15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ ਵਿਖੇ ਲੋੜਵੰਦ ਵਿਦਿਆਰਥੀਆਂ ਦੀ ਫੀਸ ਦੇ ਕੇ ਮਦਦ ਕੀਤੀ

ਨਕੋਦਰ, 14ਅਗਸਤ (ਗੁਰਵਿੰਦਰ ਸਿੰਘ)- ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਹੋਏ ਪ੍ਰੋਗਰਾਮ ਵਿਚ ਐਨ. ਜੀ.

ਅਜੀਤ ਡੈਸਕ 15-08-2026
ਨਕੋਦਰ, 14ਅਗਸਤ (ਗੁਰਵਿੰਦਰ ਸਿੰਘ)- ਗੁਰੂ ਨਾਨਕ ਨੈਸ਼ਨਲ ਕਾਲਜ ਫਾਰ ਵਿਮਿਨ, ਨਕੋਦਰ ਵਿਖੇ ਹੋਏ ਪ੍ਰੋਗਰਾਮ ਵਿਚ ਐਨ.ਜੀ.ਓ ਨਿਮਰਤਾ ਪਬਲਿਕ ਚੈਰੀਟੇਬਲ ਟਰੱਸਟ, ਲਿੱਤਰਾਂ ਨਕੋਦਰ ਦੇ ਅਹੁਦੇਦਾਰਾਂ ਵੱਲੋਂ ਸਮਾਜ ਭਲਾਈ ਦੇ ਖੇਤਰ ਵਿਚ ਆਪਣਾ ਯੋਗਦਾਨ ਦਿੰਦੇ ਹੋਏ ਵਿਦਿਆਰਥਣਾਂ ਦੀ ਆਰਥਿਕ ਮਦਦ ਕੀਤੀ ਗਈ । ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਨਿਮਰਤਾ ਪਬਲਿਕ ਚੈਰੀਟੇਬਲ ਟਰੱਸਟ ਲਿੱਤਰਾਂ ਦੇ ਪ੍ਰਧਾਨ ਲਸ਼ਕਰ ਸਿੰਘ ਹੇਅਰ ਯੂ. ਐਸ. ਏ, ਉਨ੍ਹਾਂ ਦੀ ਧਰਮਪਤਨੀ ਅਤੇ ਵਾਈਸ ਪ੍ਰਧਾਨ ਸਰਦਾਰਨੀ ਮਨਜੀਤ ਕੌਰ, ਯੂ.ਐਸ. ਏ, ਤਰਸੇਮ ਸਿੰਘ ਹੇਅਰ ਸਹਾਇਕ ਪ੍ਰਧਾਨ, ਹਰਮੇਲ ਸਿੰਘ ਸਕੱਤਰ, ਐਡਵੋਕੇਟ ਰਵਿੰਦਰ ਸਿੰਘ ਹੇਅਰ ਕਾਨੂੰਨੀ ਸਲਾਹਕਾਰ, ਹਰਜੀਤ ਸਿੰਘ ਮੈਨੇਜਰ ਬੰਧਨ ਬੈਂਕ ਨਕੋਦਰ ਵਿਸ਼ੇਸ ਤੌਰ ਤੇ ਹਾਜ਼ਿਰ ਹੋਏ । ਇਸ ਉਪਰੰਤ ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ ਵਾਣੀ ਦੱਤ ਸ਼ਰਮਾ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਅਤੇ ਧੰਨਵਾਦ ਕੀਤਾ ਗਿਆ । ਇਸ ਮੌਕੇ ਪ੍ਰੋ ਸੁਨੀਲ ਕੁਮਾਰ ਵਲੋਂ ਚੈਰੀਟੇਬਲ ਟਰੱਸਟ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਟਰੱਸਟ ਦੇ ਸਕੱਤਰ ਹਰਮੇਲ ਸਿੰਘ ਰਾਣਾ ਨੇ ਦੱਸਿਆ ਕਿ ਟਰੱਸਟ ਵਲੋਂ ਕਾਲਜ ਅਤੇ ਕਾਲਜੀਏਟ ਸਕੂਲ, ਪਬਲਿਕ ਸਕੂਲ ਦੀਆਂ ਆਰਥਿਕ ਪੱਖੋਂ ਕਮਜ਼ੋਰ ਲੱਗਭਗ 34 ਵਿਦਿਆਰਥਣਾਂ ਦੀ ਪੜ੍ਹਾਈ ਲਈ ਤਿੰਨ ਲੱਖ ਪੈਂਤੀ ਹਜਾਰ (3,35,000 ਰੁਪਏ) ਦੀ ਫੀਸ ਦਿੱਤੀ ਗਈ ਅਤੇ ਟਰੱਸਟ ਭਵਿੱਖ ਵਿਚ ਵੀ ਸਿੱਖਿਆ ਖੇਤਰ ਵਿਚ ਵਿਦਿਆਰਥਣਾਂ ਦੇ ਭਲੇ ਲਈ ਆਰਥਿਕ ਮੱਦਦ ਕਰਦਾ ਰਹੇਗਾ । ਇਸ ਰਕਮ ਵਿਚ ਉਨ੍ਹਾਂ ਵਲੋਂ ਕਾਲਜ ਦੀਆਂ 18 ਵਿਦਿਆਰਥਣਾਂ ਦੀ ਇਕ ਲੱਖ ਪਚਹੱਤਰ ਹਜਾਰ ਦੀ ਫੀਸ ਦਿੱਤੀ ਗਈ । ਇਸ ਮੌਕੇ ਕਾਲਜੀਏਟ ਸਕੂਲ ਕੋਆਰਡੀਨੇਟਰ ਮੈਡਮ ਹਰਵਿੰਦਰ ਕੌਰ, ਪਬਲਿਕ ਸਕੂਲ ਤੋਂ ਮੈਡਮ ਅਮਰਜੀਤ, ਅਤੇ ਸਕਾਲਰਸ਼ਿਪ ਇੰਚਾਰਜ ਪ੍ਰੋ ਸੁਨੀਲ ਕੁਮਾਰ, ਪ੍ਰੋ ਚਰਨਜੀਤ ਸਿੰਘ, ਪ੍ਰੋ ਕੁਲਵਿੰਦਰ, ਮੈਡਮ ਰੁਪਿੰਦਰ ਕੌਰ, ਮੈਡਮ ਰਜਨੀ ਅਤੇ ਵਿਦਿਆਰਥਣਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹਾਜ਼ਿਰ ਸਨ।
ਪਿਛਲੀ ਖ਼ਬਰ ਤਲਵਣ ਤੋਂ ਵਾਇਆ ਨੂਰਮਹਿਲ ਤੇ ਜਲੰਧਰ ਨੂੰ ਜਾਣ ਵਾਲੇ ਸਾਰੇ ਰੂਟ ਚਲਾਏ ਜਾਣ - ਬਾਲ ਕ੍ਰਿਸ਼ਨ ਬਾਲੀ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਵੰਡ ਦੇ ਦੁਖਾਂਤ ਨੂੰ ਯਾਦ ਕਰਨ ਲਈ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।