ਭੋਗਪੁਰ, 16 ਮਈ (ਡੱਲੀ)-ਉੱਘੇ ਵਕੀਲ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਅਮਰੀਕ ਸਿੰਘ ਸੈਣੀ, ਜੋ ਚੋਲਾਂਗ ਜ਼ੋਨ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚੁਣੇ ਗਏ ਸਨ, ਨੂੰ ਉਪ-ਚੇਅਰਮੈਨ ਨਿਯੁਕਤ ਕਰਨ 'ਤੇ ਹਲਕੇ ਦੇ ਵੋਟਰਾਂ, ਸਮਰਥਕਾਂ ਤੇ ਪਾਰਟੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ | ਪਾਰਟੀ ਦੇ ਆਗੂਆਂ ਮਦਨ ਲਾਲ, ਸਰਪੰਚ ਅਮਰਜੀਤ ਸਿੰਘ ਲੜੋਆ, ਪ੍ਰਦੀਪ ਸਿੰਘ ਲੁਹਾਰਾਂ, ਦੀਦਾਰ ਸਿੰਘ ਬਡਵਾਲ, ਸਤਨਾਮ ਸਿੰਘ ਟਾਂਡੀ, ਜਸਵੀਰ ਸਿੰਘ ਟਾਂਡੀ, ਸਕੱਤਰ ਸਿੰਘ ਪਤਿਆਲ, ਮਨਜੀਤ ਸਿੰਘ ਪਾਬਲਾ, ਹਰਜਿੰਦਰ ਸਿੰਘ ਸੈਣੀ, ਤਰਲੋਚਨ ਸਿੰਘ ਬਡਵਾਲ, ਹਰਮਿੰਦਰ ਸਿੰਘ ਭੇਲਾ, ਜਸਦਿਆਲ ਸਿੰਘ ਭੋਗਪੁਰ ਨੇ ਇਸ ਨਿਯੁਕਤੀ ਲਈ ਕੈਬਨਿਟ ਮੰਤਰੀ ਮਹਿੰਦਰ ਭਗਤ, ਵਿਧਾਇਕ ਬਲਕਾਰ ਸਿੰਘ, ਪਵਨ ਟੀਨੂੰ, ਵਿਧਾਇਕਾ ਇੰਦਰਜੀਤ ਕੌਰ ਮਾਨ, ਰਾਜਵਿੰਦਰ ਕੌਰ ਥਿਆੜਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਦਾ ਧੰਨਵਾਦ ਕਰਦਿਆਂ ਐਡਵੋਕੇਟ ਸੈਣੀ ਨੂੰ ਵਧਾਈ ਦਿੱਤੀ ਹੈ | ਉੋਨ੍ਹਾਂ ਕਿਹਾ ਕਿ ਉਪ-ਚੇਅਰਮੈਨ ਸੈਣੀ ਇਲਾਕੇ ਦੇ ਵਿਕਾਸ, ਖੁਸ਼ਹਾਲੀ ਅਤੇ ਤਰੱਕੀ ਲਈ ਹਮੇਸ਼ਾ ਵਾਂਗ ਯਤਨਸ਼ੀਲ ਰਹਿਣਗੇ | ਇਸ ਮੌਕੇ ਉਨ੍ਹਾਂ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ |