14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਲਾਲ ਬਾਜ਼ਾਰ ਵਿਚ ਬਿਜਲੀ ਬੰਦ ਹੋਣ ਤੋਂ ਨਾਰਾਜ਼ ਦੁਕਾਨਦਾਰਾਂ ਵਲੋਂ ਪ੍ਰਦਰਸ਼ਨ ਕਿਹਾ, ਢਾਈ ਮਹੀਨੇ ਤੋਂ ਰੋਜ਼ਾਨਾ ਦਿਨ ਵੇਲੇ ਬੰਦ ਰਹਿੰਦੀ ਹੈ ਬਿਜਲੀ

ਜਲੰਧਰ, 13 ਅਗਸਤ (ਸ਼ਿਵ)- ਪਿਛਲੇ ਡੇਢ ਮਹੀਨੇ ਤੋਂ ਦਿਨ ਵੇਲੇ ਬਿਜਲੀ ਬੰਦ ਹੋਣ ਤੋਂ ਨਾਰਾਜ਼ ਲਾਲ ਬਾਜ਼ਾਰ ਦੇ ਸਰਾਫ਼ਾ ਕਾਰੋਬਾਰੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਕਈ ਬਾਰ ਤਾਂ ਬਿਜਲੀ ਸਪਲਾਈ ਐਨੀ ਜ਼ਿਆਦਾ ਮਾੜੀ ਹੁੰਦੀ ਹੈ ਕਿ ਦੁਕਾਨਦਾਰਾਂ ਦੇ ਕਈ ਉਪਕਰਨ ਸੜ ਗਏ ਹਨ।

ਲਾਲ ਬਾਜ਼ਾਰ ਵਿਚ ਰੋਸ ਪ੍ਰਦਰਸ਼ਨ ਕਰਦੇ ਹੋਏ ਸ਼ਿਵ ਚੌਹਾਨ, ਵਰੁਨ ਚੋਪੜਾ ਤੇ ਹੋਰ ਕਾਰੋਬਾਰੀ। ਤਸਵੀਰ. ਮੁਨੀਸ਼ 14-08-2026
ਜਲੰਧਰ, 13 ਅਗਸਤ (ਸ਼ਿਵ)- ਪਿਛਲੇ ਡੇਢ ਮਹੀਨੇ ਤੋਂ ਦਿਨ ਵੇਲੇ ਬਿਜਲੀ ਬੰਦ ਹੋਣ ਤੋਂ ਨਾਰਾਜ਼ ਲਾਲ ਬਾਜ਼ਾਰ ਦੇ ਸਰਾਫ਼ਾ ਕਾਰੋਬਾਰੀਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਕਈ ਬਾਰ ਤਾਂ ਬਿਜਲੀ ਸਪਲਾਈ ਐਨੀ ਜ਼ਿਆਦਾ ਮਾੜੀ ਹੁੰਦੀ ਹੈ ਕਿ ਦੁਕਾਨਦਾਰਾਂ ਦੇ ਕਈ ਉਪਕਰਨ ਸੜ ਗਏ ਹਨ। ਸਵਰਨਕਾਰ ਸੰਘ ਦੇ ਚੇਅਰਮੈਨ ਸ਼ਿਵ ਚੌਹਾਨ, ਦੀਪਕ ਨਿੱਛਲ ਤੇ ਵਰੁਨ ਚੋਪੜਾ ਤੇ ਹੋਰ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਉਹ ਕਈ ਬਾਰ ਪਾਵਰਕਾਮ ਦੇ ਅਧਿਕਾਰੀਆਂ ਨੂੰ ਮੰਗ ਕਰ ਚੁੱਕੇ ਹਨ ਕਿ ਉਨਾਂ ਨੂੰ ਦਿਨ ਵੇਲੇ ਬਿਜਲੀ ਸਪਲਾਈ ਨਹੀਂ ਆ ਰਹੀ ਹੈ ਤੇ ਜਦੋਂ ਸ਼ਾਮ ਨੂੰ ਦੁਕਾਨਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਉਸ ਵੇਲੇ ਬਿਜਲੀ ਸਪਲਾਈ ਚਾਲੂ ਕਰ ਦਿੱਤੀ ਜਾਂਦੀ ਹੈ। ਇਕ ਤਾਂ ਇਸ ਮੌਸਮ ਵਿਚ ਗਾਹਕਾਂ ਦੇ ਬਿਨਾਂ ਬਿਜਲੀ ਦੇ ਬੈਠਣਾ ਔਖਾ ਹੋ ਜਾਂਦਾ ਹੈ ਤੇ ਦੂਜਾ ਉਨਾਂ ਵਲੋਂ ਉਤਪਾਦ ਤਿਆਰ ਕਰਨ ਵਿਚ ਮੁਸ਼ਕਲ ਆਉਂਦੀ ਹੈ ਕਿਉਂਕਿ ਜ਼ਿਆਦਾਤਰ ਮਸ਼ੀਨਾਂ ਬਿਜਲੀ ਨਾਲ ਚੱਲਦੀਆਂ ਹਨ। ਉਨਾਂ ਦੇ ਕਾਰੋਬਾਰ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਕਾਰੋਬਾਰੀਆਂ ਦਾ ਕਹਿਣਾ ਸੀ ਕਿ ਇਕ ਪਾਸੇ ਤਾਂ ਕਿਹਾ ਜਾਂਦਾ ਹੈ ਕਿ ਪਾਵਰਕਾਮ ਕੋਲ ਵਾਧੂ ਬਿਜਲੀ ਹੈ ਪਰ ਇਸ ਦੇ ਬਾਵਜੂਦ ਬਿਜਲੀ ਨਹੀਂ ਦਿੱਤੀ ਜਾ ਰਹੀ ਹੈ। ਉਨਾਂ ਕਿਹਾ ਕਿ ਕਾਰੋਬਾਰੀਆਂ ਨੂੰ ਪਹਿਲਾਂ ਕਦੇ ਵੀ ਇਸ ਤਰਾਂ ਨਾਲ ਪੇ੍ਰਸ਼ਾਨ ਨਹੀਂ ਹੋਣਾ ਪਿਆ। ਲੋਕਾਂ ਨੇ ਕਿਹਾ ਕਿ ਜੇਕਰ ਉਨਾਂ ਦੇ ਇਲਾਕੇ ਦੀ ਬਿਜਲੀ ਸਪਲਾਈ ਸੁਚਾਰੂ ਰੂਪ ਨਾਲ ਸਹੀ ਨਹੀਂ ਕੀਤੀ ਗਈ ਤਾਂ ਉਹ ਪਾਵਰਕਾਮ ਦਫਤਰ ਸਾਹਮਣੇ ਵੀ ਪ੍ਰਦਰਸ਼ਨ ਕਰਨਗੇ।
ਪਿਛਲੀ ਖ਼ਬਰ ਪਾਣੀ , ਸੀਵਰੇਜ ਬਿੱਲਾਂ ਦੀ ਵਸੂਲੀ ਲਈ ਮਾਡਲ ਟਾਊਨ ਵਿਚ ਕਾਰਵਾਈ ਅਗਲੀ ਖ਼ਬਰ ਲਕਸ਼ਮੀਪੁਰਾ ਵਿਚ ਵੋਲਟੇਜ ਘਟਣ ਨਾਲ ਲੋਕ ਪੇ੍ਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।