18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਨੀਵੇਂ ਮੈਨਹੋਲ ਬਣੇ ਜਾਨਲੇਵਾ , ਲਾਡੋਵਾਲੀ ਰੋਡ ਹਾਦਸੇ ਤੋਂ ਬਾਅਦ ਮੈਨਹੋਲ ਉੱਚੇ ਕਰਨ ਦੀ ਉੱਠੀ ਮੰਗ ਸੜਕਾਂ ’ਤੇ ਨੀਵੇਂ ਮੈਨਹੋਲ, ਦੋਪਹੀਆ ਵਾਹਨ ਚਾਲਕਾਂ ਲਈ ਬਣੇ ਹਾਦਸਿਆਂ ਦਾ ਕਾਰਨ

ਜਲੰਧਰ, 17 ਅਗਸਤ (ਸ਼ਿਵ)- ਸ਼ਹਿਰ ਦੀਆਂ ਸੜਕਾਂ ’ਤੇ ਬਣੇ ਨੀਵੇਂ ਮੇਨਹੋਲ ਲੋਕਾਂ ਲਈ ਵੱਡਾ ਖਤਰਾ ਬਣਦੇ ਜਾ ਰਹੇ ਹਨ । ਕੁਝ ਦਿਨ ਪਹਿਲਾਂ ਲਾਡੋਵਾਲੀ ਰੋਡ ’ਤੇ ਨੀਵੇਂ ਮੇਨਹੋਲ ਕਾਰਨ ਇੱਕ ਨੌਜਵਾਨ ਦੀ ਜਾਨ ਜਾਣ ਦੀ ਘਟਨਾ ਨੇ ਇਸ ਗੰਭੀਰ ਸਮੱਸਿਆ ਨੂੰ ਮੁੜ ਸਾਹਮਣੇ ਲਿਆ ਦਿੱਤਾ ਹੈ।

ਨਹਿਰੂ ਗਾਰਡਨ ਰੋਡ ’ਤੇ ਇਕ ਸੜਕ ਦੇ ਪੱਧਰ ਤੋਂ ਕਾਫੀ ਹੇਠਾਂ ਮੈਨਹੋਲ ਜਿਸ ਨਾਲ ਹਾਦਸੇ ਦੀ ਸ਼ੰਕਾ ਬਣੀ ਰਹਿੰਦੀ ਹੈ। ਤਸਵੀਰ. ਮੁਨੀਸ਼ 18-08-2026
ਜਲੰਧਰ, 17 ਅਗਸਤ (ਸ਼ਿਵ)- ਸ਼ਹਿਰ ਦੀਆਂ ਸੜਕਾਂ ’ਤੇ ਬਣੇ ਨੀਵੇਂ ਮੇਨਹੋਲ ਲੋਕਾਂ ਲਈ ਵੱਡਾ ਖਤਰਾ ਬਣਦੇ ਜਾ ਰਹੇ ਹਨ । ਕੁਝ ਦਿਨ ਪਹਿਲਾਂ ਲਾਡੋਵਾਲੀ ਰੋਡ ’ਤੇ ਨੀਵੇਂ ਮੇਨਹੋਲ ਕਾਰਨ ਇੱਕ ਨੌਜਵਾਨ ਦੀ ਜਾਨ ਜਾਣ ਦੀ ਘਟਨਾ ਨੇ ਇਸ ਗੰਭੀਰ ਸਮੱਸਿਆ ਨੂੰ ਮੁੜ ਸਾਹਮਣੇ ਲਿਆ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨੀਵੇਂ ਮੇਨਹੋਲ ਕਾਰਨ ਦੋਪਹੀਆ ਵਾਹਨ ਚਲਾ ਰਹੇ ਨੌਜਵਾਨ ਦਾ ਸੰਤੁਲਨ ਵਿਗੜ ਗਿਆ ਸੀ। ਇਸ ਹਾਦਸੇ ਤੋਂ ਬਾਅਦ ਸ਼ਹਿਰ ਵਾਸੀਆਂ ਵਿਚ ਰੋਸ ਹੈ ਅਤੇ ਲੋਕਾਂ ਦਾ ਕਹਿਣਾ ਹੈ ਕਿ ਸੜਕਾਂ ’ਤੇ ਨੀਵੇਂ ਪਏ ਮੇਨਹੋਲ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਖਾਸ ਕਰਕੇ ਰਾਤ ਸਮੇਂ ਜਾਂ ਤੇਜ਼ ਆਵਾਜਾਈ ਦੌਰਾਨ ਵਾਹਨ ਚਾਲਕਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਕਿ ਅੱਗੇ ਮੇਨਹੋਲ ਸੜਕ ਦੇ ਪੱਧਰ ਤੋਂ ਕਾਫੀ ਹੇਠਾਂ ਹੈ। ਅਚਾਨਕ ਵਾਹਨ ਦਾ ਪਹੀਆ ਮੇਨਹੋਲ ਵਿੱਚ ਪੈਣ ਨਾਲ ਸੰਤੁਲਨ ਵਿਗੜ ਸਕਦਾ ਹੈ ਅਤੇ ਹਾਦਸਾ ਵਾਪਰ ਸਕਦਾ ਹੈ। ਸ਼ਹਿਰ ਵਿੱਚ ਕਈ ਥਾਵਾਂ ’ਤੇ ਸੜਕਾਂ ਦੀ ਉਸਾਰੀ ਜਾਂ ਰੀਕਾਰਪੇਟਿੰਗ ਹੋ ਚੁੱਕੀ ਹੈ, ਪਰ ਇਨ੍ਹਾਂ ਸੜਕਾਂ ਦੇ ਪੱਧਰ ਦੇ ਮੁਕਾਬਲੇ ਨੀਵੇਂ ਰਹਿ ਗਏ ਮੇਨਹੋਲਾਂ ਨੂੰ ਉੱਚਾ ਨਹੀਂ ਕੀਤਾ ਗਿਆ। ਨਤੀਜੇ ਵਜੋਂ ਸੜਕ ਅਤੇ ਮੇਨਹੋਲ ਵਿਚਕਾਰ ਪੱਧਰ ਦਾ ਫਰਕ ਵਾਹਨ ਚਾਲਕਾਂ ਲਈ ਖਤਰਨਾਕ ਬਣ ਗਿਆ ਹੈ। ਲੋਕਾਂ ਵਲੋਂ ਇਸ ਸਬੰਧੀ ਕਈ ਵਾਰ ਨਗਰ ਨਿਗਮ ਨੂੰ ਸ਼ਿਕਾਇਤਾਂ ਵੀ ਕੀਤੀਆਂ ਜਾ ਚੁੱਕੀਆਂ ਹਨ । ਨਗਰ ਨਿਗਮ ਦੇ ਕਈ ਕੌਂਸਲਰ ਵੀ ਸਮੇਂ-ਸਮੇਂ ’ਤੇ ਪ੍ਰਸ਼ਾਸਨ ਦੇ ਧਿਆਨ ਵਿੱਚ ਇਹ ਮਾਮਲਾ ਲਿਆਉਂਦੇ ਰਹੇ ਹਨ ਕਿ ਜਦੋਂ ਕਿਸੇ ਸੜਕ ਦੀ ਉਸਾਰੀ ਜਾਂ ਰੀਕਾਰਪੇਟਿੰਗ ਕੀਤੀ ਜਾਂਦੀ ਹੈ ਤਾਂ ਉਸ ਦੇ ਨਾਲ ਹੀ ਨੀਵੇਂ ਮੇਨਹੋਲਾਂ ਨੂੰ ਸੜਕ ਦੇ ਪੱਧਰ ’ਤੇ ਲਿਆਂਦਾ ਜਾਣਾ ਚਾਹੀਦਾ ਹੈ। ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਅਜਿਹੇ ਸੈਂਕੜੇ ਮੇਨਹੋਲ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ, ਜੋ ਸੜਕ ਦੇ ਪੱਧਰ ਤੋਂ ਹੇਠਾਂ ਹਨ। ਇਨ੍ਹਾਂ ਕਾਰਨ ਦੋਪਹੀਆ ਵਾਹਨ ਚਾਲਕਾਂ ਨੂੰ ਸਭ ਤੋਂ ਵੱਧ ਖਤਰਾ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ ਵੱਡਾ ਹਾਦਸਾ ਨਾ ਵਾਪਰੇ, ਉਦੋਂ ਤੱਕ ਅਜਿਹੀਆਂ ਸਮੱਸਿਆਵਾਂ ਵੱਲ ਗੰਭੀਰਤਾ ਨਾਲ (ਬਾਕੀ ਸਫ਼ਾ 6 ’ਤੇ)
ਪਿਛਲੀ ਖ਼ਬਰ ਹੜਤਾਲ ਕਾਰਨ ਡਰਾਈਵਿੰਗ ਟਰੈਕ ਰਿਹਾ ਬੰਦ , ਲੋਕ ਹੋਏ ਖ਼ੱਜਲ - ਖ਼ੁਆਰ ਰਜਿਸਟਰੀਆਂ ਦਾ ਕੰਮ ਚੱਲਦਾ ਰਿਹਾ ਪਰ ਡਰਾਈਵਿੰਗ ਟਰੈਕ... ਅਗਲੀ ਖ਼ਬਰ ਮੁਲਾਜ਼ਮਾਂ ਦੇ ਵਾਰ - ਵਾਰ ਹੜਤਾਲ ’ ਤੇ ਜਾਣ ਨਾਲ ਆਮ ਲੋਕਾਂ ਦੇ ਕੰਮ ਲਟਕੇ , ਈ - ਸੇਵਾ ਦੀ ਪੈਂਡੈਂਸੀ 1 ਲੱਖ ਤੋਂ ਟੱਪੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।