22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਸ਼ਾਹਕੋਟ ਵਿਖੇ ਜਥੇਬੰਦੀਆਂ ਨੇ ਪੰਜਾਬ ਦੇ ਰਾਜਪਾਲ ਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ

ਅਜੀਤ ਡੈਸਕ 17-05-2026
ਸ਼ਾਹਕੋਟ, 16 ਮਈ (ਸੁਖਦੀਪ ਸਿੰਘ)-ਬੀਤੇ ਦਿਨ ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨ ਜਥੇਬੰਦੀਆਂ 'ਤੇ ਹੋਏ ਪੁਲਿਸ ਤਸ਼ੱਦਦ ਦੇ ਰੋਸ ਵਜੋਂ ਅੱਜ ਸ਼ਾਹਕੋਟ ਵਿਖੇ ਸੰਯੁਕਤ ਕਿਸਾਨ ਮੋਰਚਾ ਦੇ ਪ੍ਰੋਗਰਾਮ ਅਨੁਸਾਰ ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ | ਬਸ ਸਟੈਂਡ ਸ਼ਾਹਕੋਟ ਵਿਖੇ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਵਰਕਰ ਸ਼ਾਮਿਲ ਹੋਏ | ਇਸ ਮੌਕੇ ਇਕੱਠ ਨੂੰ ਵਰਿੰਦਰ ਪਾਲ ਸਿੰਘ ਕਾਲਾ, ਪਿ੍ੰਸੀਪਲ ਮਨਜੀਤ ਸਿੰਘ ਮਲਸੀਆਂ, ਰਣਜੀਤ ਸਿੰਘ ਮਲਸੀਆਂ, ਸੁਖਜਿੰਦਰ ਲਾਲੀ, ਗੁਰਚਰਨ ਸਿੰਘ ਚਾਹਲ ਅਤੇ ਬਲਕਾਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਵਿੱਚ ਸ਼ਾਮਿਲ ਜਥੇਬੰਦੀਆਂ ਕੱਲ੍ਹ ਪਾਣੀ ਦੇ ਮੁੱਦੇ ਅਤੇ ਬੀ.ਬੀ.ਐਮ.ਬੀ. ਵਿੱਚੋਂ ਪੰਜਾਬ ਦੇ ਕੋਟੇ ਦੇ ਪ੍ਰਬੰਧਕ ਨੂੰ ਮੈਨੇਜਮੈਂਟ 'ਚੋਂ ਬਾਹਰ ਕਰਨ ਵਿਰੁੱਧ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਜਾ ਰਹੀਆਂ ਸਨ, ਪਰ ਰਾਜਪਾਲ ਦੇ ਅੜੀਅਲ ਰਵੱਈਏ ਅਤੇ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਕਿਸਾਨ ਵਿਰੋਧੀ ਨੀਤੀ ਕਾਰਨ ਕਿਸਾਨਾਂ ਨੂੰ ਰਾਜ ਭਵਨ ਵੱਲ ਜਾਣ ਤੋਂ ਰੋਕਿਆ ਗਿਆ ਅਤੇ ਮੁਹਾਲੀ-ਚੰਡੀਗੜ੍ਹ ਬਾਰਡਰ 'ਤੇ ਕਿਸਾਨਾਂ ਉੱਪਰ ਪਾਣੀ ਦੀਆਂ ਬੁਛਾਰਾਂ ਮਾਰੀਆਂ ਗਈਆਂ ਤੇ ਕਿਸਾਨਾਂ ਨੂੰ ਗਿ੍ਫ਼ਤਾਰ ਕੀਤਾ ਗਿਆ | ਕਿਸਾਨਾਂ 'ਤੇ ਹਲਕਾ ਬਲ ਪ੍ਰਯੋਗ ਕੀਤਾ ਗਿਆ, ਜਿਸ ਨਾਲ ਬਹੁਤ ਸਾਰੇ ਕਿਸਾਨ ਜ਼ਖਮੀ ਹੋ ਗਏ | ਉਨ੍ਹਾਂ ਕਿਹਾ ਕਿ ਸਰਕਾਰਾਂ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਣ ਕਿਸ ਤਰ੍ਹਾਂ ਰਾਜ ਅਤੇ ਦੇਸ਼ ਆਰਥਿਕ ਮੰਦਵਾੜੇ 'ਚ ਘਿਰ ਚੁੱਕਾ ਹੈ | ਇਸ ਦਾ ਨਿਰੋਲ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਉਹ ਨੀਤੀਆਂ ਹਨ, ਜਿੰਨ੍ਹਾਂ ਅਧੀਨ ਖੇਤੀ ਖੇਤਰ ਸਮੇਤ ਸਾਰੇ ਅਦਾਰਿਆਂ ਨੂੰ ਕਾਰਪੋਰੇਟ ਨੂੰ ਸੌਂਪਿਆ ਜਾ ਰਿਹਾ ਹੈ | ਵੱਖ-ਵੱਖ ਪਬਲਿਕ ਅਦਾਰੇ ਪਹਿਲਾਂ ਹੀ ਦੇਸੀ-ਵਿਦੇਸ਼ੀ ਕਾਰਪੋਰੇਟਾਂ ਨੂੰ ਸੌਂਪੇ ਜਾ ਚੁੱਕੇ ਹਨ | ਪਾਣੀ ਨੂੰ ਵੀ ਇੱਕ ਵਪਾਰਕ ਵਸਤੂ ਘੋਸ਼ਿਤ ਕਰਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ | ਪਾਣੀ ਦੇ ਕੁਦਰਤੀ ਸੋਮਿਆਂ ਅਤੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਕੀਤਾ ਜਾ ਰਿਹਾ ਹੈ | ਇੱਕ ਪਾਸੇ ਪੀਣ ਯੋਗ ਪਾਣੀ ਸਮੇਤ ਸਿੰਚਾਈ ਲਈ ਪਾਣੀ ਦੀ ਘਾਟ ਹੈ, ਦੂਜੇ ਪਾਸੇ ਬਰਸਾਤ ਦੇ ਸੀਜਨ 'ਚ ਵਾਧੂ ਪਾਣੀ ਹੜ੍ਹਾਂ ਰਾਹੀਂ ਤਬਾਹੀ ਮਚਾਉਂਦਾ ਹੈ | ਪਾਣੀ ਦੇ ਪ੍ਰਬੰਧਨ ਦੀ ਕੋਈ ਠੋਸ ਨੀਤੀ ਨਾ ਹੋਣ ਕਰਕੇ ਬਹੁਤ ਸਾਰਾ ਪਾਣੀ ਆਜ਼ਾਈ ਪਾਕਿਸਤਾਨ ਵੱਲ ਜਾ ਰਿਹਾ ਹੈ, ਜਦਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਦਿਨ-ਬਦਿਨ ਹੋਰ ਨੀਵਾਂ ਹੁੰਦਾ ਜਾ ਰਿਹਾ ਹੈ | ਇਸ ਮੌਕੇ ਸ਼ਹਿਰ 'ਚ ਰੋਸ ਮੁਜ਼ਾਹਰਾ ਕਰਦੇ ਹੋਏ ਪੰਜਾਬ ਦੇ ਰਾਜਪਾਲ, ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਬਲਕਾਰ ਸਿੰਘ ਫਾਜ਼ਲਵਾਲ, ਜਸਪਾਲ ਸਿੰਘ ਸੰਢਾਵਾਲ, ਰਣਜੀਤ ਸਿੰਘ, ਬਿੱਟੂ ਰੂਪੇਵਾਲੀ, ਪਾਲ ਬਾਗਪੁਰ, ਸੁਖਜਿੰਦਰ ਲਾਲੀ, ਜੱਸਾ ਮਲਸੀਆਂ, ਸਾਬਾ ਢਿਲੋਂ, ਨਿਰਮਲ ਸਿੰਘ ਕਾਂਗਣਾ, ਇੰਦਰਪਾਲ ਸਿੰਘ ਰਾਜੇਵਾਲ, ਜਸਮੇਲ ਸਿੰਘ ਚੀਮਾ, ਸੋਨੀ ਰਾਮੇ, ਰਣਜੀਤ ਸਿੰਘ, ਬਲਰਾਜ ਸਿੰਘ ਕਾਹਲੋਂ, ਦਵਿੰਦਰ ਸਿੰਘ ਹੁੰਦਲ, ਸੁਰਿੰਦਰ ਸਿੰਘ, ਜਸਬੀਰ ਸਿੰਘ, ਬਲਕਾਰ ਸਿੰਘ ਪੂਨੀਆਂ, ਬਲਦੇਵ ਸਿੰਘ ਗੱਟੀ, ਸੁਖਚੈਨ ਸਿੰਘ ਤਲਵੰਡੀ, ਗੁਰਪ੍ਰੀਤ ਸਿੰਘ ਰਾਜੇਵਾਲ, ਮਾਸਟਰ ਪਰਮਿੰਦਰ ਸਿੰਘ, ਕਾਮਰੇਡ ਧਰਮਿੰਦਰ ਸਿੰਘ, ਮੱਖਣ ਸਿੰਘ, ਬਗੀਚਾ ਸਿੰਘ, ਕਸ਼ਮੀਰ ਸਿੰਘ, ਲਖਬੀਰ ਸਿੰਘ ਲੋਹੀਆਂ, ਜਗੀਰ ਜੋਸਨ, ਮਾਸਟਰ ਕੁਲਦੀਪ ਸਿੰਘ, ਨੰਬਰਦਾਰ ਹਰਜਿੰਦਰ ਸਿੰਘ, ਸਾਧੂ ਸਿੰਘ ਬਾਹਮਣੀਆਂ ਸਮੇਤ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਸ਼ਾਮਿਲ ਸਨ | ਥੋੜੇ੍ਹ ਸਮੇਂ ਦੇ ਨੋਟਿਸ 'ਤੇ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ 'ਤੇ ਗੁਰਚਰਨ ਸਿੰਘ ਚਾਹਲ ਨੇ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ |

ਪਿਛਲੀ ਖ਼ਬਰ ਐੱਨ.ਆਰ.ਆਈ. ਵਲੋਂ ਐੱਸ.ਟੀ.ਐੱਸ. ਸਕੂਲ ਮੰਡੀ ਵਿਖੇ ਲਗਵਾਇਆ ਵਾਟਰ ਕੂਲਰ <br/> ਅਗਲੀ ਖ਼ਬਰ ਸ਼ਾਹਕੋਟ 'ਚ ਸੋਨੂੰ ਕੰਗ ਪੀ.ਏ ਨੇ ਸਫ਼ਾਈ ਸੇਵਕਾਂ ਦੇ ਧਰਨੇ 'ਚ ਪਹੁੰਚ ਕੇ ਦਿੱਤਾ ਸਮਰਥਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।