12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਲੋਹੀਆਂ ਦੇ ‘ ਤੀਆਂ ਮੇਲੇ ’ ’ ਚ ਅਸਲ ਸੱਭਿਅਚਾਰਕ ਰੰਗ ਦੇਖਣ ਨੂੰ ਮਿਲਿਆ - ਬੀਬੀ ਰਣਜੀਤ ਕੌਰ ਕਾਕੜ ਕਲਾਂ

ਲੋਹੀਆਂ ਖਾਸ, 11 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਤੀਆਂ ਦੇ ਮੇਲੇ ਤਾਂ ਭਾਵੇਂ ਬਹੁਤ ਦੇਖੇ ਅਤੇ ਸਾਰੇ ਹੀ ਆਪਣੀ ਪਹਿਚਾਣ ਰੱਖਦੇ ਆ ਰਹੇ ਹਨ, ਪਰ ਲੋਹੀਆਂ ਦੇ ‘ਤੀਆਂ ਮੇਲੇ’ ’ਚ ਹਰ ਉਮਰ ਵਰਗ ਦੀਆਂ ਔਰਤਾਂ ਨੇ ਅਸਲ ਸੱਭਿਅਕ ਰੰਗ ਬਖੇਰਿਆ ਜਿਸ ਨੂੰ ਦੇਖ ਕੇ ਅੰਤਾਂ ਦੀ ਖੁਸ਼ੀ ਹੋਈ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਲੋਹੀਆਂ ਦੀਆਂ ਬੀਬੀਆਂ’ ਵਲੋਂ ਲਗਾਏ ਗਏ ‘ਤੀਆਂ ਦੇ ਮੇਲੇ’ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਆਮ ਆਦਮੀ ਪਾਰਟੀ (ਇਸਤਰੀ ਵਿੰਗ) ਦੇ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫੋਟੈੱਕ ਪੰਜਾਬ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ| ਇਸ ਮੌਕੇ ਵਿਸ਼ੇਸ ਮਹਿਮਾਨ ਵਜੋਂ ਪੁੱਜੇ ਡਾ. ਸੁਖਮਨਜੋਤ ਕੌਰ ਕਾਕੜ ਕਲਾਂ ਨੇ ਕਿਹਾ ਕਿ ‘ਰੋਜ਼ਾਨਾ ਗੁਰੂ ਘਰ ਨਾਲ ਜੁੜੀਆਂ’ ਇਨ੍ਹਾਂ ਬੀਬੀਆਂ ਨੇ ਸਮਾਗਮ ਦੌਰਾਨ ‘ਫੁਲਕਾਰੀਆਂ’ ਦੀ ਵਿਲੱਖਣ ਪੇਸ਼ਕਾਰੀ, ਸੁਹਾਗ, ਘੋੜੀਆਂ, ਸਿੱਠਣੀਆਂ, ਸੱਭਿਅਕ ਗੀਤ ਅਤੇ ਤੀਆਂ ਦੀਆਂ ਬੋਲੀਆਂ ਰਾਹੀਂ ਦੱਸ ਦਿੱਤਾ ਕਿ ਅਸੀਂ ‘ਤੀਆਂ ’ਤੇ ਡੀ.

ਅਜੀਤ ਡੈਸਕ 12-08-2026
ਲੋਹੀਆਂ ਖਾਸ, 11 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਤੀਆਂ ਦੇ ਮੇਲੇ ਤਾਂ ਭਾਵੇਂ ਬਹੁਤ ਦੇਖੇ ਅਤੇ ਸਾਰੇ ਹੀ ਆਪਣੀ ਪਹਿਚਾਣ ਰੱਖਦੇ ਆ ਰਹੇ ਹਨ, ਪਰ ਲੋਹੀਆਂ ਦੇ ‘ਤੀਆਂ ਮੇਲੇ’ ’ਚ ਹਰ ਉਮਰ ਵਰਗ ਦੀਆਂ ਔਰਤਾਂ ਨੇ ਅਸਲ ਸੱਭਿਅਕ ਰੰਗ ਬਖੇਰਿਆ ਜਿਸ ਨੂੰ ਦੇਖ ਕੇ ਅੰਤਾਂ ਦੀ ਖੁਸ਼ੀ ਹੋਈ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ‘ਲੋਹੀਆਂ ਦੀਆਂ ਬੀਬੀਆਂ’ ਵਲੋਂ ਲਗਾਏ ਗਏ ‘ਤੀਆਂ ਦੇ ਮੇਲੇ’ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਆਮ ਆਦਮੀ ਪਾਰਟੀ (ਇਸਤਰੀ ਵਿੰਗ) ਦੇ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਕਾਕੜ ਕਲਾਂ ਡਾਇਰੈਕਟਰ ਇੰਫੋਟੈੱਕ ਪੰਜਾਬ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ| ਇਸ ਮੌਕੇ ਵਿਸ਼ੇਸ ਮਹਿਮਾਨ ਵਜੋਂ ਪੁੱਜੇ ਡਾ. ਸੁਖਮਨਜੋਤ ਕੌਰ ਕਾਕੜ ਕਲਾਂ ਨੇ ਕਿਹਾ ਕਿ ‘ਰੋਜ਼ਾਨਾ ਗੁਰੂ ਘਰ ਨਾਲ ਜੁੜੀਆਂ’ ਇਨ੍ਹਾਂ ਬੀਬੀਆਂ ਨੇ ਸਮਾਗਮ ਦੌਰਾਨ ‘ਫੁਲਕਾਰੀਆਂ’ ਦੀ ਵਿਲੱਖਣ ਪੇਸ਼ਕਾਰੀ, ਸੁਹਾਗ, ਘੋੜੀਆਂ, ਸਿੱਠਣੀਆਂ, ਸੱਭਿਅਕ ਗੀਤ ਅਤੇ ਤੀਆਂ ਦੀਆਂ ਬੋਲੀਆਂ ਰਾਹੀਂ ਦੱਸ ਦਿੱਤਾ ਕਿ ਅਸੀਂ ‘ਤੀਆਂ ’ਤੇ ਡੀ.ਜੇ. ਅਤੇ ਲੱਚਤਰਾ ਦਾ ਪ੍ਰਛਾਵਾਂ’ ਨਹੀਂ ਪੈਣ ਦਿਆਂਗੇ| ਸਮਾਗਮ ਦੌਰਾਨ ‘ਤੀਆਂ ਦੇ ਮੇਲੇ’ ਦੇ ਮੁੱਖ ਪ੍ਰਬੰਧਕ ਬੀਬੀ ਸੁਖਜੀਤ ਕੌਰ, ਮਨਰੂਪ ਕੌਰ, ਗੁਰਜੀਤ ਕੌਰ, ਨਰਿੰਦਰ ਕੌਰ, ਗੁਰਲੀਨ ਕੌਰ, ਰਵਨੀਕ ਕੌਰ, ਪਰਵੀਨ ਕੌਰ, ਅਨਮੋਲ ਕੌਰ, ਗੁਰਪ੍ਰੀਤ ਕੌਰ, ਤੇਜਪ੍ਰੀਤ ਕੌਰ, ਸਤਵਿੰਦਰ ਕੌਰ (ਦੁਬਈ), ਸੁਰਜੀਤ ਕੌਰ, ਰਾਜਬੀਰ ਕੌਰ, ਦਲਜੀਤ ਕੌਰ, ਰਾਜਦੀਪ ਕੌਰ (ਯੂ.ਕੇ.), ਕੁਲਵਿੰਦਰ ਕੌਰ, ਕੁਲਵੰਤ ਕੌਰ, ਸਰਬਜੀਤ ਕੌਰ, ਸਵੀਤਾ, ਖੁਸ਼ਮਨ ਕੌਰ, ਲਵਪ੍ਰੀਤ ਕੌਰ, ਰਜਵਿੰਦਰ ਕੌਰ, ਅਕਵਿੰਦਰ ਕੌਰ, ਤਜਿੰਦਰ ਕੌਰ, ਪ੍ਰਦੀਪ ਕੌਰ, ਪਵਨਦੀਪ ਕੌਰ ਅਤੇ ਹੋਰ ਬੀਬੀਆਂ ਨੇ ਬੀਬੀ ਰਣਜੀਤ ਕੌਰ ਕਾਕੜ ਕਲਾਂ ਅਤੇ ਡਾ. ਸੁਖਮਨਜੋਤ ਕੌਰ ਕਾਕੜ ਕਲਾਂ ਦਾ ਗੁਲਦਸਤਿਆਂ ਨਾਲ ਸੁਆਗਤ ਕੀਤਾ| ਸਮਾਗਮ ਦੌਰਾਨ ‘ਅਜੀਤ ਟੀਮ’ ਵਲੋਂ ‘ਤੀਆਂ’ ਸਬੰਧੀ ਪੁੱਛੇ ਸੁਆਲ-ਜੁਆਬ ਦੇ ਸਿਲਸਿਲੇ ਨੇ ਸਮਾਗਮ ਨੂੰ ‘ਤੀਆਂ’ ਦੀ ਪੀਂਘ ਵਾਗੂੰ ਸਿਖਰਤਾ ਪ੍ਰਦਾਨ ਕੀਤੀ|
ਪਿਛਲੀ ਖ਼ਬਰ ਨੌਗੱਜਾ ਨਜ਼ਦੀਕ ਨੀਂਹ ਪੱਥਰ ਸਮਾਗਮ ਦੌਰਾਨ ਪਾਰਕਿੰਗ ਲਈ ਸਾਢੇ 10 ਏਕੜ ਪੰਚਾਇਤੀ ਜ਼ਮੀਨ ਪ੍ਰਸ਼ਾਸਨ ਨੇ ਵਾਹ ਕੇ ਕੀਤੀ ਨਸ਼... ਅਗਲੀ ਖ਼ਬਰ ਗੁਰਦੁਆਰਾ ਡੇਰਾ ਸੰਤਗੜ੍ਹ, ਪਿੰਡ ਜੈਤੇਵਾਲੀ ਵਿਖੇ ਗੁਰਮਤਿ ਸਮਾਗਮ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।