09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਜੇ . ਪੀ . ਨਗਰ ਨੇੜੇ ਵਿਵਾਦਿਤ ਜ਼ਮੀਨ ਨੂੰ ਲੈ ਕੇ ਦੋ ਵਿਅਕਤੀਆਂ ਵਲੋਂ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ

ਜਲੰਧਰ, 8 ਅਗਸਤ (ਸ਼ਿਵ)- ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਬਸਤੀ ਮਿੱਠੂ ਰੋਡ ’ਤੇ ਜੇ. ਪੀ.

ਅਜੀਤ ਡੈਸਕ 09-08-2026
ਜਲੰਧਰ, 8 ਅਗਸਤ (ਸ਼ਿਵ)- ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਬਸਤੀ ਮਿੱਠੂ ਰੋਡ ’ਤੇ ਜੇ.ਪੀ. ਨਗਰ ਫਲੈਟਾਂ ਨੇੜੇ ਵਿਵਾਦਿਤ ਜ਼ਮੀਨ ’ਤੇ ਚੱਲ ਰਹੇ ਨਿਰਮਾਣ ਨੂੰ ਲੈ ਕੇ ਮਾਮਲਾ ਹੋਰ ਗੰਭੀਰ ਹੋ ਗਿਆ ਹੈ। ਹੁਣ ਬਸਤੀ ਮਿੱਠੂ ਵਾਸੀ ਸਵੈਨ ਸਿੰਘ ਅਤੇ ਸੋਹਣ ਲਾਲ ਨੇ ਵੀ ਇਸ ਜ਼ਮੀਨ ’ਤੇ ਆਪਣਾ ਮਾਲਕੀ ਹੱਕ ਜਤਾਉਂਦਿਆਂ ਏ.ਸੀ.ਪੀ. ਵੈਸਟ ਨੂੰ ਪੁਲਿਸ ਕਮਿਸ਼ਨਰ ਦੇ ਨਾਮ ਸ਼ਿਕਾਇਤ ਦਿੱਤੀ ਹੈ। ਇਸ ਦੀ ਕਾਪੀ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਰਮੇਸ਼ ਸ਼ਰਮਾ ਨੂੰ ਵੀ ਦਿੱਤੀ ਹੈ। ਸਵੈਨ ਸਿੰਘ ਦਾ ਦਾਅਵਾ ਹੈ ਕਿ ਕਰੀਬ 20 ਸਾਲ ਪਹਿਲਾਂ ਸੋਹਣ ਲਾਲ ਨੇ 6 ਮਰਲੇ ਜ਼ਮੀਨ ਸ਼ਿਵ ਮੰਦਰ ਲਈ ਦਿੱਤੀ ਸੀ, ਜਿੱਥੇ ਹਰ ਸਾਲ ਸ਼ਿਵਰਾਤਰੀ ਮੌਕੇ ਧਾਰਮਿਕ ਸਮਾਗਮ ਅਤੇ ਲੰਗਰ ਕਰਵਾਇਆ ਜਾਂਦਾ ਹੈ। ਸਵੈਨ ਸਿੰਘ ਦਾ ਕਹਿਣਾ ਸੀ ਕਿ ਅੱਜ ਵੀ ਉਕਤ ਜ਼ਮੀਨ ਸੋਹਣ ਲਾਲ ਦੇ ਨਾਂਅ ’ਤੇ ਹੈ ਤੇ ਰਜਿਸਟਰੀ ਵੀ ਉਸ ਦੇ ਕੋਲ ਹੈ। ਦੂਜੇ ਪਾਸੇ ਮਾਮਲੇ ਨੂੰ ਭਖਦੇ ਹੋਏ ਦੇਖ ਕੇ ਵਿਵਾਦਿਤ ਜ਼ਮੀਨ ’ਤੇ ਨਿਰਮਾਣ ਨੂੰ ਲੈ ਕੇ ਪੁਲਿਸ ਨੇ ਵੀ ਸਖ਼ਤੀ ਕੀਤੀ ਹੈ। ਪੁਲਿਸ ਵੱਲੋਂ ਸਨਿੱਚਰਵਾਰ ਨੂੰ ਮੌਕੇ ’ਤੇ ਪਹੁੰਚ ਕੇ ਨਿਰਮਾਣ ਰੁਕਵਾਇਆ ਗਿਆ ਅਤੇ ਹੁਣ ਪੀ.ਸੀ. ਆਰ. ਟੀਮ ਵੱਲੋਂ ਹਰ ਘੰਟੇ ਮੌਕੇ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਪੁਲਿਸ ਵੱਲੋਂ ਜ਼ਮੀਨ ਦੇ ਮਾਲਕੀ ਹੱਕ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਜਾਂਚ ਕੀਤੇ ਜਾਣ ਦੀ ਸੰਭਾਵਨਾ ਹੈ ਪਰ ਇਹ ਮਾਮਲਾ ਇਲਾਕੇ ਵਿਚ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚੇਤੇ ਰਹੇ ਕਿ ਇਸ ਪਲਾਟ ਵਿਚ ਪਿੱਪਲ ਦਾ ਇਕ ਦਰਖ਼ਤ ਵੀ ਕੱਟਣ ਦਾ ਵੀ ਦੋਸ਼ ਲਗਾਇਆ ਗਿਆ ਹੈ।
ਪਿਛਲੀ ਖ਼ਬਰ -ਭਗਵਾਨ ਵਾਲਮੀਕਿ ਟਰੱਸਟ ਦੇ ਚੇਅਰਮੈਨ ਦੀ ਚੋਣ ਅੱਜ-ਅਲੀ ਮੁਹੱਲੇ ਵਿਚ ਵਿਪਨ ਸਭਰਵਾਲ ਦੇ ਹੱਕ ਵਿਚ ਹੋਇਆ ਵਿਸ਼ਾਲ ਇਕੱਠ ਅਗਲੀ ਖ਼ਬਰ ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਵਿਖੇ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।