28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਦੇ ਸਾਬਕਾ ਵਿਦਿਆਰਥੀਆਂ ਨੇ ਲਾਇਬ੍ਰੇਰੀ ਅਤੇ ਕੈਮਿਸਟਰੀ ਲੈਬ ਦੇ ਨਵੀਨੀਕਰਨ ਲਈ ਦਿੱਤੀਆਂ ਕਿਤਾਬਾਂ <br/>

ਸਕੂਲ ਨੂੰ ਕਿਤਾਬਾਂ ਆਦਿਕ ਦਿੰਦੇ ਹੋਏ ਵਿਨੀਤ ਚੌਧਰੀ, ਡਾ. ਐੱਸ.ਪੀ. ਐੱਸ. ਗਰੋਵਰ, ਡਾ. ਵੀ.ਕੇ. ਵਾਸੂਦੇਵ, ਇੰਜੀਨੀਅਰ ਕੁਲਦੀਪ ਸਿੰਘ, ਬੀ.ਐੱਸ. ਚੋਪੜਾ, ਸਚਿਨ ਪੁਸਰੀ, ਸੁਰਿੰਦਰ ਸੈਣੀ, ਜੀ.ਐੱਸ. ਨਾਂਗਲ ਅਤੇ ਹੋਰ | ਅਜੀਤ ਤਸਵੀਰ <br/> 24-05-2026
ਜਲੰਧਰ, 23 ਮਈ (ਐੱਮ. ਐੱਸ. ਲੋਹੀਆ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਦੇ ਸਾਬਕਾ ਵਿਦਿਆਰਥੀਆਂ ਨੇ ਲਾਇਬ੍ਰੇਰੀ ਅਤੇ ਕੈਮਿਸਟਰੀ ਲੈਬ ਦੇ ਨਵੀਨੀਕਰਨ ਲਈ ਕਿਤਾਬਾਂ ਅਤੇ ਹੋਰ ਸਹਾਇਤਾ ਦਿੱਤੀ ਹੈ | ਸਕੂਲ ਦੇ ਸਾਬਕਾ ਵਿਦਿਆਰਥੀਆਂ ਜੋ ਕਿ ਹੁਣ ਸਮਾਜ 'ਚ ਬਹੁਤ ਉੱਚੇ ਅਹੁਦਿਆਂ 'ਤੇ ਬਿਰਾਜਮਾਨ ਹਨ, ਜਿਨ੍ਹਾਂ 'ਚ ਵਿਨੀਤ ਚੌਧਰੀ (ਆਈ.ਏ.ਐੱਸ., ਸੇਵਾਮੁਕਤ ਮੁੱਖ ਸਕੱਤਰ, ਐੱਚ.ਪੀ.), ਡਾ. ਐੱਸ.ਪੀ. ਐੱਸ. ਗਰੋਵਰ (ਮੈਨੇਜਿੰਗ ਡਾਇਰੈਕਟਰ ਨਿਊ ਰੂਬੀ ਹਸਪਤਾਲ), ਡਾ. ਵੀ.ਕੇ. ਵਾਸੂਦੇਵ (ਲਾਜਵੰਤੀ ਹਸਪਤਾਲ), ਡਾ. ਐੱਮ.ਐੱਸ. ਭੂਟਾਨੀ (ਭੂਟਾਨੀ ਚਿਲਡਰਨ ਹਸਪਤਾਲ), ਇੰਜੀਨੀਅਰ ਕੁਲਦੀਪ ਸਿੰਘ, ਬੀ.ਐੱਸ. ਚੋਪੜਾ, ਸਚਿਨ ਪੁਸਰੀ, ਸੁਰਿੰਦਰ ਸੈਣੀ, ਜੀ.ਐੱਸ. ਨਾਂਗਲ ਅਤੇ ਹੋਰਾਂ ਨੇ ਸਕੂਲ ਦਾ ਦੌਰਾ ਕੀਤਾ | ਸਾਬਕਾ ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਸਕੂਲ ਤੋਂ ਬਹੁਤ ਕੁਝ ਹਾਸਿਲ ਕੀਤਾ ਹੈ ਅਤੇ ਹੁਣ ਉਹ ਆਪਣੇ ਸਕੂਲ ਲਈ ਕੁਝ ਕਰਨਾ ਚਾਹੁੰਦੇ ਹਨ | ਸਾਬਕਾ ਵਿਦਿਆਰਥੀਆਂ ਵਲੋਂ ਸਕੂਲ ਦੀ ਇਮਾਰਤ, ਲਾਇਬ੍ਰੇਰੀ ਅਤੇ ਪ੍ਰਯੋਗਸ਼ਾਲਾ ਦੀ ਜਾਂਚ ਕਰਨ ਤੋਂ ਬਾਅਦ, ਇਨ੍ਹਾਂ ਨੂੰ ਹੋਰ ਬੇਹਤਰ ਬਣਾਉਣ ਲਈ ਆਪਣਾ ਯੋਗਦਾਨ ਪਾਉਂਦੇ ਹੋਏ ਡਾ. ਵੀ.ਕੇ. ਵਾਸੂਦੇਵ ਅਤੇ ਵਿਨੀਤ ਚੌਧਰੀ ਵਲੋਂ ਲਾਇਬ੍ਰੇਰੀ 'ਚ ਰੱਖਣ ਲਈ 10ਵੀਂ ਅਤੇ 12ਵੀਂ ਜਮਾਤ ਦੀਆਂ ਕਿਤਾਬਾਂ ਭੇਟ ਕੀਤੀਆਂ | ਇਸ ਤੋਂ ਇਲਾਵਾ ਸਤੀਸ਼ ਪੁਸਰੀ, ਸੁਰਿੰਦਰ ਸੈਣੀ, ਡਾ. ਐੱਸ.ਪੀ.ਐੱਸ. ਗਰੋਵਰ ਨੇ ਮੌਕੇ 'ਤੇ ਆਰਥਿਕ ਸਹਾਇਤਾ ਦਿੱਤੀ ਅਤੇ ਅੱਗੇ ਹੋਰ ਵੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਪਿ੍ੰਸੀਪਲ ਯੋਗੇਸ਼ ਕੁਮਾਰ, ਚੰਦਰ ਸ਼ੇਖਰ ਅਤੇ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਡੀ.ਏ.ਵੀ ਸਵਿਮਿੰਗ ਅਕੈਡਮੀ ਵਲੋਂ ਦੂਜੀ ਸਵਿਮਿੰਗ ਮੀਟ 24 ਨੂੰ <br/> ਅਗਲੀ ਖ਼ਬਰ ਜਨਗਣਨਾ ਲਈ ਤਾਇਨਾਤ ਸਟਾਫ ਨੂੰ ਏ.ਡੀ.ਸੀ. ਜਨਰਲ ਨੇ ਹਾਈਡ੍ਰੇਸ਼ਨ ਕਿੱਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।