27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸੂਬਾ ਸਰਕਾਰ ਵਲੋਂ ਅਧਿਆਪਕਾਂ ਨਾਲ ਕੀਤਾ ਜਾ ਰਿਹੈ ਧੱਕਾ-ਬਾਘਾ <br/>

ਅਜੀਤ ਡੈਸਕ 24-05-2026
ਜਲੰਧਰ, 23 ਮਈ (ਨਰਿੰਦਰ ਲਾਗੂ)-'ਪੰਜਾਬ ਸਰਕਾਰ ਵਲੋਂ ਅਧਿਆਪਕਾਂ ਨੂੰ ਡਿਊਟੀਆਂ 'ਚ ਉਲਝਾ ਕੇ ਉਨ੍ਹਾਂ ਨਾਲ ਸ਼ਰੇ੍ਹਆਮ ਧੱਕਾ ਕੀਤਾ ਜਾ ਰਿਹਾ ਹੈ | ਸਰਕਾਰੀ ਸਕੂਲ ਕਿਸ ਦੇ ਆਸਰੇ 'ਤੇ ਛੱਡੇ ਜਾ ਰਹੇ ਹਨ, ਕੀ ਕਦੇ ਇਸ ਗੱਲ 'ਤੇ ਭਗਵੰਤ ਮਾਨ ਸਰਕਾਰ ਵਲੋਂ ਧਿਆਨ ਦਿੱਤਾ ਗਿਆ ਹੈ |' ਇਹ ਪ੍ਰਗਟਾਵਾ 'ਅਜੀਤ' ਨਾਲ ਗੱਲਬਾਤ ਕਰਦੇ ਹੋਏ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਕਾਂਗਰਸ ਦੇ ਸਰਗਰਮ ਨੌਜਵਾਨ ਆਗੂ ਤੇ ਸਟੇਟ ਤੇ ਨੈਸ਼ਨਲ ਐਵਾਰਡ ਜੇਤੂ ਬੋਲੀਨਾ ਦੋਆਬਾ ਦੇ ਸਾਬਕਾ ਸਰਪੰਚ ਕੁਲਵਿੰਦਰ ਬਾਘਾ ਵਲੋਂ ਕੀਤਾ ਗਿਆ | ਉਨ੍ਹਾਂ ਆਖਿਆ ਕਿ ਅਧਿਆਪਕ ਬੱਚਿਆਂ ਨੂੰ ਸਿੱਖਿਆ ਦੇ ਕੇ ਦੇਸ਼ ਦੇ ਵਧੀਆ ਨਾਗਰਿਕ ਬਣਾਉਂਦੇ ਹਨ ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਅਧਿਆਪਕ ਬੱਚਿਆਂ ਦੀ ਸੋਚ ਨੂੰ ਖੰਭ ਲਾਉਂਦੇ ਹਨ, ਬੱਚਿਆਂ ਦੇ ਸੁਪਨਿਆਂ ਨੂੰ ਉਸਾਰੂ ਵਿਚਾਰਾਂ ਨਾਲ ਸਜਾਉਂਦੇ ਹਨ ਪਰ ਅੱਜ ਉਹ ਅਧਿਆਪਕ ਜਿਨ੍ਹਾਂ ਵਲੋਂ ਬੱਚਿਆਂ ਦੀਆਂ ਰੀਝਾਂ ਨੂੰ ਪੂਰਾ ਕਰਨ ਲਈ ਸਹਿਯੋਗ ਦੇਣਾ ਹੈ, ਉਹ ਖੁਦ ਹੀ ਉਲਝੇ ਹੋਏ ਦਿਖਾਈ ਦੇ ਰਹੇ ਹਨ | ਇਸ ਦਾ ਕਾਰਨ ਸਰਕਾਰ ਵਲੋਂ ਉਨ੍ਹਾਂ ਦੀਆਂ ਵੱਖ-ਵੱਖ ਥਾਵਾਂ 'ਤੇ ਲਗਾਈਆਂ ਗਈਆਂ ਡਿਊਟੀਆਂ ਹਨ | ਜਿਨ੍ਹਾਂ ਵਿਚ ਮਰਦਮਸ਼ੁਮਾਰੀ, ਐਸ. ਆਈ. ਆਰ. ਤੇ ਨਗਰ ਕੌਂਸਲ ਦੀਆਂ ਚੋਣਾਂ ਆਦਿ ਸ਼ਾਮਿਲ ਹਨ | ਇਸ ਕਰਕੇ ਅਧਿਆਪਕ ਆਪਣੇ ਕਿੱਤੇ ਦੇ ਨਾਲ ਵਫ਼ਾਦਾਰੀ ਨਹੀਂ ਨਿਭਾਅ ਪਾ ਰਹੇ | ਬਾਘਾ ਨੇ ਕਿਹਾ ਕਿ ਅੱਜ ਅਧਿਆਪਕਾਂ ਦੀ ਇਹੋ ਜਿਹੀ ਹਾਲਾਤ ਹੋ ਚੁੱਕੀ ਹੈ ਜਿਹੜਾ ਕੰਮ ਕੋਈ ਨਹੀਂ ਕਰ ਸਕਦਾ ਉਥੇ ਸਰਕਾਰੀ ਅਧਿਆਪਕਾਂ ਨੂੰ ਡਿਊਟੀ 'ਤੇ ਲਗਾ ਦਿੱਤਾ ਜਾਂਦਾ ਹੈ | ਸਰਕਾਰ ਦੇ ਆਗੂ ਭੁੱਲ ਜਾਂਦੇ ਹਨ ਕਿ ਦੇਸ਼ ਦਾ ਭਵਿੱਖ ਜੋ ਸਰਕਾਰੀ ਸਕੂਲਾਂ 'ਚ ਇਨ੍ਹਾਂ ਅਧਿਆਪਕਾਂ ਨੇ ਸੰਵਾਰਨਾ ਹੈ ਉਸ ਤੋਂ ਇਨ੍ਹਾਂ ਨੂੰ ਦੂਰ ਕਰ ਦਿੱਤਾ ਜਾਂਦਾ ਹੈ | ਉਨ੍ਹਾਂ ਆਖਿਆ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਨ੍ਹਾਂ ਕੰਮਾਂ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਕੰਮ 'ਤੇ ਲਾਉਦੇ ਜਿਸ ਦੇ ਨਾਲ ਉਨ੍ਹਾਂ ਨੂੰ ਕੰਮ ਮਿਲ ਸਕਦਾ ਅਤੇ ਅਧਿਆਪਕ ਵੀ ਆਪਣੇ ਫ਼ਰਜ਼ ਨਿਭਾਉਣ ਲਈ ਡਟੇ ਰਹਿੰਦੇ ਹਨ ਪਰ ਅਜਿਹਾ ਨਾ ਸੋਚ ਕੇ ਸਰਕਾਰ ਅਧਿਆਪਕਾਂ ਨਾਲ ਸ਼ਰ੍ਹੇਆਮ ਵਧੀਕੀ ਕਰ ਰਹੀ ਹੈ ਜੋ ਕਿ ਬੜੀ ਨਿੰਦਣਯੋਗ ਕਾਰਵਾਈ ਹੈ |

ਪਿਛਲੀ ਖ਼ਬਰ ਜਨਗਣਨਾ ਲਈ ਤਾਇਨਾਤ ਸਟਾਫ ਨੂੰ ਏ.ਡੀ.ਸੀ. ਜਨਰਲ ਨੇ ਹਾਈਡ੍ਰੇਸ਼ਨ ਕਿੱਟਾਂ ਵੰਡੀਆਂ ਅਗਲੀ ਖ਼ਬਰ ਵੱਖ-ਵੱਖ ਧੜੇ ਹੋਣ ਕਾਰਨ ਕੌਮ ਹੋ ਰਹੀ ਕਮਜ਼ੋਰ, ਪੰਥ ਦੀ ਚੜ੍ਹਦੀ ਕਲਾ ਲਈ ਏਕਤਾ ਜ਼ਰੂਰੀ-ਸਿੱਖ ਤਾਲਮੇਲ ਕਮੇਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।