ਵਾਲਮੀਕਿ ਟਰੱਸਟ ਦੀਆਂ ਚੋਣਾਂ ਨੂੰ ਲੈ ਕੇ ਵਿਪਨ ਸਭਰਵਾਲ ਵਲੋਂ ਡੋਰ-ਟੂ-ਡੋਰ ਪ੍ਰਚਾਰ, ਅਲੀ ਮੁਹੱਲੇ ਵਿਚ ਮਹਿਲਾਵਾਂ ਵਲੋਂ ਭਰਵਾਂ ਸਮਰਥਨ
ਜਲੰਧਰ , 7 ਅਗਸਤ ( ਸ਼ਿਵ )- ਭਗਵਾਨ ਵਾਲਮੀਕਿ ਆਸ਼ਰਮ , ਸ਼ਕਤੀ ਨਗਰ ਜਲੰਧਰ ਵਿਚ ਸਥਾਪਿਤ ਵਾਲਮੀਕਿ ਵੈਲਫੇਅਰ ਟਰੱਸਟ ਦੀਆਂ 9 ਅਗਸਤ ਨੂੰ ਹੋ ਰਹੀਆਂ ਚੋਣਾਂ ਨੂੰ ਲੈ ਕੇ ਟਰੱਸਟ ਦੇ ਕਾਰਜਕਾਰੀ ਚੇਅਰਮੈਨ ਵਿਪਨ ਸਭਰਵਾਲ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ । ਅੱਜ ਵਿਪਨ ਸਭਰਵਾਲ ਵੱਲੋਂ ਟਰੱਸਟ ਨਾਲ ਸਬੰਧਿਤ ਚਾਰੇ ਵਾਲਮੀਕਿ ਮੁਹੱਲਿਆਂ ਵਿਚ ਡੋਰ - ਟੂ - ਡੋਰ ਪ੍ਰਚਾਰ ਕੀਤਾ ਗਿਆ ।
ਜਲੰਧਰ , 7 ਅਗਸਤ ( ਸ਼ਿਵ )- ਭਗਵਾਨ ਵਾਲਮੀਕਿ ਆਸ਼ਰਮ , ਸ਼ਕਤੀ ਨਗਰ ਜਲੰਧਰ ਵਿਚ ਸਥਾਪਿਤ ਵਾਲਮੀਕਿ ਵੈਲਫੇਅਰ ਟਰੱਸਟ ਦੀਆਂ 9 ਅਗਸਤ ਨੂੰ ਹੋ ਰਹੀਆਂ ਚੋਣਾਂ ਨੂੰ ਲੈ ਕੇ ਟਰੱਸਟ ਦੇ ਕਾਰਜਕਾਰੀ ਚੇਅਰਮੈਨ ਵਿਪਨ ਸਭਰਵਾਲ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ । ਅੱਜ ਵਿਪਨ ਸਭਰਵਾਲ ਵੱਲੋਂ ਟਰੱਸਟ ਨਾਲ ਸਬੰਧਿਤ ਚਾਰੇ ਵਾਲਮੀਕਿ ਮੁਹੱਲਿਆਂ ਵਿਚ ਡੋਰ - ਟੂ - ਡੋਰ ਪ੍ਰਚਾਰ ਕੀਤਾ ਗਿਆ । ਇਸ ਦੌਰਾਨ ਅਲੀ ਮੁਹੱਲੇ ਦੀਆਂ ਮਹਿਲਾਵਾਂ ਵੱਲੋਂ ਉਨ੍ਹਾਂ ਨੂੰ ਚੋਣ ਵਿਚ ਭਾਰੀ ਵੋਟਾਂ ਨਾਲ ਜਿਤਾਉਣ ਲਈ ਆਪਣਾ ਭਰਵਾਂ ਸਮਰਥਨ ਦਿੱਤਾ ਗਿਆ । ਇਸ ਮੌਕੇ ਵਿਪਨ ਸਭਰਵਾਲ ਨੇ ਸਮੂਹ ਮਾਤਾਵਾਂ ਅਤੇ ਭੈਣਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਜੇਕਰ ਉਹ ਭਗਵਾਨ ਵਾਲਮੀਕਿ ਆਸ਼ਰਮ ਦੀਆਂ ਚੋਣਾਂ ਵਿਚ ਜਿੱਤ ਪ੍ਰਾਪਤ ਕਰਦੇ ਹਨ ਤਾਂ ਉਹ ਪਹਿਲਾਂ ਦੀ ਤਰ੍ਹਾਂ ਸਮਾਜ ਭਲਾਈ ਦੇ ਕੰਮਾਂ ਨੂੰ ਜਾਰੀ ਰੱਖਣਗੇ ਅਤੇ ਸਮਾਜ ਦੀ ਬਿਹਤਰੀ ਲਈ ਕੰਮ ਕਰਦੇ ਰਹਿਣਗੇ । ਇਸ ਮੌਕੇ ਸੀਤਾ ਸਭਰਵਾਲ , ਪ੍ਰਵੀਨ ਗਿੱਲ , ਪੰਮੀ ਰਾਣੀ , ਭੋਲੀ ਕਲਿਆਣ , ਮੀਨਾਕਸ਼ੀ ਨਾਹਰ , ਕਮਲਾ ਨਾਹਰ , ਨੀਲੂ , ਸੁਮਨ ਸਭਰਵਾਲ , ਰਾਮ ਪਿਆਰੀ ਗਿੱਲ , ਸਵਰਣਾ ਰਾਣੀ , ਸ਼ੋਭਾ ਕਲਿਆਣ , ਨੀਸ਼ਾ ਕਲਿਆਣ , ਸ਼ੈਲੀ ਭੱਟੀ , ਨੀਨੂ ਸਭਰਵਾਲ , ਮਨਜੀਤ ਗਿੱਲ , ਏਕਤਾ ਨਾਹਰ , ਮਮਤਾ ਨਾਹਰ , ਪ੍ਰੀਤੀ ਕਲਿਆਣ , ਮੋਨਾ ਰਾਣੀ , ਅਨੂ ਰਾਣੀ , ਸੁਜਾਤਾ ਨਾਹਰ , ਸੀਮਾ ਸਭਰਵਾਲ , ਪਿੰਕੀ ਗਿੱਲ , ਬੰਦਨਾ ਬੈਂਸ , ਕਾਜਲ ਸਮੇਤ ਹੋਰ ਮਹਿਲਾਵਾਂ ਹਾਜ਼ਰ ਸਨ ।