29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਜਿਮਖਾਨਾ ਕਲੱਬ ਦੀਆਂ ਕੱਲ੍ਹ ਹੋਣ ਵਾਲੀਆਂ ਚੋਣਾਂ ’ਤੇ ਲੱਗੀਆਂ ਸਮੁੱਚੇ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀਂ 5 ਵਜੇ ਤੱਕ ਪੈਣਗੀਆਂ ਵੋਟਾਂ-ਨਤੀਜੇ ਦੇਰ ਰਾਤ ਤੱਕ

ਜਲੰਧਰ, 28 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 30 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਨ੍ਹਾਂ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮੀਂ 5 ਵਜੇ ਤੱਕ ਚੱਲੇਗਾ ਅਤੇ ਨਤੀਜੇ ਵੀ ਦੇਰ ਰਾਤ ਤੱਕ ਐਲਾਨ ਦਿੱਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਚੋਣਾਂ ’ਚ ਕੁੱਲ 23 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦਕਿ 4078 ਕਲੱਬ ਮੈਂਬਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ।

ਪ੍ਰੋਗਰੈਸਿਵ ਗਰੁੱਪ ਦੇ ਐਗਜ਼ੈਕਟਿਵ ਕਮੇਟੀ ਦੇ ਉਮੀਦਵਾਰ ਦੋ ਦਿਨ ਕਲੱਬ ਰਹੇਗਾ ਬੰਦ ਜਿਮਖਾਨਾ ਕਲੱਬ ਦੀਆਂ 30 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਸੰਬੰਧੀ ਕਲੱਬ ਸਨਿਚਰਵਾਰ ਤੇ ਐਤਵਾਰ ਦੋ ਦਿਨ ਲਈ ਬੰਦ ਰਹੇਗਾ। ਇਹ ਫੈਸਲਾ ਚੋਣਾਂ ਦਾ ਕੰਮ ਅਮਨ-ਅਮਾਨ ਨਾਲ ਨੇਪਰੇ ਚਾੜ੍ਹਨ ਤੇ ਚੋਣਾਂ ਦੀਆਂ ਕਰਨ ਦੇ ਮੱਦੇਨਜ਼ਰ ਲਿਆ ਗਿਆ ਹੈ। 29-08-2026
ਜਲੰਧਰ, 28 ਅਗਸਤ (ਜਸਪਾਲ ਸਿੰਘ)-ਜਿਮਖਾਨਾ ਕਲੱਬ ਦੀਆਂ 30 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਤੇ ਇਨ੍ਹਾਂ ਚੋਣਾਂ ਲਈ ਵੋਟਾਂ ਪੈਣ ਦਾ ਅਮਲ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮੀਂ 5 ਵਜੇ ਤੱਕ ਚੱਲੇਗਾ ਅਤੇ ਨਤੀਜੇ ਵੀ ਦੇਰ ਰਾਤ ਤੱਕ ਐਲਾਨ ਦਿੱਤੇ ਜਾਣ ਦੀ ਸੰਭਾਵਨਾ ਹੈ। ਇਨ੍ਹਾਂ ਚੋਣਾਂ ’ਚ ਕੁੱਲ 23 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ, ਜਦਕਿ 4078 ਕਲੱਬ ਮੈਂਬਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ। ਓਧਰ ਜਿਮਖਾਨਾ ਕਲੱਬ ਨਾਲ ਸ਼ਹਿਰ ਦੀਆਂ ਅਨੇਕਾਂ ਨਾਮਵਰ ਸ਼ਖਸ਼ੀਅਤਾਂ ਜੁੜੀਆਂ ਹੋਈਆਂ ਹਨ ਤੇ ਉਨ੍ਹਾਂ ਦੀ ਜਿੱਥੇ ਇਨ੍ਹਾਂ ਚੋਣਾਂ ’ਚ ਵਿਸ਼ੇਸ਼ ਦਿਲਚਸਪੀ ਹੁੰਦੀ ਹੈ, ਉੱਥੇ ਕਈ ਕਿੰਗ ਮੇਕਰਾਂ ਦਾ ਵੀ ਰੋਲ ਨਿਭਾਉਂਦੇ ਹਨ। ਹਾਲਾਂਕਿ ਇਨ੍ਹਾਂ ਵਿਚੋਂ ਕਈ ਕਿੰਗ ਮੇਕਰ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੇ ਪਰ ਪਰਦੇ ਪਿੱਛੇ ਇਨ੍ਹਾਂ ਦੀ ਉਮੀਦਵਾਰਾਂ ਦੀ ਜਿੱਤ-ਹਾਰ ’ਚ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਇਸੇ ਕਾਰਨ ਇਨ੍ਹਾਂ ਚੋਣਾਂ ’ਤੇ ਸਮੁੱਚੇ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਹਨ। ਅਚੀਵਰਜ਼ ਤੇ ਪ੍ਰੋਗਰੈਸਿਵ ਗਰੁੱਪ ਵਿਚਾਲੇ ਮੁੱਖ ਮੁਕਾਬਲਾ ਜਿਮਖਾਨਾ ਕਲੱਬ ਦੀਆਂ ਚੋਣਾਂ ’ਚ ਮੁੱਖ ਤੌਰ ’ਤੇ ਮੁਕਾਬਲਾ ਅਚੀਵਰਜ਼ ਅਤੇ ਪ੍ਰੋਗਰੈਸਿਵ ਗਰੁੱਪਾਂ ਵਿਚਾਲੇ ਹੀ ਹੈ। ਇਨ੍ਹਾਂ ਚੋਣਾਂ ’ਚ ਅਚੀਵਰਜ਼ ਗਰੁੱਪ ਦੇ 13 ਤੇ ਪ੍ਰੋਗਰੈਸਿਵ ਗਰੁੱਪ ਦੇ 10 ਉਮੀਦਵਾਰ ਚੋਣ ਮੈਦਾਨ ’ਚ ਹਨ। ਅਚੀਵਰਜ਼ ਗਰੁੱਪ ਦੀ ਤਰਫੋਂ ਸੈਕਟਰੀ ਦੇ ਅਹੁਦੇ ਲਈ ਅਮਿਤ ਕੁਕਰੇਜਾ, ਜੂਨੀਅਰ ਮੀਤ ਪ੍ਰਧਾਨ ਦੇ ਅਹੁਦੇ ਲਈ ਧੀਰਜ ਸੇਠ ਤੇ ਖਜ਼ਾਨਚੀ ਲਈ ਸੌਰਭ ਖੁੱਲ੍ਹਰ ਚੋਣ ਲੜ ਰਹੇ ਹਨ, ਜਦਕਿ ਗਰੁੱਪ ਦੇ ਜੁਆਇੰਟ ਸੈਕਟਰੀ ਲਈ ਉਮੀਦਵਾਰ ਹਰਪ੍ਰੀਤ ਸਿੰਘ ਗੋਲਡੀ ਇਕ ਤਰ੍ਹਾਂ ਨਾਲ ਨਿਰਵਿਰੋਧ ਚੁਣੇ ਜਾ ਚੁੱਕੇ ਹਨ। ਉਨ੍ਹਾਂ ਦੀ ਵਿਰੋਧੀ ਪ੍ਰੋਗਰੈਸਿਵ ਗਰੁੱਪ ਦੀ ਉਮੀਦਵਾਰ ਮੈਡਮ ਅਨੂੰ ਮਾਟਾ ਵਲੋਂ ਆਪਣੇ ਨਾਮਜ਼ਦਗੀ ਕਾਗਜ਼ ਵਾਪਸ ਲੈਣ ਨਾਲ ਉਨ੍ਹਾਂ ਦੀ ਜਿੱਤ ਦਾ ਰਾਹ ਪੱਧਰਾ ਹੋ ਗਿਆ ਸੀ। ਇਸੇ ਤਰ੍ਹਾਂ ਅਚੀਵਰਜ਼ ਗਰੁੱਪ ਦੇ ਐਗਜ਼ੈਕਟਿਵ ਕਮੇਟੀ ਉਮੀਦਵਾਰਾਂ ’ਚ ਨਿਤਿਨ ਬਹਿਲ, ਮਹਿੰਦਰ ਸਿੰਘ, ਸ਼ਾਲਿਨੀ ਕਾਲੜਾ, ਸੀ. ਏ. ਰਾਜੀਵ ਬਾਂਸਲ, ਅਤੁਲ ਤਲਵਾੜ, ਐਮ. ਬੀ. ਬਾਲੀ, ਜ਼ੁਬੀਨ ਸ਼ੰਗਾਰੀ, ਰਿਸ਼ੂ ਝਾਂਜੀ ਅਤੇ ਵਿੰਨੀ ਸ਼ਰਮਾ ਧਵਨ ਸ਼ਾਮਿਲ ਹਨ। ਜਦਕਿ ਦੂਸਰੇ ਪਾਸੇ ਪ੍ਰੋਗਰੈਸਿਵ ਗਰੁੱਪ ਵਲੋਂ ਜੂਨੀਅਰ ਮੀਤ ਪ੍ਰਧਾਨ ਲਈ ਐਡਵੋਕੇਟ ਦਲਜੀਤ ਸਿੰਘ ਛਾਬੜਾ, ਸੈਕਟਰੀ ਲਈ ਵਿਜੇ ਸਹਿਦੇਵ ਤੇ ਖਜ਼ਾਨਚੀ ਦੇ ਅਹੁਦੇ ਲਈ ਨੌਜਵਾਨ ਆਗੂ ਗੁਰਦਰਸ਼ਨ ਸਿੰਘ ਕੋਛੜ ਚੋਣ ਮੈਦਾਨ ’ਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸੇ ਤਰ੍ਹਾਂ ਪ੍ਰੋਗਰੈਸਿਵ ਗਰੁੱਪ ਵਲੋਂ ਐਗਜ਼ੈਕਟਿਵ ਕਮੇਟੀ ਮੈਂਬਰਾਂ ਦੀ ਚੋਣ ਲੜਨ ਵਾਲੇ ਉਮੀਦਵਾਰਾਂ ’ਚ ਪ੍ਰੋ. ਵਿਪਨ ਝਾਂਜੀ, ਸ਼ਾਲੀਨ ਜੋਸ਼ੀ, ਐਡ. ਤਰਨਜੋਤ ਸਿੰਘ ਸਿਡਾਨਾ, ਕੈਪਟਨ ਰਮਨ ਸਿੰਘ, ਜਸਮੀਤ ਛਾਬੜਾ, ਗਗਨਦੀਪ ਉੱਪਲ ਤੇ ਮਨਿੰਦਰ ਸਿੰਘ ਬੇਦੀ ਸ਼ਾਮਿਲ ਹਨ। ਸੈਕਟਰੀ ਦੇ ਅਹੁਦੇ ਲਈ ਤਿਕੋਣਾ ਤੇ ਬਾਕੀ ਅਹੁਦਿਆਂ ’ਤੇ ਸਿੱਧਾ ਮੁਕਾਬਲਾ ਆਨਰੇਰੀ ਸੈਕਟਰੀ ਦੇ ਅਹੁਦੇ ਲਈ ਇਸ ਵਾਰ ਅਚੀਵਰਜ਼ ਗਰੁੱਪ ਵਲੋਂ ਜਿੱਥੇ ਅਮਿਤ ਕੁਕਰੇਜਾ ਚੋਣ ਮੈਦਾਨ ’ਚ ਹਨ ਤਾਂ ਉੱਥੇ ਪ੍ਰੋਗਰੈਸਿਵ ਗਰੁੱਪ ਵਲੋਂ ਵਿਜੇ ਸਹਿਦੇਵ ਅਤੇ ਆਜ਼ਾਦ ਉਮੀਦਵਾਰ ਮਾਈਕਲ ਓਹਰੀ ਵੀ ਆਪਣੀ ਕਿਸਮਤ ਅਜ਼ਮਾ ਰਹੇ ਹਨ । ਇਸ ਤਰ੍ਹਾਂ ਸੈਕਟਰੀ ਦੇ ਅਹੁਦੇ ’ਤੇ ਇਸ ਵਾਰ ਤਿਕੋਣਾ ਮੁਕਾਬਲਾ ਹੋਣ ਜਾ ਰਿਹਾ ਹੈ, ਜਦਕਿ ਬਾਕੀ ਅਹੁਦਿਆਂ ’ਤੇ ਅਚੀਵਰਜ਼ ਅਤੇ ਪ੍ਰੋਗਰੈਸਿਵ ਗਰੁੱਵ ਵਿਚਾਲੇ ਸਿੱਧੀ ਟੱਕਰ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ 16 ਐਗਜ਼ੈਕਟਿਵ ਕਮੇਟੀ ਉਮੀਦਵਾਰਾਂ ਵਿਚੋਂ 10 ਦੀ ਚੋਣ ਕੀਤੀ ਜਾਣੀ ਹੈ।
ਪਿਛਲੀ ਖ਼ਬਰ ਮਖਾਨਾ ਕਲੱਬ ਦੀਆਂ ਕੱਲ੍ਹ ਹੋਣ ਵਾਲੀਆਂ ਚੋਣਾਂ ’ਤੇ ਲੱਗੀਆਂ ਸਮੁੱਚੇ ਸ਼ਹਿਰ ਵਾਸੀਆਂ ਦੀਆਂ ਨਜ਼ਰਾਂ ਅਚੀਵਰਜ਼ ਤੇ ਪ੍ਰੋਗਰੈ... ਅਗਲੀ ਖ਼ਬਰ ਬੈਂਕ ਆਫ਼ ਇੰਡੀਆ ਵਲੋਂ ਸਾਈਬਰ ਤੇ ਬੈਂਕਿੰਗ ਠੱਗੀ ਤੋਂ ਬਚਾਅ ਲਈ ਜਾਗਰੂਕਤਾ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।