ਗੁਰਦੁਆਰਾ ਡੇਰਾ ਸੰਤਗੜ੍ਹ, ਪਿੰਡ ਜੈਤੇਵਾਲੀ ਵਿਖੇ ਗੁਰਮਤਿ ਸਮਾਗਮ ਭਲਕੇ
ਚੁਗਿੱਟੀ/ਜੰਡੂਸਿੰਘਾ, 11 ਅਗਸਤ (ਨਰਿੰਦਰ ਲਾਗੂ) - ਗੁਰਦੁਆਰਾ ਡੇਰਾ ਸੰਤਗੜ੍ਹ (ਹਰਖੋਵਾਲ) ਪਿੰਡ ਜੈਤੇਵਾਲੀ, ਜੰਡੂ ਸਿੰਘਾ, ਜਲੰਧਰ ਵਿਖੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ 13 ਅਗਸਤ, ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕਰਵਾਏ ਜਾ ਰਹੇ ਹਨ। ਡੇਰਾ ਮੁਖੀ ਬਾਬਾ ਭਗਵਾਨ ਸਿੰਘ (ਹਰਖੋਵਾਲੀਏ) ਵਲੋਂ ਮਿਲੀ ਜਾਣਕਾਰੀ ਅਨੁਸਾਰ ਸਮਾਗਮ ਦੌਰਾਨ ਭਾਈ ਰਵਿੰਦਰ ਸਿੰਘ (ਹਜ਼ੂਰੀ ਰਾਗੀ ਸੰਤਗੜ੍ਹ, ਜਲੰਧਰ) ਅਤੇ ਸੰਤ ਬਾਬਾ ਜਵਾਲਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਦੇ ਵਿਦਿਆਰਥੀ ਕੀਰਤਨ ਦੁਆਰਾ ਸੰਗਤ ਨੂੰ ਨਿਹਾਲ ਕਰਨਗੇ।
ਬਾਬਾ ਭਗਵਾਨ ਸਿੰਘ ਹਰਖੋਵਾਲੀਏ
12-08-2026