17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

80 ਵੇਂ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜਣ ਲਈ ਯਤਨਸ਼ੀਲ-ਮੋਹਿੰਦਰ ਭਗਤ

ਜਲੰਧਰ, 16 ਅਗਸਤ (ਜਤਿੰਦਰ ਪੰਮੀ)–80ਵੇਂ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਕੌਮੀ ਝੰਡਾ ਲਹਿਰਾਇਆ। ਉਪਰੰਤ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ।

ਆਪਾਂ ਵੀ ਸੈਲਫੀ ਲੈ ਲਈਏ...ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਆਜ਼ਾਦੀ ਦਿਵਸ ਦੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਮਾਰਚ ਪਾਸਟ ’ਚ ਹਿੱਸਾ ਲੈਣ ਤੋਂ ਬਾਅਦ ਫੁਰਸਤ ਦੇ ਪਲਾਂ ’ਚ ਸੈਲਫੀ ਲੈਂਦੀਆਂ ਪੰਜਾਬ ਪੁਲਿਸ ਦੀਆਂ ਮਹਿਲਾ ਮੁਲਾਜ਼ਮ। ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਰਵਾਇਤੀ ਨਾਚ ਭੰਗੜੇ ਦੀ ਪੇਸ਼ਕਾਰੀ ਦਿੰਦੇ ਹੋਏ ਪੁਲਿਸ ਡੀ. ਏ. ਵੀ. ਪਬਲਿਕ ਸਕੂਲ ਦੇ ਵਿਦਿਆਰਥੀ। ਤਸਵੀਰ-ਮੁਨੀਸ਼। 17-08-2026
ਜਲੰਧਰ, 16 ਅਗਸਤ (ਜਤਿੰਦਰ ਪੰਮੀ)–80ਵੇਂ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਬਾਗਬਾਨੀ, ਸੁਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਕੌਮੀ ਝੰਡਾ ਲਹਿਰਾਇਆ। ਉਪਰੰਤ ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ ਅਤੇ ਸ਼ਾਨਦਾਰ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੌਕੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਵੀ ਮੌਜੂਦ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦਿੰਦਿਆਂ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਅਤੇ ਵਿਕਾਸ ਦੀਆਂ ਉੱਚੀਆਂ ਲੀਹਾਂ ’ਤੇ ਲਿਜਾਣ ਲਈ ਲਗਾਤਾਰ ਕੰਮ ਕਰ ਰਹੀ ਹੈ। ਸਰਕਾਰ ਵਲੋਂ ਸਾਬਕਾ ਸੈਨਿਕਾਂ, ਸ਼ਹੀਦ ਜਵਾਨਾਂ ਦੇ ਪਰਿਵਾਰਾਂ ਅਤੇ ਸੁਰੱਖਿਆ ਬਲਾਂ ਦੀ ਭਲਾਈ ਲਈ ਕਈ ਅਹਿਮ ਫੈਸਲੇ ਲਏ ਗਏ ਹਨ । ਇਸ ਤੋਂ ਇਲਾਵਾ ਉਨ੍ਹਾਂ ਆਪਣੀ ਸਰਕਾਰ ਦੀਆਂ ਪਿਛਲੇ ਸਾਢੇ ਚਾਰ ਸਾਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਸਮਾਗਮ ਦੇ ਅੰਤ ਵਿੱਚ ਕੈਬਨਿਟ ਮੰਤਰੀ ਮਹਿੰਦਰ ਭਗਤ ਵੱਲੋਂ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ ਅਤੇ ਲੋੜਵੰਦਾਂ ਨੂੰ ਟਰਾਈ ਸਾਈਕਲ, ਵੀਲ੍ਹ ਚੇਅਰ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ, ਵਿਧਾਇਕ ਬਲਕਾਰ ਸਿੰਘ, ਏ.ਡੀ.ਜੀ.ਪੀ. ਨਾਗੇਸ਼ਵਰ ਰਾਓ, ਡਵੀਜ਼ਨਲ ਕਮਿਸ਼ਨਰ ਰਾਮਵੀਰ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰਿਯਾ ਸੂਦ, ਮੇਅਰ ਵਿਨੀਤ ਧੀਰ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਅੰਮ੍ਰਿਤਪਾਲ ਸਿੰਘ, ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ ਮੰਗਲ ਸਿੰਘ ਬੱਸੀ, ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟ ਰਮਨੀਕ ਸਿੰਘ ਰੰਧਾਵਾ, ‘ਆਪ’ ਆਗੂ ਰਾਜਵਿੰਦਰ ਕੌਰ ਥਿਆੜਾ, ਨਿਤਿਨ ਕੋਹਲੀ ਅਤੇ ਹੋਰ ਸ਼ਖਸੀਅਤਾਂ ਮੌਜੂਦ ਸਨ। ਵੱਖ-ਵੱਖ ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਪਰੇਡ ਕਮਾਂਡਰ ਆਤਿਸ਼ ਭਾਟੀਆਂ ਦੀ ਅਗਵਾਈ ਵਿੱਚ ਵੱਖ-ਵੱਖ ਟੁਕੜੀਆਂ ਵਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਡੀ.ਐੱਸ.ਐੱਸ. ਡੀ. ਸੀਨੀਅਰ ਸੈਕੰਡਰੀ ਸਕੂਲ ਦੀ ਟੁਕੜੀ, ਜਿਸ ਦੀ ਅਗਵਾਈ ਪਲਾਟੂਨ ਕਮਾਂਡਰ ਰਜਤ ਯਾਦਵ ਵਲੋਂ ਕੀਤੀ ਗਈ, ਨੂੰ ਬੈਸਟ ਐਲਾਨਿਆ ਗਿਆ। ਇੰਡੋ ਤਿਬਤੀਅਨ ਬਾਰਡਰ ਪੁਲਿਸ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਇੰਸਪੈਕਟਰ ਅਸ਼ੋਕ ਕੁਮਾਰ, ਪੰਜਾਬ ਪੁਲਿਸ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਏ.ਐੱਸ.ਆਈ. ਸੰਤੋਸ਼ ਕੁਮਾਰ, ਪੰਜਾਬ ਪੁਲਿਸ ਮਹਿਲਾ ਵਿੰਗ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਐੱਸ.ਆਈ.ਗੁਰਪ੍ਰੀਤ ਕੌਰ , ਪੀ.ਆਰ.ਟੀ.ਸੀ. ਜਹਾਨ ਖੇਲਾਂ ਦੀ ਟੁਕੜੀ ਦੀ ਅਗਵਾਈ ਪਲਾਟੂਨ ਕਮਾਂਡਰ ਏ.ਐੱਸ.ਆਈ.ਦਲਜੀਤ ਕੌਰ ਅਤੇ ਪੰਜਾਬ ਹੋਮਗਾਰਡਜ਼ ਦੀ ਟੁਕੜੀ ਦੀ ਅਗਵਾਈ ਐੱਸ.ਆਈ. ਕੁਲਦੀਪ ਸਿੰਘ ਵਲੋਂ ਕੀਤੀ ਗਈ। ਇਸੇ ਤਰ੍ਹਾਂ ਸੈਕੰਡ ਪੰਜਾਬ ਬਟਾਲੀਅਨ ਐਨ.ਸੀ.ਸੀ. ਲੜਕਿਆਂ ਦੀ ਅਗਵਾਈ ਅੰਡਰ ਆਫਿਸਰ ਪਲਾਟੂਨ ਕਮਾਂਡਰ ਪ੍ਰਭਜੋਤ ਸਿੰਘ, ਸੈਕੰਡ ਪੰਜਾਬ ਬਟਾਲੀਅਨ ਐਨ.ਸੀ.ਸੀ. ਲੜਕੀਆਂ ਦੀ ਅਗਵਾਈ ਅੰਡਰ ਆਫਿਸਰ ਪਲਾਟੂਨ ਕਮਾਂਡਰ ਰੀਆ, ਲਾਇਲਪੁਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਲੜਕਿਆਂ ਦੀ ਅਗਵਾਈ ਪਲਾਟੂਨ ਕਮਾਂਡਰ ਰਿਜੁਲ, ਲਾਇਲਪੁਰ ਖਾਲਸਾ ਸਕੂਲ ਲੜਕੀਆਂ ਦੀ ਅਗਵਾਈ ਪਲਾਟੂਨ ਕਮਾਂਡਰ ਪਾਇਲ ਅਤੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦੀ ਅਗਵਾਈ ਪਲਾਟੂਨ ਕਮਾਂਡਰ ਕਸ਼ਿਸ਼ ਵਲੋਂ ਕੀਤੀ ਗਈ। ਦੇਸ਼ ਭਗਤੀ ਦੇ ਰੰਗ ’ਚ ਰੰਗੀਆਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਬੰਨ੍ਹਿਆ ਸਮਾਂ ਸਮਾਗਮ ਦੌਰਾਨ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਸੱਭਿਆਚਾਰਕ ਵੰਨਗੀਆਂ ਦੀ ਸ਼ਾਨਦਾਰ ਪੇਸ਼ਕਾਰੀ ਨੇ ਸਮਾਂ ਬੰਨ੍ਹ ਦਿੱਤਾ। ਪੁਲਿਸ ਡੀ.ਏ.ਵੀ. ਸਕੂਲ ਦੇ ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਭੰਗੜੇ ਨੂੰ ਸਰ ਬਉੱਤਮ ਪੇਸ਼ਕਾਰੀ ਐਲਾਨਿਆ ਗਿਆ। ਇਸੇ ਤਰ੍ਹਾਂ ਐਸ.ਡੀ. ਕਾਲਜ ਦੀਆਂ ਵਿਦਿਆਰਥਣਾਂ ਵਲੋਂ ‘ਰਾਜਸਥਾਨੀ ਡਾਂਸ’, ਦੋਆਬਾ ਕਾਲਜ ਅਤੇ ਸੇਠ ਹੁਕਮ ਚੰਦ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ’ਤੇ ਆਧਾਰਿਤ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ। ਸਮਾਗਮ ਦੌਰਾਨ 16 ਸਕੂਲਾਂ ਦੇ ਕਰੀਬ 1100 ਵਿਦਿਆਰਥੀਆਂ ਵੱਲੋਂ ਮਾਸ ਪੀ.ਟੀ. ਸ਼ੋਅ ਵੀ ਪੇਸ਼ ਕੀਤਾ ਗਿਆ। ਆਮਦਨ ਕਰ ਦਫ਼ਤਰ ਵਿਚ 80ਵਾਂ ਆਜ਼ਾਦੀ ਦਿਵਸ ਸਮਾਗਮ ਮਨਾਇਆ ਜਲੰਧਰ: (ਸ਼ਿਵ)- ਜਲੰਧਰ ਦੇ ਆਮਦਨ ਕਰ ਦਫ਼ਤਰ ਵਿਖੇ 80ਵਾਂ ਆਜ਼ਾਦੀ ਦਿਵਸ ਦੇਸ਼ ਭਗਤੀ ਦੀ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਜਲੰਧਰ ਦੇ ਪ੍ਰਿੰਸੀਪਲ ਆਮਦਨ ਕਰ ਕਮਿਸ਼ਨਰ ਡਾ. ਸ਼ਿਵਦਾਨ ਸਿੰਘ ਭਦੌਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਰਾਸ਼ਟਰੀ ਝੰਡਾ ਲਹਿਰਾਇਆ ਅਤੇ ਆਪਣੇ ਸੰਬੋਧਨ ਵਿਚ ਆਜ਼ਾਦੀ ਲਈ ਅਦੁੱਤੀ ਕੁਰਬਾਨੀਆਂ ਦੇਣ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਪਦਮ ਸ੍ਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਸ੍ਰੀ ਹੰਸ ਰਾਜ ਹੰਸ ਵਿਸ਼ੇਸ਼ ਮਹਿਮਾਨ ਵਜੋਂ ਸਮਾਗਮ ਵਿਚ ਸ਼ਾਮਿਲ ਸਨ । ਇਸ ਮੌਕੇ ਸਮਾਗਮ ਵਿਚ ਸ੍ਰੀਮਤੀ ਬਲਵਿੰਦਰ ਕੌਰ, ਆਮਦਨ ਕਰ ਕਮਿਸ਼ਨਰ ਸ੍ਰੀ ਯਸ਼ੇਂਦਰ ਗਰਗ, ਵਧੀਕ ਆਮਦਨ ਕਰ ਕਮਿਸ਼ਨਰ; ਸ੍ਰੀ ਸਤਵਿੰਦਰ ਪਾਲ ਸਿੰਘ, ਉਪ ਆਮਦਨ ਕਰ ਕਮਿਸ਼ਨਰ, ਸ੍ਰੀ ਬਲਕਾਰ ਸਿੰਘ, ਸੀਨੀਅਰ ਨਿੱਜੀ ਸਕੱਤਰ ਸ੍ਰੀ ਰਾਜੇਸ਼ ਸ਼ਰਮਾ, ਸ੍ਰੀ ਜਤਿੰਦਰ ਸ਼ਰਮਾ, ਸ੍ਰੀ ਵਿਨੈ ਸ਼ਰਮਾ, ਸ੍ਰੀ ਨਵੀਨ ਵਰਮਾ, ਸ੍ਰੀ ਅਨਿਲ ਕੁਮਾਰ ਅਤੇ ਸ੍ਰੀ ਕੁਲਦੀਪ ਕੁਮਾਰ, ਆਮਦਨ ਕਰ ਅਧਿਕਾਰੀ. ਸ੍ਰੀ ਵਿਕੀ ਬੱਬਰ ਅਤੇ ਸ੍ਰੀਮਤੀ ਰੇਖਾ ਐਰੀ, ਪ੍ਰਸ਼ਾਸਨਿਕ ਅਧਿਕਾਰੀ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ। ਭਾਜਪਾ ਜਲੰਧਰ ਸ਼ਹਿਰੀ ਵਲੋਂ 80ਵੇਂ ਆਜ਼ਾਦੀ ਦਿਵਸ ਮੌਕੇ ਤਿਰੰਗਾ ਲਹਿਰਾਇਆ ਜਲੰਧਰ, (ਸ਼ਿਵ)-ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਦੇ ਪਾਵਨ ਮੌਕੇ ’ਤੇ ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਵਲੋਂ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਹੇਠ ਭਾਜਪਾ ਜ਼ਿਲ੍ਹਾ ਦਫ਼ਤਰ ਵਿਚ ਸ਼ਾਨਦਾਰ ਝੰਡਾ ਲਹਿਰਾਉਣ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਮੌਕੇ ਰਾਸ਼ਟਰੀ ਝੰਡਾ ਤਿਰੰਗਾ ਪੂਰੇ ਸਨਮਾਨ ਅਤੇ ਗੌਰਵ ਨਾਲ ਲਹਿਰਾਇਆ ਗਿਆ ਅਤੇ ਰਾਸ਼ਟਰ ਗਾਣ ਦੇ ਸਮੂਹਿਕ ਗਾਇਣ ਰਾਹੀਂ ਦੇਸ਼ ਦੇ ਵੀਰ ਆਜ਼ਾਦੀ ਸੈਨਾਨੀਆਂ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਮੁੱਖ ਤੌਰ ’ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ, ਭਾਜਪਾ ਪੰਜਾਬ ਦੇ ਉਪ ਪ੍ਰਧਾਨ ਰਾਕੇਸ਼ ਰਾਠੌਰ, ਜਲੰਧਰ ਦੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ, ਪ੍ਰਦੇਸ਼ ਸਕੱਤਰ ਅਮਰਜੀਤ ਸਿੰਘ ਅਮਰੀ, ਸਾਬਕਾ ਵਿਧਾਇਕ ਅਤੇ ਅਨੁਸੂਚਿਤ ਜਾਤੀ ਮੋਰਚਾ ਪੰਜਾਬ ਦੇ ਪ੍ਰਧਾਨ ਸ਼ੀਤਲ ਅੰਗੂਰਾਲ, ਸਾਬਕਾ ਸੰਸਦੀ ਸਕੱਤਰ ਕ੍ਰਿਸ਼ਨ ਦੇਵ ਭੰਡਾਰੀ, ਸਾਬਕਾ ਜ਼ਿਲ੍ਹਾ ਪ੍ਰਧਾਨ ਸੁਭਾਸ਼ ਸੂਦ, ਰਮੇਸ਼ ਸ਼ਰਮਾ, ਰਮਨ ਪੱਬੀ, ਸੁਸ਼ੀਲ ਸ਼ਰਮਾ, ਜ਼ਿਲ੍ਹਾ ਸਕੱਤਰ ਅਮਿੱਤ ਭਾਟੀਆ, ਜ਼ਿਲ੍ਹਾ ਮਹਾ ਮੰਤਰੀ ਰਾਜੇਸ਼ ਕਪੂਰ, ਭਾਰਤੀ ਜਨਤਾ ਯੁਵਾ ਮੋਰਚਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਸਨੀ ਸ਼ਰਮਾ ਸਮੇਤ ਹੋਰ ਆਗੂ ਹਾਜ਼ਰ ਸਨ। ਸਪੋਰਟਸ ਕਾਲਜ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਜਲੰਧਰ, (ਡਾ ਜਤਿੰਦਰ ਸਾਬੀ)-ਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਵਿਖੇ ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ। ਝੰਡਾ ਲਹਿਰਾਉਣ ਦੀ ਰਸਮ ਕਾਲਜ ਦੇ ਪ੍ਰਿੰਸੀਪਲ ਡਾ. ਰਣਬੀਰ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਰਾਸ਼ਟਰਗਾਨ ਗਾਇਆ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਹ ਆਯੋਜਨ ਕਾਲਜ ਦੇ ਐਨ. ਸੀ. ਸੀ. ਦੇ ਇੰਚਾਰਜ ਡਾ. ਚਾਰੂ ਸ਼ਰਮਾਂ ਵੱਲੋਂ ਕੀਤਾ ਗਿਆ। ਪ੍ਰਿੰਸੀਪਲ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਆਜ਼ਾਦੀ ਸੰਗਰਾਮ ਦੇ ਯੋਧਿਆਂ ਦੇ ਕੁਰਬਾਨੀਆਂ ਨੂੰ ਯਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਦੇਸ਼ ਦੀ ਸੇਵਾ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਕਾਲਜ ਦੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੇ ਇਸ ਸਮਾਗਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ। ਸਿਵਲ ਹਸਪਤਾਲ ’ਚ ਐੱਮ. ਐੱਸ. ਡਾ. ਨਮਿਤਾ ਘਈ ਨੇ ਲਹਿਰਾਇਆ ਕੌਮੀ ਝੰਡਾ ਜਲੰਧਰ, (ਜਤਿੰਦਰ ਪੰਮੀ)–ਸਿਵਲ ਹਸਪਤਾਲ ’ਚ ਸੁਤੰਤਰਤਾ ਦਿਵਸ ਮੌਕੇ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਵਲੋਂ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ। ਇਸ ਦੌਰਾਨ ਦੇਸ਼ ਦੀ ਆਜਾਦੀ ਲਈ ਸ਼ਹੀਦਾਂ ਵਲੋਂ ਦਿੱਤੀਆ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ ਅਤੇ ਰਾਸ਼ਟਰੀ ਗੀਤ ‘ਜਨ ਗਣ ਮਨ’ ਗਾਇਆ ਗਿਆ। ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਨੇ ਜ਼ਿਲ੍ਹਾ ਵਾਸੀਆਂ ਤੇ ਸਿਹਤ ਵਿਭਾਗ ਦੇ ਸਮੂਹ ਸਟਾਫ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦਿੱਤੀ। ਮੈਡੀਕਲ ਸੁਪਰਡੈਂਟ ਵੱਲੋਂ ਬਿਹਤਰ ਸੇਵਾਵਾਂ ਦੇਣ ਵਾਲੇ ਅਧਿਕਾਰੀਆ ਅਤੇ ਕਰਮਚਾਰੀਆਂ ਨੂੰ ਆਪਣੇ ਕਾਰਜ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿਖੇ 80ਵਾਂ ਆਜ਼ਾਦੀ ਦਿਵਸ ਸਮਾਗਮ ਉਤਸ਼ਾਹ ਨਾਲ ਮਨਾਇਆ ਜਲੰਧਰ, (ਜਤਿੰਦਰ ਪੰਮੀ)–ਜ਼ਿਲ੍ਹਾ ਬਾਰ ਐਸੋਸੀਏਸ਼ਨ ਵਲੋਂ ਪ੍ਰਧਾਨ ਆਦਿੱਤਿਆ ਜੈਨ ਤੇ ਸਕੱਤਰ ਰੋਹਿਤ ਗੰਭੀਰ ਦੀ ਅਗਵਾਈ 80ਵਾਂ ਆਜ਼ਾਦੀ ਦਿਵਸ ਬੜੇ ਉਤਸ਼ਾਹ, ਮਾਣ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕੌਮੀ ਝੰਡਾ ਲਹਿਰਾਉਣ ਤੇ ਰਾਸ਼ਟਰੀ ਗੀਤ ਨਾਲ ਹੋਈ। ਇਸ ਉਪਰੰਤ ਬਾਰ ਦੇ ਮੈਂਬਰਾਂ ਵੱਲੋਂ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਅਤੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰ ਰਹੇ ਬਹਾਦਰ ਸੈਨਿਕਾਂ ਨੂੰ ਨਮਨ ਕੀਤਾ ਗਿਆ। ਬੁਲਾਰਿਆਂ ਨੇ ਕਿਹਾ ਕਿ ਆਜ਼ਾਦ ਦੇਸ਼ ਦੇ ਨਾਗਰਿਕ ਹੋਣ ਦੇ ਨਾਲ-ਨਾਲ ਕਾਨੂੰਨੀ ਭਾਈਚਾਰੇ ਦੇ ਮੈਂਬਰ ਵਜੋਂ ਸਾਡਾ ਫਰਜ਼ ਹੈ ਕਿ ਅਸੀਂ ਸੰਵਿਧਾਨ, ਨਿਆਂ, ਲੋਕਤੰਤਰ ਅਤੇ ਕਾਨੂੰਨ ਦੇ ਰਾਜ ਦੀਆਂ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਈਏ। ਸਮਾਰੋਹ ਦੌਰਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ ਮੈਂਬਰਸ਼ਿਪ ਪ੍ਰਮਾਣ-ਪੱਤਰ ਵੀ ਪ੍ਰਦਾਨ ਕੀਤੇ ਗਏ। ਨਵੇਂ ਮੈਂਬਰਾਂ ਨੂੰ ਜਲੰਧਰ ਬਾਰ ਦੇ ਗੌਰਵਮਈ ਇਤਿਹਾਸ, ਇਸ ਦੀਆਂ ਰਵਾਇਤਾਂ ਅਤੇ ਬਾਰ ਦੇ ਸੀਨੀਅਰ ਮੈਂਬਰਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਵੇਂ ਮੈਂਬਰਾਂ ਨੂੰ ਵਿਸ਼ੇਸ਼ ਤੌਰ ’ਤੇ ਸੰਦੇਸ਼ ਦਿੱਤਾ ਗਿਆ ਕਿ ਉਹ ਆਪਣੇ ਸੀਨੀਅਰਾਂ ਦਾ ਸਤਿਕਾਰ ਕਰਨ, ਉਨ੍ਹਾਂ ਤੋਂ ਸਿੱਖਿਆ ਲੈਣ ਅਤੇ ਜਲੰਧਰ ਬਾਰ ਦੀ ਗੌਰਵਮਈ ਪਰੰਪਰਾ ਨੂੰ ਅੱਗੇ ਵਧਾਉਣ। ਬੁਲਾਰਿਆਂ ਨੇ ਕਿਹਾ ਕਿ ਬਾਰ ਦੀ ਮਾਣ-ਮਰਿਆਦਾ ਸਿਰਫ਼ ਇਸ ਦੀ ਇਮਾਰਤ ਜਾਂ ਇਤਿਹਾਸ ਨਾਲ ਨਹੀਂ, ਸਗੋਂ ਇਸ ਦੇ ਮੈਂਬਰਾਂ ਦੇ ਆਚਰਨ, ਪੇਸ਼ੇਵਰ ਇਮਾਨਦਾਰੀ, ਨਿਆਂ ਪ੍ਰਤੀ ਵਚਨਬੱਧਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਨਾਲ ਬਣਦੀ ਹੈ। ਨਵੀਂ ਪੀੜ੍ਹੀ ਦੇ ਵਕੀਲਾਂ ਨੂੰ ਇਸ ਵਿਰਾਸਤ ਨੂੰ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ ਗਿਆ। ਸਮਾਗਮ ਵਿੱਚ ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਾਂਝੇ ਸਕੱਤਰ ਸਾਹਿਲ ਮਲਹੋਤਰਾ, ਸਹਾਇਕ ਸਕੱਤਰ ਸੋਨਾਲਿਕਾ, ਕਾਰਜਕਾਰੀ ਮੈਂਬਰ ਪ੍ਰਭੂ ਧੀਰ, ਵਿਜੇ ਮਿਸ਼ਰਾ, ਪਾਇਲ, ਅਮਾਨਤ, ਨੇਹਾ, ਮਨਿੰਦਰ ਸਚਦੇਵਾ, ਸੰਦੀਪ ਕੁਮਾਰ, ਗੁਰਦੀਪ ਸਿੰਘ ਸੋਢੀ ਅਤੇ ਵਿਵੇਕ ਬਤਰਾ ਤੋਂ ਇਲਾਵਾ ਸੀਨੀਅਰ ਵਕੀਲ ਦਵਿੰਦਰ ਮੌਡਗਿਲ, ਜੇ.ਐਲ. ਨਾਗਗਰ, ਸਾਬਕਾ ਪ੍ਰਧਾਨ ਗੁਰਮੇਲ ਸਿੰਘ ਲਿੱਡਰ, ਬਲਵਿੰਦਰ ਸਿੰਘ ਲੱਕੀ, ਰਾਜ ਕੁਮਾਰ ਭੱਲਾ, ਬਲਦੇਵ ਪ੍ਰਕਾਸ਼ ਰਹਲ, ਨਰਿੰਦਰ ਸਿੰਘ, ਸਾਬਕਾ ਸਕੱਤਰ ਸਤਨਾਮ ਸਿੰਘ ਹੁੰਦਲ, ਪ੍ਰੀਤਪਾਲ ਸਿੰਘ, ਰਤਨ ਦੂਆ, ਰਾਜਿੰਦਰ ਮਹਿਮੀ, ਰਾਕੇਸ਼ ਧੀਰ, ਅਮਰਿੰਦਰ ਥਿੰਦ, ਸਨੀ ਕੁਮਾਰ, ਕੁਨਾਲ ਗੋਇਲ, ਗੁਰਬਚਨ ਲਾਲ ਗਗਨੇਜਾ, ਹਰਮਨਪ੍ਰੀਤ ਜੌਹਲ, ਰੌਬਿਨ ਸੇਠੀ, ਪ੍ਰਦੀਪ ਕੁਮਾਰ, ਧੀਰਜ ਭਗਤ, ਰਵੀਨਾ, ਮਧੂ ਸ਼ਰਮਾ, ਮਧੂ ਰਚਨਾ, ਅੰਜੂ ਬਾਲਾ, ਮੰਜੂ ਬਾਲਾ, ਛਾਇਆ ਖੁੱਲਰ, ਸੁਦੇਸ਼ ਕੁਮਾਰੀ, ਅਮਰੀਕ ਸਿੰਘ ਸੈਣੀ, ਨਵਨੀਤ ਨੈਅਰ, ਅਨਿਲ ਵਰਮਾ, ਹਰਪ੍ਰੀਤ ਸਿੰਘ, ਨਿਖਿਲ ਸ਼ਰਮਾ, ਭਾਰਤ ਮਹਾਜਨ, ਜਤਿਸ਼ ਗੌਤਮ, ਯਸ਼ੋਵਰ, ਕੁਮਾਰ ਸੰਭਵ, ਬਾਨਿਕਾ ਬੇਦੀ, ਨੇਹਾ ਗੁਲਾਟੀ, ਸ਼ਿਵਾਨੀ, ਨਵਨੀਤ ਕੌਰ, ਹਿਤੇਨ ਸਮੇਤ ਹੋਰ ਵਕੀਲ ਅਤੇ ਬਾਰ ਮੈਂਬਰ ਹਾਜ਼ਰ ਰਹੇ। ਖਾਲਸਾ ਸਕੂਲ ਲਾਂਬੜਾ ਵਿਖੇ ਸੁਤੰਤਰਤਾ ਦਿਵਸ ਮਨਾਇਆ ਲਾਂਬੜਾ, (ਗੁਰਮੇਲ ਸਿੰਘ)-ਸ਼ਹੀਦ ਬਾਬਾ ਖੁਸ਼ਹਾਲ ਸਿੰਘ ਖਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਂਬੜਾ, ਜਲੰਧਰ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸ. ਭਗਵੰਤ ਸਿੰਘ, ਵਾਈਸ ਪ੍ਰਿੰਸੀਪਲ ਸ਼੍ਰੀਮਤੀ ਰਵਿੰਦਰ ਕੌਰ ਗਰੋਵਰ, ਮੈਨੇਜਮੈਂਟ ਕਮੇਟੀ ਦੇ ਮੈਂਬਰ ਡਾ. ਨਿਰਮਲ ਸਿੰਘ ਜੀ, ਜਨਰਲ ਸਕੱਤਰ ਅਤੇ ਸ. ਸੁਖਦੇਵ ਸਿੰਘ ਅਠਵਾਲ ਜੀ, ਖਜ਼ਾਨਚੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਸਮਾਗਮ ਦੀ ਸ਼ੁਰੂਆਤ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਵਲੋਂ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਕੀਤੀ ਗਈ। ਇਸ ਉਪਰੰਤ ਸਾਰੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ । ਇਸ ਮੌਕੇ ਵਿਦਿਆਰਥੀਆਂ ਵਲੋਂ ਦੇਸ਼-ਭਗਤੀ ਨਾਲ ਭਰਪੂਰ ਵੱਖ-ਵੱਖ ਸੱਭਿਆ ਚਾਰਕ ਅਤੇ ਰਚਨਾਤਮਕ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਨਿਰਮਲ ਸਿੰਘ, ਜਨਰਲ ਸਕੱਤਰ ਨੇ ਆਪਣੇ ਸੰਬੋਧਨ ਵਿਚ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਸਾਡੇ ਆਜ਼ਾਦੀ ਘੁਲਾਟੀਆਂ ਵਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਸਕੂਲ ਦੇ ਪ੍ਰਿੰਸੀਪਲ ਸ. ਭਗਵੰਤ ਸਿੰਘ ਨੇ ਵੀ ਵਿਦਿਆਰਥੀਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ। ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਨੂੰ ਲੱਡੂ ਵੰਡੇ ਗਏ। ਮਾਧਵ ਸੇਵਾ ਸੋਸਾਇਟੀ ਨੇ ਆਜ਼ਾਦੀ ਦਿਵਸ ਮਨਾਇਆ ਚੁਗਿੱਟੀ/ਜੰਡੂਸਿੰਘਾ, (ਨਰਿੰਦਰ ਲਾਗੂ) ਮਾਧਵ ਸੇਵਾ ਸੋਸਾਇਟੀ ਨੇ 80ਵਾਂ ਆਜ਼ਾਦੀ ਦਿਵਸ ਦੇਸ਼ ਭਗਤੀ, ਉਤਸ਼ਾਹ ਅਤੇ ਸਮਾਜਿਕ ਸ਼ਮੂਲੀਅਤ ਦੇ ਸੰਦੇਸ਼ ਨਾਲ ਮਨਾਇਆ। ਇਸ ਸਮਾਗਮ ਵਿੱਚ ਹਲਕਾ ਇੰਚਾਰਜ ਨਿਤਿਨ ਕੋਹਲੀ, ਨੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਸਮਾਗਮ ਵਿੱਚ ਸਮੀਰ ਸਰਕਾਰ (ਸਕਸ਼ਮ ਪੰਜਾਬ), ਮਨੀਸ਼ ਅਗਰਵਾਲ (ਚੰਨਣ), ਡਾ. ਸੰਜੀਵ ਲੋਚਨ, ਸੇਵਾਮੁਕਤ ਸੀਨੀਅਰ ਮੈਡੀਕਲ ਅਫਸਰ (ਐਸ.ਐਮ.ਓ.), ਪ੍ਰਸਿੱਧ ਮਿਮਿਕਰੀ ਕਲਾਕਾਰ ਦਵਿੰਦਰ ਬਬਲੂ, ਜਗੀਰ ਸਿੰਘ, ਗੁਰਪ੍ਰੀਤ ਸਿੰਘ ਸੈਂਬੀ, ਪਵਨਦੀਪ ਸਿੰਘ, ਕਿੱਟੂ ਮਾਨ, ਪ੍ਰਿੰਸ ਜੌਲੀ, ਵਿਸ਼ਾਲ ਜੋਸ਼ੀ, ਸੁਭਾਸ਼ ਜੋਸ਼ੀ, ਸੋਢੀ ਰਾਮ, ਕੁਲਬੀਰ ਕੌਰ, ਸੋਨੀਆ, ਅਮਿਤ ਅਤੇ ਵਿਕਰਮ ਸਮੇਤ ਕਈ ਪਤਵੰਤੇ ਮੌਜੂਦ ਸਨ। ਇਸ ਸਮਾਗਮ ਵਿੱਚ, ਮਾਧਵ ਸੇਵਾ ਸੋਸਾਇਟੀ ਦੇ ਪ੍ਰਧਾਨ, ਰਾਸ਼ਟਰੀ ਪੁਰਸਕਾਰ ਜੇਤੂ ਵਿਵੇਕ ਜੋਸ਼ੀ ਨੇ ਆਜ਼ਾਦੀ ਦੇ ਅਸਲ ਅਰਥਾਂ ‘ਤੇ ਗੱਲ ਕੀਤੀ ਅਤੇ ਇੱਕ ਮਹੱਤਵਪੂਰਨ ਸਵਾਲ ਉਠਾਇਆ: “ਕੀ ਸਾਡੇ ਅਪਾਹਜ ਭਰਾ ਅਤੇ ਭੈਣਾਂ ਸੱਚਮੁੱਚ ਆਜ਼ਾਦ ਹਨ? ਕੀ ਉਨ੍ਹਾਂ ਨੂੰ ਬਰਾਬਰ ਮੌਕੇ, ਸਤਿਕਾਰ ਅਤੇ ਅਨੁਕੂਲ ਵਾਤਾਵਰਣ ਮਿਲ ਰਿਹਾ ਹੈ?” ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਉਦੋਂ ਹੀ ਸੰਪੂਰਨ ਮੰਨੀ ਜਾਵੇਗੀ ਜਦੋਂ ਸਮਾਜ ਦਾ ਹਰ ਵਿਅਕਤੀ ਬਿਨਾਂ ਕਿਸੇ ਭੇਦਭਾਵ ਦੇ ਸਨਮਾਨ ਅਤੇ ਬਰਾਬਰ ਮੌਕੇ ਨਾਲ ਜੀਵਨ ਬਤੀਤ ਕਰ ਸਕੇਗਾ। ਮਾਧਵ ਸੇਵਾ ਸੋਸਾਇਟੀ ਦਾ ਇਹ ਸੁਤੰਤਰਤਾ ਦਿਵਸ ਜਸ਼ਨ ਤਿਰੰਗਾ ਲਹਿਰਾਉਣ ਤੱਕ ਸੀਮਿਤ ਨਹੀਂ ਸੀ, ਸਗੋਂ “ਸਭ ਲਈ ਆਜ਼ਾਦੀ, ਸਭ ਲਈ ਸਤਿਕਾਰ ਅਤੇ ਸਭ ਲਈ ਬਰਾਬਰ ਮੌਕੇ” ਦਾ ਸੰਦੇਸ਼ ਲੈ ਕੇ ਗਿਆ ਸੀ। ਵਾਤਸਲਯ ਯੋਗ ਗਰਾਮ ’ਚ 80ਵਾਂ ਆਜ਼ਾਦੀ ਦਿਵਸ ਮਨਾਇਆ ਜਲੰਧਰ, (ਸ਼ਿਵ)-ਵਾਤਸਲਯ ਯੋਗ ਗਰਾਮ, ਟਾਂਡਾ ਰੋਡ, ਜਲੰਧਰ ਵਿਖੇ ਯੋਗ ਕਲਾਸ ਦੀਆਂ ਭੈਣਾਂ ਵਲੋਂ 80ਵਾਂ ਆਜ਼ਾਦੀ ਦਿਵਸ ਦੇਸ਼ ਭਗਤੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਯੋਗ ਸਾਧਿਕਾਵਾਂ ਨੇ ਕੌਮੀ ਝੰਡੇ ਨੂੰ ਨਮਨ ਕਰਦਿਆਂ ਦੇਸ਼ ਦੀ ਆਜ਼ਾਦੀ ਲਈ ਆਪਣਾ ਸਭ ਕੁਝ ਕੁਰਬਾਨ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫ਼ੁਲ ਭੇਟ ਕੀਤੇ। ਯੋਗ ਸਿਖਲਾਈ ਕਾਰ ਅਮਰਜੀਤ ਸਿੰਘ ਬਿੱਟੂ ਨੇ ਕਿਹਾ ਕਿ ਸਿਹਤਮੰਦ ਵਿਅਕਤੀ, ਸੰਸਕਾਰੀ ਪਰਿਵਾਰ ਅਤੇ ਜਾਗਰੂਕ ਸਮਾਜ ਹੀ ਮਜ਼ਬੂਤ ਰਾਸ਼ਟਰ ਦੀ ਨੀਂਹ ਹਨ। ਉਨ੍ਹਾਂ ਕਿਹਾ ਕਿ ਨਿਯਮਤ ਯੋਗ ਅਤੇ ਕੁਦਰਤੀ ਜੀਵਨ-ਸ਼ੈਲੀ ਨੂੰ ਅਪਣਾ ਕੇ ਹਰ ਵਿਅਕਤੀ ਆਪਣੇ ਸਿਹਤਮੰਦ ਜੀਵਨ ਦੇ ਨਾਲ-ਨਾਲ ਰਾਸ਼ਟਰ ਨਿਰਮਾਣ ਵਿਚ ਵੀ ਯੋਗਦਾਨ ਪਾ ਸਕਦਾ ਹੈ। ਇਸ ਮੌਕੇ ਮੇਨਕਾ, ਪ੍ਰਿਆ ਵਾਲੀਆ, ਸ਼ਿਲਪੀ, ਦਿਵਿਆ ਗੁਪਤਾ, ਮਨਿੰਦਰ ਕੌਰ, ਗੁਰਦੀਪ ਕੌਰ, ਸੋਨੀਆ ਮਿੱਤਲ, ਸੋਨੀਆ ਸ਼ਰਮਾ, ਰਿਤੂ ਯੂਨੀਵਰਸਲ, ਅਨੂ ਬਤਰਾ, ਅਨੂ ਕੋਹਲੀ, ਸੀਤਾ ਬਾਂਸਲ, ਰਿਧਿਮਾ ਜੈਨ, ਗਰਿਮਾ ਅਗਰਵਾਲ ਆਦਿ ਹਾਜ਼ਰ ਸਨ। ਕਾਂਗਰਸੀਆਂ ਨੇ ਕਾਂਗਰਸ ਭਵਨ ’ਚ ਮਨਾਇਆ ਦੇਸ਼ ਦਾ ਆਜ਼ਾਦੀ ਦਿਹਾੜਾ ਜਲੰਧਰ, (ਜਤਿੰਦਰ ਪੰਮੀ)–ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਕਾਂਗਰਸ ਭਵਨ ਵਿਖੇ ਦੇਸ਼ ਦਾ 80ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ। ਦੇਸ਼ ਦੀ ਸ਼ਾਨ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਕਾਂਗਰਸੀ ਅਹੁਦੇਦਾਰਾਂ ਨੇ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ । ਇਸ ਮੌਕੇ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ, ਰਜਿੰਦਰ ਬੇਰੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ, ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ, ਹਲਕਾ ਇੰਚਾਰਜ ਕਰਤਾਰਪੁਰ ਸਾਬਕਾ ਐਸ ਐਸ ਪੀ ਰਜਿੰਦਰ ਸਿੰਘ, ਸੁਰਿੰਦਰ ਕੌਰ ਹਲਕਾ ਇੰਚਾਰਜ ਜਲੰਧਰ ਵੈਸਟ, ਰਾਜੇਸ਼ ਜਿੰਦਲ ਟੌਨੂੰ , ਰਸ਼ਪਾਲ ਜੱਖੂ, ਜਗਜੀਤ ਕੰਬੋਜ, ਸੁਦੇਸ਼ ਭਗਤ, ਵਿਪਨ ਕੁਮਾਰ, ਜਗਦੀਪ ਸੋਨੂੰ ਸੰਧਰ, ਅਨੁਰਾਧਾ ਬੰਗਾ, ਅੰਗਦ ਦੱਤਾ, ਨਰੇਸ਼ ਵਰਮਾ, ਪ੍ਰੇਮ ਪਾਲ ਡੁਮੇਲੀ, ਅਰੁਣ ਰਤਨ, ਐਡਵੋਕੇਟ ਸੰਦੀਪ ਕੁਮਾਰ, ਬਲਰਾਜ ਠਾਕੁਰ, ਡਾ ਜਸਲੀਨ ਸੇਠੀ, ਨਵਦੀਪ ਜਾਰੇਵਾਲ, ਦੀਨਾ ਨਾਥ ਪ੍ਰਧਾਨ, ਪ੍ਰਭਦਿਆਲ ਭਗਤ, ਵਿਕਰਮ ਸ਼ਰਮਾ, ਅਸ਼ਵਨੀ ਜੰਗਰਾਲ, ਬਚਨ ਲਾਲ, ਸੰਜੀਵ ਦੁਆ, ਬ੍ਰਹਮ ਦੇਵ ਸਹੋਤਾ, ਮੋਹਿਤ ਸ਼ਰਮਾ, ਅਸ਼ਵਨੀ ਸੋਂਧੀ, ਕੀਮਤੀ ਸੈਣੀ, ਅਕਸ਼ਵੰਤ ਖੋਸਲਾ, ਯਸ਼ ਪਾਲ, ਰਵੀਸ਼ ਰਾਜ ਸ਼ਰਮਾ, ਜਾਬਰ ਖਾਨ, ਸੰਜੇ ਸੋਨਕਰ , ਦਰਸ਼ਨ ਸਿੰਘ ਪਹਿਲਵਾਨ, ਰਾਜਿੰਦਰ ਨੀਟਾ , ਰਵਿੰਦਰ ਸਿੰਘ ਲਾਡੀ, ਯਸ਼ ਪਹਿਲਵਾਨ , ਰਮੇਸ਼ ਕੁਮਾਰ, ਮੰਨਾ ਗੋਬਿੰਦਗੜ੍ਹ , ਹੁਸਨ ਲਾਲ, ਕੁਲਦੀਪ ਸ਼ਰਮਾ, ਅਸ਼ਵਨੀ ਸ਼ਰਮਾ, ਤਿਲਕ ਰਾਜ, ਅਸ਼ੋਕ ਹੰਸ, ਕੁਲਬਰਨ ਸਿੰਘ, ਮੁਖਤਿਆਰ ਅਹਿਮਦ, ਸਮੀਰ ਚਿਸ਼ਤੀ, ਗੁਲਸ਼ਨ ਮਿੱਡਾ, ਅਰੁਣ ਸਹਿਗਲ, ਕਿਸ਼ਨ ਲਾਲ ਮੱਟੂ, ਹਰਸ਼ ਰਾਣਾ ਵਰਮਾ, ਮੀਨੂ ਬੱਗਾ, ਪਲਵੀ , ਮਨਜੀਤ ਕੌਰ, ਗੁਰਮੀਤ ਜੱਸੀ, ਸ਼ਬਨਮ, ਪ੍ਰੇਮ ਸੈਣੀ, ਸੁਰਿੰਦਰ ਪਪਾ, ਰਣਜੀਤ ਰਾਣੋ , ਆਸ਼ਾ ਰਾਣੀ, ਯਸ਼ ਪਾਲ ਸਫਰੀ, ਵਰਿੰਦਰ ਕਾਲੀ, ਮਾਸਟਰ ਸ਼ਰੀਫ ਚੰਦ, ਕਪਿਲ ਦੇਵ, ਮਹੇਸ਼ ਕੁਮਾਰ, ਵਸ਼ਿਸ਼ਟ ਰਾਏ, ਰਵੀ ਬੱਗਾ, ਮਨਜੀਤ ਸਿਮਰਨ, ਅਸ਼ੋਕ ਖੰਨਾ, ਸੋਮ ਨਾਥ, ਆਲਮ, ਕਸ਼ਮੀਰੀ ਲਾਲ, ਮਹਿੰਦਰ ਪਾਲ ਸਿੰਘ ਟੁਰਨਾ , ਸੁਰਿੰਦਰਜੀਤ ਚੱਠਾ, ਰਾਕੇਸ਼ ਬੰਟੀ, ਹਰਪਾਲ ਸੰਧੂ ਮੌਜੂਦ ਸਨ। ਆਈ.ਐੱਮ.ਏ. ਹਾਊਸ ਵਿਖੇ ਆਜ਼ਾਦੀ ਦਿਵਸ ਸੰਬੰਧੀ ਕਰਵਾਏ ਸਮਾਗਮ ਜਲੰਧਰ, (ਐੱਮ. ਐੱਸ. ਲੋਹੀਆ) - ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ) ਦੀ ਜ਼ਿਲ੍ਹਾ ਇਕਾਈ ਵਲੋਂ ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਸੰਬੰਧੀ ਸਮਾਗਮ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੇ ਜੋਸ਼ ਨਾਲ ਆਈ.ਐੱਮ.ਏ. ਹਾਊਸ ਵਿਖੇ ਮਨਾਇਆ ਗਿਆ। ਜ਼ਿਲ੍ਹਾ ਪ੍ਰਧਾਨ ਡਾ. ਧੀਰਜ ਭਾਟੀਆ ਦੀ ਅਗਵਾਈ ਹੇਠ ਕਰਵਾਏ ਸਮਾਗਮ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ, ਜਿਸ ਤੋਂ ਬਾਅਦ ਮੌਜੂਦ ਸਾਰੇ ਵਿਅਕਤੀਆਂ ਨੇ ਰਾਸ਼ਟਰੀ ਗੀਤ ਗਾਇਆ। ਉਪਰੰਤ “ਵੰਦੇ ਮਾਤਰਮ” ਅਤੇ “ਜੈ ਹਿੰਦ” ਦੇ ਜੋਸ਼ੀਲੇ ਨਾਅਰੇ ਲਗਾਏ। ਸੀਨੀਅਰ ਅਤੇ ਜੂਨੀਅਰ ਡਾਕਟਰਾਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਪੇਸ਼ ਕੀਤੀਆਂ ਅਤੇ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਮੌਕੇ ਡਾ. ਗੁਰਦੇਵ ਸਿੰਘ ਪਰਮਾਰ, ਡਾ. ਅਨੁਪਮਾ ਚੋਪੜਾ, ਡਾ. ਜਗਪ੍ਰੀਤ ਸਿੰਘ ਮੁਲਤਾਨੀ, ਡਾ. ਪਵਨ ਗੁਪਤਾ, ਡਾ. ਆਰ.ਐੱਸ. ਬੱਲ, ਡਾ. ਜੇ.ਐੱਸ. ਡਾਂਗ, ਡਾ. ਸੁਸ਼ਮਾ ਚਾਵਲਾ, ਡਾ. ਜੈਸਮੀਨ ਦਹੀਆ, ਡਾ. ਦਵਿੰਦਰ ਸਿੰਘ ਲਾਲ, ਡਾ. ਜੇ.ਐੱਸ. ਬਾਠ, ਡਾ. ਐੱਸ.ਪੀ.ਐੱਸ. ਗਰੋਵਰ, ਡਾ. ਐੱਚ.ਕੇ. ਗਰੋਵਰ, ਡਾ. ਅਰੁਣ ਵਾਲੀਆ, ਡਾ. ਜੇ.ਪੀ. ਸਿੰਘ, ਡਾ. ਗੁਰਪ੍ਰੀਤ ਕੌਰ, ਡਾ. ਦੀਪਕ ਚਾਵਲਾ, ਡਾ. ਸ਼ਿਖਾ ਚਾਵਲਾ, ਡਾ. ਦੀਪਾਲੀ ਲੂਥਰਾ, ਡਾ. ਮੋਨਿਕਾ ਭਾਟੀਆ, ਡਾ. ਯਸ਼ ਸ਼ਰਮਾ, ਡਾ. ਅਤੁੱਲ ਮਿੱਤਲ, ਡਾ. ਵਿਜੇ ਮਹਾਜਨ, ਡਾ. ਕਪਿਲ ਗੁਪਤਾ, ਡਾ. ਗੁਰਪ੍ਰੀਤ ਕੌਰ ਪਰਮਾਰ, ਡਾ. ਰਮੇਸ਼ ਅਨੰਦ, ਡਾ. ਮੀਨਾਕਸ਼ੀ ਅਨੰਦ, ਡਾ. ਐੱਮ.ਬੀ. ਬਾਲੀ, ਡਾ. ਰਾਜੇਸ਼ ਸੱਚਰ, ਡਾ. ਐੱਮ.ਐੱਸ. ਭੂਟਾਨੀ, ਡਾ. ਸਤਿੰਦਰ ਕੌਰ, ਡਾ. ਅਵਨੀਸ਼ ਭਗਤ, ਡਾ. ਜਤਿੰਦਰ, ਡਾ. ਨਿਧੀ ਮਲਹੋਤਰਾ, ਡਾ. ਰਾਜੇਸ਼ਵਰੀ, ਡਾ. ਰਾਜਿੰਦਰ ਮਾਗੋ, ਡਾ. ਸਮੀਰ ਸ਼ਰਮਾ, ਡਾ. ਪਰਮਜੀਤ ਸਿੰਘ, ਡਾ. ਡਿੰਪਲ ਅਤੇ ਹੋਰ ਡਾਕਟਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ। ਰਿਕਸ਼ਾ ਮਜ਼ਦੂਰ ਯੂਨੀਅਨ ਬਸਤੀ ਨੌ ਨੇ ਆਜ਼ਾਦੀ ਦਿਹਾੜਾ ਮਨਾਇਆ, ਖੇਡ ਕਾਰੋਬਾਰੀ ਰਵਿੰਦਰ ਧੀਰ ਨੇ ਕੀਤੀ ਸ਼ਿਰਕਤ ਜਲੰਧਰ, (ਜਤਿੰਦਰ ਪੰਮੀ)–ਰਿਕਸ਼ਾ ਮਜ਼ਦੂਰ ਯੂਨੀਅਨ ਬਸਤੀ ਨੌਂ ਵਲੋਂ ਰਾਮੂ ਮੌਰਿਆ ਦੀ ਅਗਵਾਈ ਹੇਠ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਕਾਰੋਬਾਰੀ ਆਗੂ ਰਵਿੰਦਰ ਧੀਰ, ਖੇਡ ਉਦਯੋਗ ਸੰਘ ਪੰਜਾਬ ਦੇ ਕਨਵੀਨਰ ਵਿਜੈ ਧੀਰ, ਸਹਿ-ਕਨਵੀਨਰ ਪ੍ਰਵੀਨ ਆਨੰਦ ਅਤੇ ਸਹਿ-ਕਨਵੀਨਰ ਰਮੇਸ਼ ਆਨੰਦ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਇਸ ਮੌਕੇ ਕਾਰੋਬਾਰੀ ਆਗੂ ਰਵਿੰਦਰ ਧੀਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਹਜ਼ਾਰਾਂ ਆਜ਼ਾਦੀ ਸੰਗਰਾਮੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਦੇਸ਼ ਦੇ ਵਾਸੀ ਹਾਂ। ਇਹ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਸਾਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਦੇ ਨਾਗਰਿਕ ਹੋਣ ਦਾ ਗੌਰਵ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹਮੇਸ਼ਾ ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਨਮਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਹਾਜ਼ਰ ਸਾਰਿਆਂ ਨੂੰ ਲੱਡੂ ਵੰਡ ਕੇ ਆਜ਼ਾਦੀ ਦਿਹਾੜੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਮਾਗਮ ਵਿੱਚ ਉਮੇਸ਼ ਮਹਿੰਦਰੂ, ਸੰਜੈ ਅਰੋੜਾ, ਆਜ਼ਾਦ ਮੌਰਿਆ, ਫੂਲਚੰਦ, ਹਰੀਸ਼ ਮਾਲੀ, ਸੰਤੋਸ਼ ਪੰਡਿਤ, ਰਾਮ ਹਰਕ, ਚਮਨ ਲਾਲ, ਰਾਕੇਸ਼ ਕੁਮਾਰ ਅਤੇ ਸੂਰਜ ਮੌਰਿਆ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਐੱਸ.ਜੀ.ਐੱਨ. ਪਬਲਿਕ ਸਕੂਲ ਵਿਖੇ ਮਨਾਇਆ ਆਜ਼ਾਦੀ ਦਿਵਸ ਜਲੰਧਰ, (ਐੱਮ. ਐੱਸ. ਲੋਹੀਆ) - ਐੱਸ.ਜੀ.ਐੱਨ. ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਜਲੰਧਰ ਵਿਖੇ ਆਜ਼ਾਦੀ ਦਿਵਸ ਬੜੇ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਸਕੂਲ ਦੇ ਕੰਟਰੋਲਰ ਸ੍ਰੀਮਤੀ ਚਰਨਜੀਤ ਕੌਰ ਅਤੇ ਪ੍ਰਿੰਸੀਪਲ ਜਗਜੀਤ ਸਿੰਘ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾਉਣ ਨਾਲ ਹੋਈ, ਉਪਰੰਤ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਰਾਸ਼ਟਰ ਗੀਤ ਗਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਨਾਚ ਅਤੇ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕੀਤੇ। ਵਿਦਿਆਰਥੀਆਂ ਵਲੋਂ ਕੀਤਾ ਗਿਆ ਮਾਰਚ ਪਾਸਟ ਸਮਾਗਮ ਦਾ ਵਿਸ਼ੇਸ਼ ਆਕਰਸ਼ਣ ਰਿਹਾ। ਇਸ ਮੌਕੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਦੇਸ਼ ਦੀ ਏਕਤਾ, ਅਖੰਡਤਾ ਅਤੇ ਤਰੱਕੀ ਲਈ ਜ਼ਿੰਮੇਵਾਰ ਨਾਗਰਿਕ ਬਣਨ ਦੀ ਪ੍ਰੇਰਣਾ ਦਿੱਤੀ ਅਤੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ। ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਆਜ਼ਾਦੀ ਦਾ ਦਿਹਾੜਾ ਮਨਾਇਆ ਜਮਸ਼ੇਰ ਖ਼ਾਸ, ਜੰਡਿਆਲਾ ਮੰਜਕੀ, 16 ਅਗਸਤ (ਹਰਵਿੰਦਰ ਕੁਮਾਰ)–ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵਿਖੇ 80ਵਾਂ ਆਜ਼ਾਦੀ ਦਿਵਸ ਬਹੁਤ ਹੀ ਉਤਸ਼ਾਹ, ਦੇਸ਼ ਭਗਤੀ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਕਾਲਜ ਦੇ ਇੰਚਾਰਜ ਜਸ਼ਨਜੋਤ ਸਿੰਘ ਜੌਹਲ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਸਮਾਗਮ ਦੀ ਸ਼ੁਰੂਆਤ ਕਾਲਜ ਇੰਚਾਰਜ ਜੌਹਲ ਵਲੋਂ ਰਾਸ਼ਟਰੀ ਤਿਰੰਗਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ । ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਾਲਜ ਇੰਚਾਰਜ ਜੌਹਲ ਨੇ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ ਅਤੇ ਦੇਸ਼ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ।
ਪਿਛਲੀ ਖ਼ਬਰ ਚੈਟ-ਜੀ. ਪੀ. ਟੀ. ਦੀ ਮਦਦ ਨਾਲ ਨੌਜਵਾਨ ਨੇ ਲੱਭੀ ਆਪਣੀ ਗੁਆਚੀ ਚੱਪਲ ਅਗਲੀ ਖ਼ਬਰ ਬੰਗਾਲ ’ਚ ਕਾਂਗਰਸ ਆਗੂ ਅਤੇ ਉਨਾਂ ਦੇ ਬੇਟੇ ਦੀ ਗੋਲੀ ਮਾਰ ਕੇ ਹਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।