17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਚੈਟ-ਜੀ. ਪੀ. ਟੀ. ਦੀ ਮਦਦ ਨਾਲ ਨੌਜਵਾਨ ਨੇ ਲੱਭੀ ਆਪਣੀ ਗੁਆਚੀ ਚੱਪਲ

ਪਣਜੀ, 16 ਅਗਸਤ (ਏਜੰਸੀ)–ਗੋਆ ਦੇ ਇਕ ਨੌਜਵਾਨ ਨੇ ਮੰਦਰਾਂ ਦੇ ਬਾਹਰੋਂ ਜੁੱਤੇ-ਚੱਪਲਾਂ ਗੁਆਚਣ ਜਾਂ ਲੱਭਣ ’ਚ ਹੁੰਦੀ ਪ੍ਰੇਸ਼ਾਨੀ ਨਾਲ ਨਜਿੱਠਣ ਲਈ ਇਸ ਨੌਜਵਾਨ ਨੇ ਚੈਟ-ਜੀ.ਪੀ.ਟੀ. ਦਾ ਸਹਾਰਾ ਲਿਆ ਤੇ ਸੈਂਕੜੇ ਜੁੱਤੀਆਂ ਦੇ ਢੇਰ ’ਚੋਂ ਆਪਣੀ ਗੁਆਚੀ ਚੱਪਲ ਲੱਭ ...

ਅਜੀਤ ਡੈਸਕ 17-08-2026

ਪਣਜੀ, 16 ਅਗਸਤ (ਏਜੰਸੀ)–ਗੋਆ ਦੇ ਇਕ ਨੌਜਵਾਨ ਨੇ ਮੰਦਰਾਂ ਦੇ ਬਾਹਰੋਂ ਜੁੱਤੇ-ਚੱਪਲਾਂ ਗੁਆਚਣ ਜਾਂ ਲੱਭਣ ’ਚ ਹੁੰਦੀ ਪ੍ਰੇਸ਼ਾਨੀ ਨਾਲ ਨਜਿੱਠਣ ਲਈ ਇਸ ਨੌਜਵਾਨ ਨੇ ਚੈਟ-ਜੀ.ਪੀ.ਟੀ. ਦਾ ਸਹਾਰਾ ਲਿਆ ਤੇ ਸੈਂਕੜੇ ਜੁੱਤੀਆਂ ਦੇ ਢੇਰ ’ਚੋਂ ਆਪਣੀ ਗੁਆਚੀ ਚੱਪਲ ਲੱਭ ਲਈ। ਮੱਧ ਪ੍ਰਦੇਸ਼ ਦੇ ਉਜੈਨ ਸਥਿਤ ਮਹਾਕਾਲ ਮੰਦਰ ਦੇ ਬਾਹਰ ਸ਼ੁਭੰਗ ਬੋਰਕਰ ਨਾਂਅ ਦੇ ਨੌਜਵਾਨ ਨੇ ਆਪਣੇ ਮੋਬਾਈਲ ਫੋਨ ਨੂੰ ਸਪੈਸ਼ਲ ਸਕੈਨਿੰਗ ਡਿਵਾਈਸ ’ਚ ਬਦਲ ਦਿੱਤਾ। ਉਸ ਨੇ ਰੈਕ ’ਤੇ ਰੱਖੀਆਂ ਜੁੱਤੀਆਂ ਦੀਆਂ ਤਸਵੀਰਾਂ ਲਗਾਤਾਰ ਚੈਟਬੋਟ ਨਾਲ ਸਾਂਝੀਆਂ ਕੀਤੀਆਂ, ਜਿਸ ਤੋਂ ਬਾਅਦ ਏ.ਆਈ. ਨੇ ਉਸ ਦੀ ਗੁਆਚੀ ਚੱਪਲ ਦੀ ਸਹੀ ਪਛਾਣ ਕਰ ਕੇ ਦੇ ਦਿੱਤੀ। ਪੇਸ਼ੇ ਤੋਂ ਸਾਈਬਰ ਸੁਰੱਖਿਆ ਮਾਹਰ ਅਤੇ ਵੀਕੈਂਡ ’ਤੇ ਘੁੰਮਣ-ਫਿਰਨ ਦੇ ਸ਼ੌਕੀਨ ਸ਼ੁਭੰਗ ਨੇ ਚਾਰ ਦਿਨ ਪਹਿਲਾਂ ਇੰਸਟਾਗ੍ਰਾਮ ’ਤੇ ਇਸ ਪ੍ਰਯੋਗ ਦੀ ਇਕ ਵੀਡੀਓ ਸਾਂਝੀ ਕੀਤੀ ਸੀ, ਜਿਸ ਦਾ ਸਿਰਲੇਖ ‘ਮੈਂ ਗੁਆਚੀ ਚੱਪਲ ਲੱਭਣ ਲਈ ਚੈਟ ਜੀ.ਪੀ.ਟੀ. ਦੀ ਵਰਤੋ ਕੀਤੀ ਸੀ।

ਪਿਛਲੀ ਖ਼ਬਰ ਗੁਰਦੁਆਰਾ ਨਿਰਮਲ ਕੁਟੀਆ ਵਿਖੇ ਸੰਗਰਾਂਦ ਸੰਬੰਧੀ ਸਮਾਗਮ ਅੱਜ ਅਗਲੀ ਖ਼ਬਰ 80 ਵੇਂ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਲਹਿਰਾਇਆ ਤਿਰੰਗਾ ਪੰਜਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।