22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਐੱਨ.ਆਰ.ਆਈ. ਵਲੋਂ ਐੱਸ.ਟੀ.ਐੱਸ. ਸਕੂਲ ਮੰਡੀ ਵਿਖੇ ਲਗਵਾਇਆ ਵਾਟਰ ਕੂਲਰ <br/>

ਵਾਟਰ ਕੂਲਰ ਅਤੇ ਆਰ.ਓ. ਲਗਵਾਉਣ ਵਾਲੇ ਅਮਰੀਕ ਸਿੰਘ ਸਹੋਤਾ ਅਤੇ ਦਸਵੀਂ ਜਮਾਤ 'ਚੋਂ 77% ਅੰਕ ਹਾਸਲ ਕਰਨ ਵਾਲੀ 61 ਸਾਲਾ ਨਰਿੰਦਰ ਕੌਰ ਨੂੰ ਸਨਮਾਨਿਤ ਕੀਤੇ ਜਾਣ ਮੌਕੇ ਦੇ ਦਿ੍ਸ਼ | ਤਸਵੀਰ : ਦਲਵਿੰਦਰ ਸਿੰਘ ਅੱਪਰਾ <br/> 17-05-2026
ਅੱਪਰਾ, 16 ਮਈ (ਦਲਵਿੰਦਰ ਸਿੰਘ ਅੱਪਰਾ)-ਸ਼ਹੀਦ ਭਾਈ ਤਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮੰਡੀ ਵਿਖੇ ਐਨ.ਆਰ.ਆਈ. ਵਲੋਂ ਵਾਟਰ ਕੂਲਰ ਅਤੇ ਆਰ.ਓ. ਸਿਸਟਮ ਲਗਵਾਇਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿ੍ੰਸੀਪਲ ਹਰਮੇਸ਼ ਲਾਲ ਨੇ ਦੱਸਿਆ ਕਿ ਐਨ.ਆਰ.ਆਈ. ਅਮਰੀਕ ਸਿੰਘ ਸਹੋਤਾ ਚੱਕ ਸਾਹਬੂ ਵਾਲਿਆਂ ਵਲੋਂ ਸਕੂਲ ਵਿਖੇ ਇੱਕ ਆਰ.ਓ. ਅਤੇ ਵਾਟਰ ਕੂਲਰ ਦੀ ਸੇਵਾ ਕਰਵਾਈ ਗਈ ਹੈ | ਸਕੂਲ ਮੈਨੇਜਮੈਂਟ ਅਤੇ ਸਕੂਲ ਸਟਾਫ਼ ਵਲੋਂ ਅਮਰੀਕ ਸਿੰਘ ਸਹੋਤਾ ਦਾ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਸਕੂਲ ਵਿਖੇ ਸਥਾਪਿਤ ਓਪਨ ਸਟੱਡੀ ਸੈਂਟਰ ਸਕੀਮ ਤਹਿਤ ਬੀਬੀ ਨਰਿੰਦਰ ਕੌਰ ਪਿੰਡ ਸਰਹਾਲੀ, ਜਿਹਨਾਂ ਨੇ 77% ਅੰਕ ਹਾਸਲ ਦਸਵੀਂ ਪਾਸ ਕੀਤੀ ਸੀ, ਉਹਨਾਂ ਨੂੰ ਵੀ ਸਕੂਲ ਮੈਨੇਜਮੈਂਟ ਅਤੇ ਸਟਾਫ਼ ਵਲੋਂ ਵਧਾਈ ਦਿੱਤੀ ਗਈ ਅਤੇ ਨਰਿੰਦਰ ਕੌਰ ਦਾ ਵੀ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ | ਜ਼ਿਕਰਯੋਗ ਹੈ ਕਿ ਬੀਬੀ ਨਰਿੰਦਰ ਕੌਰ ਦੀ ਉਮਰ 61 ਸਾਲ ਹੈ | ਨਰਿੰਦਰ ਕੌਰ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਗੇ ਵੀ ਆਪਣੀ ਪੜਾਈ ਜਾਰੀ ਰੱਖਣਾ ਚਾਹੁੰਦੇ ਹਨ | ਇਸ ਮੌਕੇ ਪਿ੍ੰਸੀਪਲ ਹਰਮੇਸ਼ ਲਾਲ, ਅਵਤਾਰ ਸਿੰਘ ਦਾਰੀ ਪ੍ਰਧਾਨ, ਰਵਿੰਦਰ ਕੁਮਾਰ ਮੈਨੇਜਰ, ਸੋਢੀ ਰਾਮ, ਨਰਿੰਦਰ ਕੁਮਾਰ ਪਾਂਡੇ, ਸੁਖਵਿੰਦਰ ਸਿੰਘ ਸਕੱਤਰ, ਪਰਮਜੀਤ ਸਿੰਘ ਐਸ.ਡੀ.ਓ., ਬਲਦੇਵ ਰਾਜ, ਕਮਲ ਕੁਮਾਰ, ਰਾਮ ਲੁਭਾਇਆ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਸਰਕਾਰੀ ਐਲੀਮੈਂਟਰੀ ਸਕੂਲ ਢੰਡੋਵਾਲ ਦੇ 8 ਬੱਚਿਆਂ ਦੀ ਜਵਾਹਰ ਨਵੋਦਿਆ ਵਿਦਿਆਲਿਆ ਲਈ ਚੋਣ <br/> ਅਗਲੀ ਖ਼ਬਰ ਸ਼ਾਹਕੋਟ ਵਿਖੇ ਜਥੇਬੰਦੀਆਂ ਨੇ ਪੰਜਾਬ ਦੇ ਰਾਜਪਾਲ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।