ਤਲਵਣ ਤੋਂ ਵਾਇਆ ਨੂਰਮਹਿਲ ਤੇ ਜਲੰਧਰ ਨੂੰ ਜਾਣ ਵਾਲੇ ਸਾਰੇ ਰੂਟ ਚਲਾਏ ਜਾਣ - ਬਾਲ ਕ੍ਰਿਸ਼ਨ ਬਾਲੀ
ਨੂਰਮਹਿਲ, 14 ਅਗਸਤ (ਤਜਿੰਦਰ ਕੁਮਾਰ)- ਤਲਵਣ ਤੋਂ ਵਾਇਆ ਨੂਰਮਹਿਲ, ਜੰਡਿਆਲਾ, ਜਲੰਧਰ ਨੂੰ ਜਾਣ ਵਾਲੇ ਰੂਟਾਂ ‘ਤੇ ਬੱਸਾਂ ਨਾ ਹੋਣ ਕਰਕੇ ਸਵਾਰੀਆਂ ਖੱਜਲ-ਖੁਆਰ ਹੋ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਬਾਲ ਕ੍ਰਿਸ਼ਨ ਬਾਲੀ ਨੂਰਮਹਿਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਬੱਸਾਂ ਅੱਜ ਦੀਆਂ ਹੀ ਨਹੀਂ, ਬਲਕਿ ਬਹੁਤ ਲੰਮੇ ਸਮੇਂ ਤੋਂ ਸਵਾਰੀਆਂ ਨੂੰ ਖੱਜਲ-ਖੁਆਰ ਕਰਦੀਆਂ ਆ ਰਹੀਆਂ ਹਨ।
ਮ
ਮਸਲੇ ਦੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਬਾਲ ਕ੍ਰਿਸ਼ਨ ਬਾਲੀ। ਤਸਵੀਰ: ਤਜਿੰਦਰ ਕੁਮਾਰ
15-08-2026
ਨੂਰਮਹਿਲ, 14 ਅਗਸਤ (ਤਜਿੰਦਰ ਕੁਮਾਰ)- ਤਲਵਣ ਤੋਂ ਵਾਇਆ ਨੂਰਮਹਿਲ, ਜੰਡਿਆਲਾ, ਜਲੰਧਰ ਨੂੰ ਜਾਣ ਵਾਲੇ ਰੂਟਾਂ ‘ਤੇ ਬੱਸਾਂ ਨਾ ਹੋਣ ਕਰਕੇ ਸਵਾਰੀਆਂ ਖੱਜਲ-ਖੁਆਰ ਹੋ ਰਹੀਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵਕ ਬਾਲ ਕ੍ਰਿਸ਼ਨ ਬਾਲੀ ਨੂਰਮਹਿਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਬੱਸਾਂ ਅੱਜ ਦੀਆਂ ਹੀ ਨਹੀਂ, ਬਲਕਿ ਬਹੁਤ ਲੰਮੇ ਸਮੇਂ ਤੋਂ ਸਵਾਰੀਆਂ ਨੂੰ ਖੱਜਲ-ਖੁਆਰ ਕਰਦੀਆਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਨੂਰਮਹਿਲ ਤੋਂ ਤਲਵਣ ਅਤੇ ਇਨ੍ਹਾਂ ਦੇ ਲਾਗਲੇ ਪਿੰਡਾਂ ਦੇ ਸਕੂਲਾਂ-ਕਾਲਜਾਂ ਨੂੰ ਜਾਣ ਵਾਲੇ ਵਿਦਿਆਰਥੀਆਂ, ਅਤੇ ਹੋਰ ਕੰਮਾਂ-ਕਾਰਾਂ ‘ਤੇ ਜਾਣ ਵਾਲੇ ਮੁਲਾਜ਼ਮਾਂ ਅਤੇ ਲੋਕਾਂ ਨੂੰ ਹਰ ਰੋਜ਼ ਸਵੇਰੇ ਨੂਰਮਹਿਲ ਬੱਸ ਅੱਡੇ ‘ਤੇ ਜਲੰਧਰ ਆਦਿ ਸ਼ਹਿਰਾਂ ਨੂੰ ਜਾਣ ਲਈ ਬੱਸ ਦੀ ਉਡੀਕ ਕਰਦੇ ਦੇਖਿਆ ਜਾ ਸਕਦਾ ਹੈ। ਪਰ ਤਲਵਣ ਤੋਂ ਅਤੇ ਨੂਰਮਹਿਲ ਅੱਡੇ ‘ਤੇ ਬਹੁਤ ਘੱਟ ਬੱਸਾਂ ਆਉਂਦੀਆਂ ਹਨ। ਬਾਲ ਕ੍ਰਿਸ਼ਨ ਬਾਲੀ ਨੇ ਅੱਗੇ ਕਿਹਾ ਕਿ ਜੇਕਰ ਬੱਸ ਅੱਡੇ ‘ਤੇ ਲੱਗੇ ਬੋਰਡ ਮੁਤਾਬਕ ਵੀ ਦੇਖਿਆ ਜਾਵੇ ਤਾਂ ਤਲਵਣ-ਨੂਰਮਹਿਲ ਤੋਂ ਵਾਇਆ ਜਲੰਧਰ ਨੂੰ ਜਾਣ ਅਤੇ ਆਉਣ ਵਾਲੇ ਰੂਟ ਲੱਗਭਗ 57 ਹਨ, ਪਰ ਇਨ੍ਹਾਂ ਵਿੱਚੋਂ ਅੱਧੇ ਰੂਟ ਵੀ ਨਹੀਂ ਚੱਲਦੇ, ਜਿਸ ਕਰਕੇ ਸ਼ਹਿਰ ਨੂਰਮਹਿਲ ਅਤੇ ਲਾਗਲੇ ਪਿੰਡਾਂ ਦੇ ਲੋਕਾਂ, ਤਲਵਣ ਤੇ ਇਸ ਦੇ ਲਾਗਲੇ ਪਿੰਡਾਂ ਦੇ ਲੋਕਾਂ, ਸਕੂਲਾਂ-ਕਾਲਜਾਂ ਨੂੰ ਜਾਣ ਵਾਲੇ ਵਿਦਿਆਰਥੀਆਂ, ਮੁਲਾਜ਼ਮਾਂ ਅਤੇ ਹੋਰ ਕੰਮ ‘ਤੇ ਜਾਣ ਵਾਲੇ ਲੋਕਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਾਲੀ ਨੇ ਅੱਗੇ ਦੱਸਿਆ ਕਿ ਇਸ ਰੂਟ ‘ਤੇ ਬੱਸਾਂ ਘੱਟ ਹੋਣ ਕਰਕੇ ਇਸ ਦੀ ਜਾਣਕਾਰੀ ਕੁਝ ਸਮਾਂ ਪਹਿਲਾਂ ਹਲਕਾ ਨਕੋਦਰ ਦੇ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੂੰ ਵੀ ਦੇ ਚੁੱਕੇ ਹਾਂ ਤੇ ਸਮੇਂ-ਸਮੇਂ ਅਨੁਸਾਰ ਜੀ.ਐੱਮ.ਜਨਰਲ ਮੈਨੇਜਰ ਜਲੰਧਰ ਨੂੰ ਵੀ ਬੇਨਤੀ ਕਰ ਚੁੱਕੇ ਹਾਂ।