08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-08-2026

ਰੇਨਬੋ ਪਬਲਿਕ ਸਕੂਲ ’ਚ ਮਨਾਇਆ ਤੀਆਂ ਦਾ ਤਿਉਹਾਰ

ਆਦਮਪੁਰ, 7 ਅਗਸਤ ( ਰਮਨ ਦਵੇਸਰ)- ਰੇਨਬੋ ਪਬਲਿਕ ਸਕੂਲ ਸਤੋਵਾਲੀ ਆਦਮਪੁਰ ਅਤੇ ਰੇਨਬੋ ਸਟਾਰਸ ਦੇ ਪ੍ਰਬੰਧਕ ਅਨਿਲ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਿਆਲੀ ਧੀਆਂ ਦੇ ਸਬੰਧ ਵਿੱਚ ਧੀਆਂ ਦਾ ਤਿਉਹਾਰ ਬੜੀ ਧੂਮ ਧਾਮ ਅਤੇ ਖੁਸ਼ੀ ਦੇ ਨਾਲ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਮੈਨੇਜਰ ਜੋਧ ਸਿੰਘ ਡੋਗਰਾ ਅਤੇ ਪ੍ਰਿੰਸੀਪਲ ਸੰਧਿਆ ਮਹਿਤਾ ਦੇ ਦੁਆਰਾ ਕੀਤੀ ਗਈ।

ਅਜੀਤ ਡੈਸਕ 08-08-2026
ਆਦਮਪੁਰ, 7 ਅਗਸਤ ( ਰਮਨ ਦਵੇਸਰ)- ਰੇਨਬੋ ਪਬਲਿਕ ਸਕੂਲ ਸਤੋਵਾਲੀ ਆਦਮਪੁਰ ਅਤੇ ਰੇਨਬੋ ਸਟਾਰਸ ਦੇ ਪ੍ਰਬੰਧਕ ਅਨਿਲ ਕੁਮਾਰ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹਰਿਆਲੀ ਧੀਆਂ ਦੇ ਸਬੰਧ ਵਿੱਚ ਧੀਆਂ ਦਾ ਤਿਉਹਾਰ ਬੜੀ ਧੂਮ ਧਾਮ ਅਤੇ ਖੁਸ਼ੀ ਦੇ ਨਾਲ ਮਨਾਇਆ ਗਿਆ।ਜਿਸ ਦੀ ਪ੍ਰਧਾਨਗੀ ਮੈਨੇਜਰ ਜੋਧ ਸਿੰਘ ਡੋਗਰਾ ਅਤੇ ਪ੍ਰਿੰਸੀਪਲ ਸੰਧਿਆ ਮਹਿਤਾ ਦੇ ਦੁਆਰਾ ਕੀਤੀ ਗਈ। ਇਸ ਜਸ਼ਨ ਵਿੱਚ ਵਿਦਿਆਰਥੀਆਂ ਦੁਆਰਾ ਰੰਗਾਰੰਗ ਪ੍ਰੋਗਰਾਮ ਦੇ ਅੰਤਰਗਤ ਭੰਗੜਾ ਅਤੇ ਬੋਲੀਆਂ ਉੱਤੇ ਗਿੱਧਾ ਪੇਸ਼ ਕੀਤਾ ਗਿਆ ਅਤੇ ਨੰਨੇ ਮੁੰਨੇ ਬੱਚਿਆਂ ਨੇ ਸੱਭਿਆਚਾਰਕ ਪਹਿਰਾਵੇ ਵਿੱਚ ਮਾਡਲਿੰਗ ਕਰਕੇ ਸਭ ਨੂੰ ਪ੍ਰਭਾਵਿਤ ਕੀਤਾ।ਇਸ ਤਿਉਹਾਰ ਨੂੰ ਖਾਸ ਬਣਾਉਣ ਲਈ ਸਕੂਲ ਦੇ ਵਿਹੜੇ ਅਤੇ ਝੂਲਿਆਂ ਨੂੰ ਫੁੱਲਾਂ ਨਾਲ ਸਜਾਇਆ ਗਿਆ ਅਤੇ ਸਕੂਲ ਦੇ ਮੈਨੇਜਰ ਅਤੇ ਪ੍ਰਿੰਸੀਪਲ ਦੁਆਰਾ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਦੱਸਿਆ ਗਿਆ ਕਿ ਇਸ ਤਰ੍ਹਾਂ ਦੇ ਤਿਉਹਾਰਾਂ ਤੋਂ ਬੱਚਿਆਂ ਨੂੰ ਸਿੱਖਿਆ ਮਿਲਦੀ ਹੈ ਅਤੇ ਬੱਚੇ ਭਾਰਤੀ ਸੱਭਿਆਚਾਰ ਤੋਂ ਜਾਣੂ ਹੁੰਦੇ ਹਨ ਜੋ ਕਿ ਦੁਨੀਆਂ ਦੀ ਮਹਾਨ ਸੰਸਕ੍ਰਿਤੀ ਹੈ। ਅਧਿਆਪਕਾਂ ਦੁਆਰਾ ਵੀ ਤੀਆਂ ਦੇ ਤਿਉਹਾਰ ਦਾ ਖੂਬ ਆਨੰਦ ਲਿਆ ਗਿਆ ।
ਪਿਛਲੀ ਖ਼ਬਰ ਫਗਵਾੜਾ ਖੰਡ ਮਿੱਲ 28 ਕਰੋੜ ਰੁਪਏ ਤੇ ਸਹਿਕਾਰੀ ਖੰਡ ਮਿੱਲਾਂ ਦੀ ਕੱਟੀ ਪਲੈਨਟੀ ਦਾ ਸਰਕਾਰ ਤੁਰੰਤ ਭੁਗਤਾਨ ਕਰੇ - ਕਸ਼ਮੀਰ... ਅਗਲੀ ਖ਼ਬਰ ਨਗਰ ਪੰਚਾਇਤ ਦੇ ਸਫ਼ਾਈ ਮੁਲਾਜ਼ਮਾਂ ਨੇ ਹੜਤਾਲ ਖ਼ਤਮ ਕਰਕੇ ਸੰਘਰਸ਼ ਦੀ ਕਾਮਯਾਬੀ ਦੀ ਖੁਸ਼ੀ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।