ਦੇ ਸਾਹਮਣੇ ਇਸ ਸੋਚ ਨੂੰ ਹੋਰ ਸਪੱਸ਼ਟ ਕਰ ਦਿੱਤਾ ਹੈ ।
ਸ
ਸੁਖਮਿੰਦਰ ਸਿੰਘ ਰਾਜਪਾਲ
29-08-2026
ਜਲੰਧਰ, 28 ਅਗਸਤ (ਜਸਪਾਲ ਸਿੰਘ)- ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ ਹੋਏ ਸਮਾਗਮ ਦੌਰਾਨ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਕੁੱਝ ਆਗੂਆਂ ਵਲੋਂ ਪੰਥਕ ਏਕਤਾ ਤੇ ਸ਼੍ਰੋਮਣੀ ਅਕਾਲੀ ਦਲ (ਬ) ਸੰਬੰਧੀ ਦਿੱਤੇ ਬਿਆਨਾਂ ’ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਪਾਰਟੀ ਦੇ ਕੌਮੀ ਬੁਲਾਰੇ ਸੁਖਮਿੰਦਰ ਸਿੰਘ ਰਾਜਪਾਲ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਕੋਲ ਨਾ ਤਾਂ ਪੰਥਕ ਏਕਤਾ ਲਈ ਕੋਈ ਰੋਡਮੈਪ ਹੈ ਤੇ ਨਾ ਹੀ ਪੰਜਾਬ ਦੇ ਭਵਿੱਖ ਲਈ ਕੋਈ ਠੋਸ ਯੋਜਨਾ ਦਿਖਾਈ ਦੇ ਰਹੀ ਹੈ । ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਇਸ ਧਿਰ ਦਾ ਮੁੱਖ ਨਿਸ਼ਾਨਾ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਬਾਦਲ ਪਰਿਵਾਰ ਨੂੰ ਸਿਆਸਤ ਤੋਂ ਦੂਰ ਕਰਨਾ ਹੈ ਤੇ ਬਾਬਾ ਬਕਾਲਾ ਵਿਖੇ ਸਟੇਜ ਤੋਂ ਕੀਤੀਆਂ ਗੱਲਾਂ ਨੇ ਪੰਜਾਬ ਦੀ ਸੰਗਤ ਦੇ ਸਾਹਮਣੇ ਇਸ ਸੋਚ ਨੂੰ ਹੋਰ ਸਪੱਸ਼ਟ ਕਰ ਦਿੱਤਾ ਹੈ । ਉਨ੍ਹਾਂ ਮਨਪ੍ਰੀਤ ਸਿੰਘ ਇਆਲੀ ਅਤੇ ਤਰਸੇਮ ਸਿੰਘ ਨੂੰ ਸਵਾਲ ਕਰਦਿਆਂ ਕਿਹਾ ਕਿ ਜੇਕਰ ਪੰਥਕ ਏਕਤਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ? ਉਨ੍ਹਾਂ ਸਵਾਲ ਕੀਤਾ ਕਿ “ਤੁਸੀਂ ਪੰਥ ਦੀ ਸਿਰਮੌਰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ ਅਤੇ ਇਸ ਪਿੱਛੇ ਕਿਹੜੀਆਂ ਤਾਕਤਾਂ ਹਨ? ਰਾਜਪਾਲ ਨੇ ਕਿਹਾ ਕਿ ਸਿਰਫ਼ ਪੰਥ ਦਾ ਨਾਮ ਲੈਣ ਨਾਲ ਕੋਈ ਪੰਥ ਹਿਤੈਸ਼ੀ ਨਹੀਂ ਬਣ ਜਾਂਦਾ ਜਦਕਿ ਸ਼੍ਰੋਮਣੀ ਅਕਾਲੀ ਦਲ (ਬ) ਦਾ ਇਤਿਹਾਸ ਕੁਰਬਾਨੀਆਂ ਅਤੇ ਸੰਘਰਸ਼ਾਂ ਨਾਲ ਜੁੜਿਆ ਹੋਇਆ ਹੈ।