08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਫਗਵਾੜਾ ਖੰਡ ਮਿੱਲ 28 ਕਰੋੜ ਰੁਪਏ ਤੇ ਸਹਿਕਾਰੀ ਖੰਡ ਮਿੱਲਾਂ ਦੀ ਕੱਟੀ ਪਲੈਨਟੀ ਦਾ ਸਰਕਾਰ ਤੁਰੰਤ ਭੁਗਤਾਨ ਕਰੇ - ਕਸ਼ਮੀਰ ਸਿਘ ਪੰਨੂ

ਮਹਿਤਪੁਰ, 7 ਅਗਸਤ (ਲਖਵਿੰਦਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਦੁਆਬਾਂ ਦੇ ਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮਨਜੀਤ ਸਿੰਘ ਰਾਏ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਇਕ ਵੱਡਾ ਸੰਘਰਸ਼ ਵਿੱਢਿਆ ਗਿਆ, ਜਿਸ ਵਿਚ 28 ਕਰੋੜ ਫ਼ਗਵਾੜਾ ਮਿੱਲ ਰਾਣਾ ਗਰੁੱਪ ਵੱਲ ਪੁਰਾਣਾ ਖੜਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਬਿਨਾਂ ਮਨਜ਼ੂਰੀ ਫਗਵਾੜਾ ਖੰਡ ਮਿੱਲ ਚਲਾਉਣ ਦਿੱਤੀ ਗਈ। ਸਰਕਾਰ ਨੂੰ ਫਗਵਾੜਾ ਖੰਡ ਮਿੱਲ ਤੇ ਕਾਰਵਾਈ ਕਰਨੀ ਚਾਹੀਦੀ।

ਅਜੀਤ ਡੈਸਕ 08-08-2026
ਮਹਿਤਪੁਰ, 7 ਅਗਸਤ (ਲਖਵਿੰਦਰ ਸਿੰਘ)- ਭਾਰਤੀ ਕਿਸਾਨ ਯੂਨੀਅਨ ਦੁਆਬਾਂ ਦੇ ਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਮਨਜੀਤ ਸਿੰਘ ਰਾਏ ਪ੍ਰਧਾਨ ਪੰਜਾਬ ਦੀ ਅਗਵਾਈ ਹੇਠ ਇਕ ਵੱਡਾ ਸੰਘਰਸ਼ ਵਿੱਢਿਆ ਗਿਆ, ਜਿਸ ਵਿਚ 28 ਕਰੋੜ ਫ਼ਗਵਾੜਾ ਮਿੱਲ ਰਾਣਾ ਗਰੁੱਪ ਵੱਲ ਪੁਰਾਣਾ ਖੜਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਬਿਨਾਂ ਮਨਜ਼ੂਰੀ ਫਗਵਾੜਾ ਖੰਡ ਮਿੱਲ ਚਲਾਉਣ ਦਿੱਤੀ ਗਈ। ਸਰਕਾਰ ਨੂੰ ਫਗਵਾੜਾ ਖੰਡ ਮਿੱਲ ਤੇ ਕਾਰਵਾਈ ਕਰਨੀ ਚਾਹੀਦੀ। 68 ਰੁਪਏ 50 ਪੈਸੇ ਪ੍ਰਤੀ ਕੁਇੰਟਲ ਪੰਜਾਬ ਸਰਕਾਰ ਵੱਲ ਗੰਨੇ ਦਾ ਬਕਾਇਆ ਰਹਿੰਦਾ ਅਤੇ ਸਹਿਕਾਰੀ ਖੰਡ ਮਿੱਲਾਂ ਵੱਲ ਪਹਿਲਾ 15 ਰੁਪਈਆ ਪ੍ਰਤੀ ਕੁਇੰਟਲ ਕੱਟੀ ਜਾਂਦੀ ਸੀ, ਪਨਲੈਟੀ ਲੇਕਿਨ 25/26 ਵਿੱਚੋਂ 41/60 ਰੁਪਈਆ ਪ੍ਰਤੀ ਕੁਇੰਟਲ ਕੱਟਿਆ ਗਿਆ ਜੋ ਖੰਡ ਮਿੱਲਾਂ ਨੇ ਕਿਸਾਨਾਂ ਨਾਲ ਧੋਖਾ ਕੀਤਾ ਗੰਨੇ ਦਾ ਬਕਾਇਆ ਰਾਸ਼ੀ ਰਹਿੰਦੀ ਹੈ। ਸਰਕਾਰ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਜਿਹੜਾ ਕਿ ਕਿਸਾਨਾਂ ਦੇ ਗੰਨੇ ਦਾ ਬਕਾਇਆ 14 ਦਿਨਾਂ ਵਿੱਚ ਭੁਗਤਾਨ ਕਰਨਾ ਚਾਹੀਦਾ ਲੇਕਿਨ ਮਿੱਲਾਂ ਵੱਲੋਂ ਕਿਸਾਨਾਂ ਨੂੰ ਸਾਲ ਤੋਂ ਬਾਅਦ ਗੰਨੇ ਦਾ ਭੁਗਤਾਨ ਕੀਤਾ ਜਾਂਦਾ ਹੈ। ਇਸ ਲਈ ਪਨਲੈਟੀ ਕੱਟਣ ਦਾ ਕੋਈ ਹੱਕ ਨਹੀ ਜੇਕਰ ਖੰਡ ਮਿੱਲਾਂ 14 ਦਿਨਾਂ ਵਿੱਚ ਗੰਨੇ ਦਾ ਭੁਗਤਾਨ ਨਹੀਂ ਕਰਦੀਆਂ ਤਾਂ 15% ਵਿਆਜ ਸਮੇਤ ਗੰਨੇ ਦਾ ਭੁਗਤਾਨ ਕਰਨਾ ਚਾਹੀਦਾ ਜੇਕਰ ਸਰਕਾਰ ਨੇ ਕਿਸਾਨਾਂ ਦੇ ਬਕਾਏ ਦਾ ਭੁਗਤਾਨ ਨਹੀਂ ਕੀਤਾ ਤਾਂ ਇੱਕ ਵੱਡਾ ਸੰਘਰਸ਼ ਕੀਤਾ ਜਾਵੇਗਾ। ਉਨ੍ਹਾ ਕਿਹਾ ਅਗਸਤ ਨੂੰ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਅਤੇ 20 ਅਗਸਤ ਨੂੰ ਦਾਣਾ ਮੰਡੀ ਫਗਵਾੜਾ ਵਿੱਚ ਵੱਡਾ ਇਕੱਠ ਕਰਕੇ ਸੜਕਾਂ ਤੇ ਉੱਤਰਾਂ ਗਏ।
ਪਿਛਲੀ ਖ਼ਬਰ ਜੀ . ਐੱਚ . ਆਰ . ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨੂੰ ਕਮਰੇ ਦੀ ਉਸਾਰੀ ਲਈ ਸਾਢੇ ਤਿੰਨ ਲੱਖ ਰੁਪਏ ਦਾ ਕੀਤਾ ਸਹਿਯੋਗ ਅਗਲੀ ਖ਼ਬਰ ਰੇਨਬੋ ਪਬਲਿਕ ਸਕੂਲ ’ਚ ਮਨਾਇਆ ਤੀਆਂ ਦਾ ਤਿਉਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।