02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

‘ਜਮਹੂਰੀ ਕਿਸਾਨ ਸਭਾ ਪੰਜਾਬ’ ਤੇ ‘ਪੰਜਾਬ ਕਿਸਾਨ ਯੂਨੀਅਨ’ ਦੇ ਪ੍ਰਮੁੱਖ ਆਗੂਆਂ ਦੀ ਹੋਈ ਸਾਂਝੀ ਮੀਟਿੰਗ

ਅਜੀਤ ਡੈਸਕ 01-07-2026
ਜਲੰਧਰ ; 30 ਜੂਨ (ਐੱਮ.ਐੱਸ. ਲੋਹੀਆ) - ‘ਜਮਹੂਰੀ ਕਿਸਾਨ ਸਭਾ ਪੰਜਾਬ’ ਤੇ ‘ਪੰਜਾਬ ਕਿਸਾਨ ਯੂਨੀਅਨ’ ਦੇ ਪ੍ਰਮੁੱਖ ਆਗੂਆਂ ਦੀ ਸਾਂਝੀ ਮੀਟਿੰਗ ਨੇ ਫ਼ੈਸਲਾ ਲਿਆ ਹੈ ਕਿ ਆਉਣ ਵਾਲੀ 13-14 ਸਤੰਬਰ ਨੂੰ ਦੇਸ਼ ਭਗਤ ਯਾਦਗਾਰ, ਜਲੰਧਰ ਵਿਖੇ ਹੋਣ ਜਾ ਰਹੇ ‘ਕੁਲ ਹਿੰਦ ਕਿਸਾਨ ਮਹਾਂਸਭਾ’ ਦੇ ਕੌਮੀ ਡੈਲੀਗੇਟ ਅਜਲਾਸ ਦੀ ਮੇਜ਼ਬਾਨੀ ਦੋਨੋਂ ਸੰਗਠਨ ਸਾਂਝੇ ਤੌਰ ’ਤੇ ਕਰਨਗੇ। ਕਿਸਾਨ ਆਗੂਆਂ ਗੁਰਨਾਮ ਸਿੰੰਘ ਭਿੱਖੀ ਅਤੇ ਰਘਬੀਰ ਸਿੰਘ ਬੈਨੀਪਾਲ ਨੇ ਜਾਣਕਾਰੀ ਦਿੱਤੀ ਕਿ ਮੀਟਿੰਗ ’ਚ ਹਾਜ਼ਰ ਆਗੂਆਂ ਨੇ ਇਹ ਫ਼ੈਸਲਾ ਕੀਤਾ ਹੈ, ਕਿ ਪਹਿਲੇ ਦਿਨ, 13 ਸਤੰਬਰ ਨੂੰ ਸੂਬਾ ਪੱਧਰ ਦੀ ਵਿਸ਼ਾਲ ਕਿਸਾਨ ਰੈਲੀ ਕੀਤੀ ਜਾਵੇਗੀ। ਅਜਲਾਸ ਦੇ ਸੁਚਾਰੂ ਪ੍ਰਬੰਧ ਤੇ ਵਸੀਲੇ ਜੁਟਾਉਣ ਦੀ ਨਿੱਗਰ ਵਿਉਂਤਬੰਦੀ ਕਰਨ ਲਈ ਇਕ ਸਾਂਝੀ ਕਮੇਟੀ ਵੀ ਚੁਣੀ ਗਈ ਹੈ। ਡਾ. ਸਤਨਾਮ ਸਿੰਘ ਅਜਨਾਲਾ ਤੇ ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ‘ਸ਼ਹੀਦ ਸਰਵਣ ਸਿੰਘ ਚੀਮਾ ਭਵਨ ਜਲੰਧਰ’ ਵਿਖੇ ਹੋਈ ਉਕਤ ਮੀਟਿੰਗ ਨੂੰ ‘ਕੁਲ ਹਿੰਦ ਕਿਸਾਨ ਮਹਾਂਸਭਾ’ ਦੇ ਪ੍ਰਧਾਨ ਰਾਜਾ ਰਾਮ ਸਿੰਘ (ਮੈਂਬਰ ਪਾਰਲੀਮੈਂਟ) ਨੇ ਸੰਬੋਧਨ ਕੀਤਾ। ਉਪਰੋਕਤ ਹਾਂ-ਪੱਖੀ ਨਿਰਣਿਆਂ ਦੀ ਵਧਾਈ ਦੇਣ ਲਈ ਜਮਹੂਰੀ ਲਹਿਰ ਦੇ ਨਾਮਵਰ ਆਗੂ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਹਾਜ਼ਰ ਹੋਏ। ਇਸ ਮੌਕੇ ਰਤਨ ਸਿੰਘ ਰੰਧਾਵਾ, ਸੁਖਦਰਸ਼ਨ ਨੱਤ, ਪਰਗਟ ਸਿੰਘ ਜਾਮਾਰਾਏ, ਗੁਰਨਾਮ ਸਿੰਘ ਦਾਊਦ, ਬਲਵੀਰ ਸਿੰਘ ਮੂਧਲ, ਮਹੀਪਾਲ, ਕਮਲਜੀਤ ਸਿੰਘ, ਮੋਹਨ ਸਿੰਘ ਧਮਾਣਾ, ਅਸ਼ਵਨੀ ਕੁਮਾਰ ਲੱਖਣ ਕੇ ਵੀ ਮੋਜੂਦ ਸਨ।
ਪਿਛਲੀ ਖ਼ਬਰ ਗੁਰੂ ਨਾਨਕਪੁਰਾ ਮਾਰਕੀਟ ਅਤੇ ਆਸਪਾਸ ਦੇ ਖੇਤਰ ਵਿੱਚ ਪੁਲਿਸ ਗਸ਼ਤ ਵਧਾਉਣ ਦੀ ਮੰਗ ਅਗਲੀ ਖ਼ਬਰ ਯੋਗ ਵੋਟਰਾਂ ਨੂੰ ਸੂਚੀ ’ਚ ਸ਼ਾਮਿਲ ਕਰਨ ਤੇ ਅਯੋਗ ਹਟਾਉਣ ਲਈ ਕਰਵਾਈ ਜਾ ਰਹੀ ਐੱਸ.ਆਈ.ਆਰ.-ਸੀ. ਈ. ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।