ਮਕਸੂਦਾਂ 16 ਮਈ (ਸÏਰਵ ਮਹਿਤਾ)-ਮਹਾਂਨਗਰ ਦੇ ਗ੍ਰੇਟਰ ਕੈਲਾਸ਼ ਇਲਾਕੇ ਵਿੱਚ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਹਨ ਕਿ ਹੁਣ ਨਿਰਮਾਣ ਅਧੀਨ ਮਕਾਨ ਵੀ ਸੁਰੱਖਿਅਤ ਨਹੀਂ ਰਹੇ¢ ਤਾਜ਼ਾ ਮਾਮਲੇ ਵਿੱਚ ਚੋਰਾਂ ਨੇ ਇਕ ਬਣ ਰਹੀ ਕੋਠੀ ਨੂੰ ਨਿਸ਼ਾਨਾ ਬਣਾਉਂਦਿਆਂ ਅੰਦਰ ਦਾਖ਼ਲ ਹੋ ਕੇ ਕੀਮਤੀ ਸੈਨੇਟਰੀ ਸਾਮਾਨ 'ਤੇ ਹੱਥ ਸਾਫ਼ ਕਰ ਦਿੱਤਾ¢ਪੀੜਤ ਮਕਾਨ ਮਾਲਕ ਭਰਤ ਭੂਸ਼ਣ ਨੇ ਦੱਸਿਆ ਕਿ ਉਹ ਗ੍ਰੇਟਰ ਕੈਲਾਸ਼ ਵਿੱਚ ਆਪਣਾ ਨਵਾਂ ਘਰ ਤਿਆਰ ਕਰਵਾ ਰਹੇ ਹਨ¢ ਰੋਜ਼ਾਨਾ ਦੀ ਤਰ੍ਹਾਂ ਮਜ਼ਦੂਰ ਸ਼ਾਮ ਵੇਲੇ ਕੰਮ ਮੁਕਾ ਕੇ ਸਾਰਾ ਸਮਾਨ ਅੰਦਰ ਰੱਖ ਤਾਲਾ ਲਗਾ ਕੇ ਚਲੇ ਗਏ ਸਨ¢ ਸਵੇਰੇ ਜਦੋਂ ਕੰਮ ਸ਼ੁਰੂ ਕਰਨ ਲਈ ਮਜ਼ਦੂਰ ਮੁੜ ਮÏਕੇ 'ਤੇ ਪਹੁੰਚੇ ਤਾਂ ਅੰਦਰ ਦਾ ਨਜ਼ਾਰਾ ਦੇਖ ਕੇ ਉਹ ਹੈਰਾਨ ਰਹਿ ਗਏ¢ ਉਨ੍ਹਾਂ ਨੇ ਵੇਖਿਆ ਕਿ ਘਰ ਦੇ ਬਾਥਰੂਮ ਅਤੇ ਰਸੋਈ ਵਾਲੇ ਹਿੱਸੇ ਵਿੱਚ ਤੋੜਫੋੜ ਹੋਈ ਪਈ ਸੀ ਅਤੇ ਕਈ ਸੈਨੇਟਰੀ ਫਿਟਿੰਗਾਂ ਅਤੇ ਹੋਰ ਸਮਾਨ ਗਾਇਬ ਸੀ¢ ਇਸ ਤੋਂ ਤੁਰੰਤ ਬਾਅਦ ਮਕਾਨ ਮਾਲਕ ਨੂੰ ਸੂਚਿਤ ਕੀਤਾ ਗਿਆ¢ ਘਟਨਾ ਦੀ ਜਾਣਕਾਰੀ ਮਿਲਦੇ ਹੀ ਉਹ ਮÏਕੇ 'ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ¢ ਸੂਚਨਾ ਮਿਲਣ 'ਤੇ ਪੁਲਿਸ ਟੀਮ ਨੇ ਮÏਕੇ ਦਾ ਜਾਇਜ਼ਾ ਲਿਆ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ¢ ਪੁਲਿਸ ਅਨੁਸਾਰ ਆਸ-ਪਾਸ ਦੀ ਫੁਟੇਜ ਇਕੱਠੀ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਲਈ ਜਾਂਚ ਜਾਰੀ ਹੈ¢ ਇਲਾਕਾ ਨਿਵਾਸੀਆਂ ਨੇ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ 'ਤੇ ਚਿੰਤਾ ਜ਼ਾਹਿਰ ਕਰਦਿਆਂ ਰਾਤ ਸਮੇਂ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ ਹੈ¢