ਕੋਲਕਾਤਾ, 16 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਨਕਾਸ਼ੀਪਾੜਾ ਦੇ ਕਾਂਗਰਸ ਆਗੂ ਅਨੀਸੂਰ ਰਹਿਮਾਨ (54) ਅਤੇ ਉਨਾਂ ਦੇ ਬੇਟੇ ਅਬੂ ਸੂ•ਫੀਆਨ (23) ਦੀ ਗੋਲੀ ਮਾਰ ਕੇ ਹਤਿਆ ਕਰ ਦਿ¾ਤੀ ਗਈ| ਪੁਲਿਸ ਨੇ ਦ¾ਸਿਆ ਕਿ ਸ਼ਨੀਵਾਰ ਦੀ ਰਾਤ ਸੂਫੀਆਨ ਭਾਗੀਰਥੀ ਐਕਸਪ੍ਰੈੱਸ ਤੋਂ ਬੇਥੂਆਹਹਰੀ ਰੇਲਵੇ ਸਟੇਸ਼ਨ ਦੇ ਉਤਰਿਆ ਸੀ, ਉਸਦੇ ਪਿਤਾ ਕਾਰ ਲੈ ਕੇ ਲੈਣ ਗਏ ਸਨ| ਦੋਵੋਂ ਜਦੋਂ ਘਰ ਵਾਪਸ ਪਰਤ ਰਹੇ ਸਨ, ਰੇਲਵੇ ਗੇਟ ਲਾਗੇ ਬਦਮਾਸ਼ਾਂ ਨੇ ਹਮਲਾ ਕਰ ਦਿ¾ਤਾ| ਗੱਡੀ ਰੋਕ ਕੇ ਫਾਈਰਿੰਗ ਕੀਤੀ ਗਈ, ਇਹ ਯਕੀਨੀ ਕਰਨ ਲਈ ਕੀ ਦੋਵੇਂ ਮਰ ਗਏ ਹਨ, ਗੋਲੀਆਂ ਮਾਰਨ ਤੋਂ ਬਾਦ ਤੇਜ ਧਾਰ ਹਥਿਆਰ ਨਾਲ ਵਾਰ ਵੀ ਕੀਤੇ ਗਏ| ਅਨੀਸੂਰ ਇਲਾਕੇ ਦੇ ਜਾਣੇ-ਪਛਾਏ ਕਾਂਗਰਸ ਆਗੂ ਸਨ| ਸੂਬਾ ਕਾਂਗਰਸ ਕਮੇਟੀ ਦੇ ਮੈਂਬਰ ਅਤੇ ਨਦੀਆ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਵੀ ਸਨ| ਸੂਬਾ ਕਾਂਗਰਸ ਪ੍ਰਧਾਨ ਸੁਭੰਕਰ ਸਰਕਾਰ ਨੇ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਬੰਗਾਲ ਚ ਮੁਸਲਮਾਨਾਂ ਅਤੇ ਵਿਰੋਧੀਆਂ ਦੀ ਆਵਾਜ਼ ਬੰਦ ਕਰਨ ਦੀ ਜਿਹੜੀ ਕੋਸ਼ਿਸ਼ ਚਲ ਰਹੀ, ਕਾਂਗਰਸ ਵਲੋਂ ਉਸ ਦਾ ਵਿਰੋਧ ਜਾਰੀ ਰਹੇਗਾ| ਮੰਨਿਆ ਜਾ ਰਿਹਾ ਕਿ ਹਤਿਆ ਦਾ ਕਾਰਨ ਰਾਜਨੀਤਕ ਵਿਰੋਧ ਹੋ ਸਕਦਾ| ਐਪਰ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਅਜੇ ਹਤਿਆ ਦੇ ਕਾਰਨ ਬਾਰੇ ਇਸ ਸਮੇਂ ਕੁਛ ਨਹੀਂ ਦੱਸ ਸਕਦੇ ਕਿ ਹਤਿਆ ਕਿਉਂ ਹੋਈ|
ਬੰਗਾਲ ’ਚ ਕਾਂਗਰਸ ਆਗੂ ਅਤੇ ਉਨਾਂ ਦੇ ਬੇਟੇ ਦੀ ਗੋਲੀ ਮਾਰ ਕੇ ਹਤਿਆ
ਕੋਲਕਾਤਾ, 16 ਅਗਸਤ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਨਕਾਸ਼ੀਪਾੜਾ ਦੇ ਕਾਂਗਰਸ ਆਗੂ ਅਨੀਸੂਰ ਰਹਿਮਾਨ (54) ਅਤੇ ਉਨਾਂ ਦੇ ਬੇਟੇ ਅਬੂ ਸੂ•ਫੀਆਨ (23) ਦੀ ਗੋਲੀ ਮਾਰ ਕੇ ਹਤਿਆ ਕਰ ਦਿ¾ਤੀ ਗਈ| ਪੁਲਿਸ ਨੇ ਦ¾ਸਿਆ ....
ਅਜੀਤ ਡੈਸਕ
17-08-2026