‘ ਯੂਨੀਵਰਸਲ ਲਵ ’ ਅੱਜ ਹੋਵੇਗੀ ਰਿਲੀਜ਼
ਦੁਸਾਂਝ ਕਲਾਂ, 17 ਅਗਸਤ ( ਰਾਮ ਪ੍ਰਕਾਸ਼ ਟੋਨੀ )- ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਸਭਾ ਦਾ ਸਥਾਪਨਾ ਦਿਵਸ 18 ਅਗਸਤ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਇਟਲੀ ਤੋਂ ਇਟਾਲਵੀ ਭਾਸ਼ਾ ਵਿਚ ਮਾਸਟਰ ਡਿਗਰੀ ਪ੍ਰਾਪਤ ਕਰਨ ਵਾਲੇ ਲੇਖਕ ਹਰਬਲਾਸ ਦੁਸਾਂਝ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਮਨੁੱਖਤਾ ਨੂੰ ਦਰਪੇਸ਼ ਸੰਕਟ ਅਤੇ ਉਸ ਨੇ ਆਪਣੇ ਨਿੱਜੀ ਤਜਰਬਿਆਂ ਨੂੰ ਆਧਾਰ ਬਣਾ ਕੇ ਅੰਗਰੇਜ਼ੀ ਭਾਸ਼ਾ ਵਿਚ ਲਿਖੀ ਪੁਸਤਕ ‘ ਯੂਨੀਵਰਸਲ ਲਵ ’ ਦਾ ਪੰਜਾਬੀ ਸਾਹਿਤ ਸਭਾ ਦੁਸਾਂਝ ਕਲਾਂ ਵਲੋਂ ਰਸਮੀ ਤੌਰ ’ਤੇ ਰਿਲੀਜ਼ ਕੀਤੀ ਜਾਵੇਗੀ।
ਅਜੀਤ ਡੈਸਕ
18-08-2026