28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਜਨਗਣਨਾ ਲਈ ਤਾਇਨਾਤ ਸਟਾਫ ਨੂੰ ਏ.ਡੀ.ਸੀ. ਜਨਰਲ ਨੇ ਹਾਈਡ੍ਰੇਸ਼ਨ ਕਿੱਟਾਂ ਵੰਡੀਆਂ

ਅਜੀਤ ਡੈਸਕ 24-05-2026
ਜਲੰਧਰ, 23 ਮਈ (ਜਤਿੰਦਰ ਪੰਮੀ)-ਗਰਮੀ ਤੇ ਲੂ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਅਮਨਿੰਦਰ ਕੌਰ ਨੇ ਜ਼ਿਲ੍ਹੇ 'ਚ ਜਨਗਣਨਾ ਦੇ ਕੰਮ ਵਿੱਚ ਲੱਗੇ ਅਮਲੇ ਨੂੰ ਹਾਈਡ੍ਰੇਸ਼ਨ ਕਿੱਟਾਂ ਵੰਡੀਆਂ | ਜਲੰਧਰ ਕੈਂਟ ਸਮੇਤ ਹੋਰ ਵੱਖ-ਵੱਖ ਥਾਵਾਂ 'ਤੇ ਜਨਗਣਨਾ ਸਟਾਫ ਨੂੰ ਕਿੱਟਾਂ ਵੰਡਦਿਆਂ ਏਡੀਸੀ ਨੇ ਕਿਹਾ ਕਿ ਜਨਗਨਣਾ ਅਮਲੇ ਨੂੰ ਘਰ-ਘਰ ਜਾ ਕੇ ਜਾਣਕਾਰੀ ਇਕੱਤਰ ਕਰਨੀ ਪੈਂਦੀ ਹੈ ਪਰ ਗਰਮੀ ਤੋਂ ਆਪਣੇ-ਆਪ ਨੂੰ ਬਚਾਉਣਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਇਸ ਕਾਰਜ ਨੂੰ ਸਮੇਂ ਸਿਰ ਨੇਪਰੇ ਚਾੜਿ੍ਹਆ ਜਾ ਸਕੇ | ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਮਰਦਮਸ਼ੁਮਾਰੀ ਕਰ ਰਹੇ ਅਮਲੇ ਦੀ ਸਿਹਤ ਸੰਭਾਲ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਅੱਜ ਹਾਈਡ੍ਰੇਸਨ ਕਿਟਾਂ ਦੀ ਵੰਡ ਕੀਤੀ ਜਾ ਰਹੀ ਹੈ | ਉਨ੍ਹਾਂ ਜਨਗਣਨਾ ਸਟਾਫ ਦੀ ਹੌਸਲਾ ਅਫਜ਼ਾਈ ਕਰਦਿਆਂ ਗਰਮੀ ਤੋਂ ਬਚਾਅ ਲਈ ਨੁਕਤੇ ਵੀ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਸਿਰ ਨੂੰ ਸਿੱਧੀ ਧੁੱਪ ਤੋਂ ਬਚਾਉਣ ਲਈ ਸਿਰ ਢਕ ਕੇ ਰੱਖਿਆ ਜਾਵੇ | ਇਸ ਤੋਂ ਇਲਾਵਾ ਪਾਣੀ, ਓਆਰਐਸ, ਨਿੰਬੂ-ਪਾਣੀ, ਲੱਸੀ, ਨਾਰੀਅਲ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਸੇਵਨ ਵੱਧ ਤੋਂ ਵੱਧ ਕੀਤਾ ਕੀਤਾ ਜਾਵੇ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ | ਦੱਸਣਯੋਗ ਹੈ ਕਿ ਜ਼ਿਲ੍ਹੇ 'ਚ ਜਨਗਣਨਾ-2027 ਤਹਿਤ ਗਿਣਤੀਕਾਰਾਂ ਵੱਲੋਂ 13 ਜੂਨ 2026 ਤੱਕ ਘਰ-ਘਰ ਜਾ ਕੇ ਸਰਵੇਖਣ ਕੀਤਾ ਜਾ ਰਿਹਾ ਹੈ | ਇਸ ਮੌਕੇ ਸਹਾਇਕ ਚਾਰਜ ਅਫਸਰ ਰਾਜਨ ਸ਼ਰਮਾ, ਕੰਟੋਨਮੈਂਟ ਬੋਰਡ, ਜਲੰਧਰ ਕੈਂਟ, ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸੁਰਜੀਤ ਲਾਲ, ਸੁਪਰਵਾਈਜ਼ਰ ਮਿਨਾਕਸ਼ੀ ਸ਼ਰਮਾ, ਵੰਦਨਾ ਪੁਰੀ, ਪਰਵਿੰਦਰ ਸਿੰਘ, ਤਜਿੰਦਰ ਭਗਤ, ਪੂਜਾ ਅਤੇ ਗਿਣਤੀਕਾਰ ਰਾਕੇਸ਼ ਕੁਮਾਰ, ਪੂਜਾ ਗਾਬਾ, ਯਸ਼ਪਾਲ, ਨਰਿੰਦਰ ਕੁਮਾਰ ਤੇ ਦੀਪਕ ਕੁਮਾਰ ਮੌਜੂਦ ਸਨ |
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਦੇ ਸਾਬਕਾ ਵਿਦਿਆਰਥੀਆਂ ਨੇ ਲਾਇਬ੍ਰੇਰੀ ਅਤੇ ਕੈਮਿਸਟਰੀ ਲੈਬ ਦੇ ਨਵੀਨੀਕ... ਅਗਲੀ ਖ਼ਬਰ ਸੂਬਾ ਸਰਕਾਰ ਵਲੋਂ ਅਧਿਆਪਕਾਂ ਨਾਲ ਕੀਤਾ ਜਾ ਰਿਹੈ ਧੱਕਾ-ਬਾਘਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।