22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ ਦੇ 8 ਬੱਚਿਆਂ ਦੀ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੋਣ <br/>

ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ 'ਚ ਨਵੋਦਿਆ ਵਿਦਿਆਲਿਆ ਲਈ ਚੁਣੇ ਗਏ ਬੱਚਿਆਂ ਨੂੰ ਜ਼ਰੂਰੀ ਸਾਮਾਨ ਤੇ ਸੂਟਕੇਸ ਭੇਟ ਕਰਦੇ ਹੋਏ 'ਢੰਡੋਵਾਲ ਵੈੱਲਫ਼ੇਅਰ ਆਰਗੇਨਾਈਜੇਸ਼ਨ' ਦੇ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਨਾਲ ਬੀ.ਪੀ.ਈ.ਓ ਵਿਜੈ ਕੁਮਾਰ ਨਰੂਲਾ, ਸੀ.ਐੱਚ.ਟੀ ਰਾਕੇਸ਼ ਖਹਿਰਾ, ਹੈੱਡ ਟੀਚਰ ਜਤਿੰਦਰ ਅਰੋੜਾ ਤੇ ਹੋਰ | (ਸੱਜੇ) ਵੱਖ-ਵੱਖ ਸਕੂਲਾਂ ਦੇ ਸੈਂਟਰ ਹੈੱਡ ਟੀਚਰਾਂ ਤੇ ਹੈੱਡ ਟੀਚਰਾਂ ਦਾ ਸਨਮਾਨ ਕਰਦੇ ਹੋਏ ਜਤਿੰਦਰ ਅਰੋੜਾ ਹੈੱਡਟੀਚਰ ਨਾਲ, ਸੁਰਿੰਦਰਜੀਤ ਸਿੰਘ ਚੱਠਾ ਸਾਬਕਾ ਚੇਅਰਮੈਨ, ਬੀ.ਪੀ.ਈ.ਓ ਵਿਜੈ ਕੁਮਾਰ ਨਰੂਲਾ ਤੇ ਹੋਰ | ਤਸਵੀਰਾਂ : ਦਲਜੀਤ ਸਿੰਘ ਸਚਦੇਵਾ <br/> 17-05-2026
ਸ਼ਾਹਕੋਟ, 16 ਮਈ (ਦਲਜੀਤ ਸਿੰਘ ਸਚਦੇਵਾ)- ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ (ਸ਼ਾਹਕੋਟ) ਵਿਖੇ ਨਵੇਂ ਵਿੱਦਿਅਕ ਸੈਸ਼ਨ ਦੀ ਖੁਸ਼ੀ ਤੇ ਚੜ੍ਹਦੀ ਕਲਾ ਲਈ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ | ਧਾਰਮਿਕ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਸਟਾਫ਼ ਦੀ ਲਗਨ ਸਦਕਾ ਅੱਜ ਢੰਡੋਵਾਲ ਦਾ ਸਰਕਾਰੀ ਸਕੂਲ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ | ਜਲੰਧਰ ਜ਼ਿਲ੍ਹੇ ਦਾ ਇਕੋ-ਇਕ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ, ਜਿੱਥੇ ਛੇਵੀਂ ਕਲਾਸ ਦੇ ਜ਼ਿਲ੍ਹੇ ਭਰ 'ਚੋਂ ਸਾਲਾਨਾ 80 ਬੱਚੇ ਭਰਤੀ ਕੀਤੇ ਜਾਂਦੇ ਹਨ, ਜਿਸ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ ਦੇ 8 ਬੱਚਿਆਂ ਦੀ ਚੋਣ ਹੋਈ ਹੈ, ਜੋ ਕਿ ਪਿੰਡ ਤੇ ਇਲਾਕੇ ਲਈ ਬਹੁਤ ਵੱਡੀ ਪ੍ਰਾਪਤੀ ਹੈ | ਇਸ ਦੌਰਾਨ ਜਵਾਹਰ ਨਵੋਦਿਆ ਸਕੂਲ ਜਾਣ ਵਾਲੇ ਬੱਚਿਆਂ ਨੂੰ 'ਢੰਡੋਵਾਲ ਵੈੱਲਫ਼ੇਅਰ ਆਰਗੇਨਾਈਜੇਸ਼ਨ' ਵਲੋਂ ਰਹਿਣ-ਸਹਿਣ ਲਈ ਜ਼ਰੂਰੀ ਸਾਮਾਨ ਤੇ ਸੂਟਕੇਸ ਭੇਟ ਕੀਤੇ ਗਏ | ਚੱਠਾ ਪਰਿਵਾਰ ਤੇ ਲਖਵੀਰ ਸਿੰਘ ਚੱਠਾ (ਯੂ.ਕੇ) ਵਲੋਂ ਸਕੂਲ ਦੇ 225 ਵਿਦਿਆਰਥੀਆਂ ਨੂੰ ਵਰਦੀਆਂ ਦਾ ਮੁਕੰਮਲ ਸੈੱਟ ਵੀ ਦਿੱਤਾ ਗਿਆ | ਇਸ ਮੌਕੇ ਬੀ.ਪੀ.ਈ.ਓ ਸ਼ਾਹਕੋਟ-2 ਵਿਜੇ ਕੁਮਾਰ ਨਰੂਲਾ ਨੇ ਸਕੂਲ ਦੀ ਸ਼ਾਨਦਾਰ ਦਿੱਖ ਤੇ ਸਾਫ਼-ਸੁਥਰੇ ਵਾਤਾਵਰਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਹ ਸਭ ਆਰਗੇਨਾਈਜੇਸ਼ਨ ਤੇ ਚੱਠਾ ਪਰਿਵਾਰ ਦੇ ਸਹਿਯੋਗ, ਪ੍ਰਮਾਤਮਾ ਦੀ ਵਿਸ਼ੇਸ਼ ਕਿਰਪਾ ਦਾ ਹੀ ਨਤੀਜਾ ਹੈ | ਬੀ.ਪੀ.ਈ.ਓ ਵਿਜੈ ਨਰੂਲਾ, ਹੈੱਡ ਟੀਚਰ ਜਤਿੰਦਰ ਪਾਲ ਅਰੋੜਾ ਤੇ ਸਮੂਹ ਸਟਾਫ਼ ਵਲੋਂ ਮੁੱਖ ਮਹਿਮਾਨ ਸੁਰਿੰਦਰਜੀਤ ਸਿੰਘ ਚੱਠਾ ਦਾ ਯਾਦਗਾਰੀ ਚਿੰਨ੍ਹਦੇ ਕੇ ਵਿਸ਼ੇਸ਼ ਸਨਮਾਨ ਤੇ ਹੋਰ ਪਤਵੰਤੇ ਸੱਜਣਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਤੋਂ ਇਲਾਵਾ ਵੱਖ-ਵੱਖ ਸਕੂਲਾਂ ਦੇ ਸੈਂਟਰ ਹੈੱਡ ਟੀਚਰਾਂ ਤੇ ਹੈੱਡ ਟੀਚਰਾਂ ਨੂੰ ਉਚੇਚੇ ਤੌਰ 'ਤੇ ਸਨਮਾਨਿਆ ਗਿਆ | ਸਟੇਜ ਸਕੱਤਰ ਦੀ ਭੂਮਿਕਾ ਗੁਰਪ੍ਰੀਤ ਸਿੰਘ ਜੱਸਲ ਵਲੋਂ ਬਾਖੂਬੀ ਨਿਭਾਈ ਗਈ | ਇਸ ਮੌਕੇ ਸਤਵੰਤ ਸਿੰਘ, ਹਰਜੀਤ ਸਿੰਘ, ਰਾਕੇਸ਼ ਕੁਮਾਰ ਬਲਾਕ ਸੰਮਤੀ ਮੈਂਬਰ, ਸੇਵਕ ਰਾਮ ਪੰਚਾਇਤ ਮੈਂਬਰ, ਜਸਵਿੰਦਰ ਕੌਰ, ਕੁਲਵਿੰਦਰ ਕੌਰ, ਹਰੀਸ਼ ਅਰੋੜਾ, ਚਰਨਜੀਤ ਸਿੰਘ (ਸਾਰੇ ਸੈਂਟਰ ਹੈੱਡ ਟੀਚਰ), ਰਮਨ ਗੁਪਤਾ, ਮੀਨਾ ਰਾਣੀ, ਸਰਬਜੀਤ ਕੌਰ, ਸੁਰਜੀਤ ਸਿੰਘ ਵਿਰਦੀ, ਬਲਵਿੰਦਰ ਕੌਰ, ਤਜਿੰਦਰ ਕੁਮਾਰ, ਰੀਆ, ਆਸ਼ੂ ਸ਼ਰਮਾ, ਸਤਬੀਰ ਕੌਰ, ਮੀਨੂੰ ਬਾਲਾ (ਸਾਰੇ ਹੈੱਡ ਟੀਚਰ), ਆਸ਼ਾ ਰਾਣੀ, ਰਾਜਵਿੰਦਰ ਕੌਰ, ਅਮਨਦੀਪ ਕੌਰ, ਅਜੇ ਕੁਮਾਰ, ਰਮਨਦੀਪ ਕੌਰ, ਜਸਵੀਰ ਕੌਰ, ਰੁਪਿੰਦਰ ਕੌਰ, ਪ੍ਰਭਜੋਤ ਕੌਰ, ਅੰਜੂ ਬਾਲਾ, ਮਨਮੀਤ ਸਿੰਘ, ਜਸਮੀਤ ਕੌਰ, ਬਲਦੇਵ ਸਿੰਘ, ਨਵਜੋਤ ਕੌਰ, ਨਵਨੀਤ ਸਿੰਘ, ਗੁਰਜੀਤ ਸਿੰਘ, ਰਾਕੇਸ਼ ਕੁਮਾਰ ਬਲਾਕ ਮੈਨੇਜਰ, ਨਿਰਮਲ ਸਿੰਘ ਨਿੰਮਾ, ਪੂਜਾ ਰਾਣੀ ਵਾਈਸ ਚੇਅਰਪਰਸਨ, ਕੁਲਜੀਤ ਕੌਰ, ਹਰਜੀਤ ਕੌਰ, ਅਨੀਤਾ ਰਾਣੀ, ਆਰਤੀ ਪੁਰੀ, ਪ੍ਰਵੀਨ ਕੌਰ, ਬਲਜੀਤ ਕੌਰ, ਕਿਰਨਦੀਪ ਕੌਰ, ਬਲਦੀਪ ਕੌਰ, ਮਨਜੀਤ ਕੌਰ, ਗੁਰਬਖਸ਼ ਕੌਰ, ਰਾਜਦੀਪ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਮਲਸੀਆਂ 'ਚ ਚੇਅਰਮੈਨ ਅਗਰਵਾਲ ਵਲੋਂ 'ਮਾਵਾਂ-ਧੀਆਂ ਸਤਿਕਾਰ ਯੋਜਨਾ' ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ ਅਗਲੀ ਖ਼ਬਰ ਐੱਨ.ਆਰ.ਆਈ. ਵਲੋਂ ਐੱਸ.ਟੀ.ਐੱਸ. ਸਕੂਲ ਮੰਡੀ ਵਿਖੇ ਲਗਵਾਇਆ ਵਾਟਰ ਕੂਲਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।