ਜਲੰਧਰ, 16 ਮਈ (ਜਤਿੰਦਰ ਪੰਮੀ)ਬੀਐੱਸਐੱਫ ਚੌਕ ਸਥਿਤ ਬੀਐਸਐਫ ਪੰਜਾਬ ਫਰੰਟੀਅਰ ਦੇ ਹੈਡਕੁਆਰਟਰ ਦੇ ਮੁੱਖ ਗੇਟ ਬਾਹਰ 5 ਮਈ ਨੂੰ ਹੋਏ ਧਮਾਕੇ ਦੇ ਮਾਮਲੇ 'ਚ ਪੁਲਿਸ ਦੀਆਂ ਜਾਂਚ ਟੀਮਾਂ ਨੇ ਦੋਵਾਂ ਮੁਲਜ਼ਮਾਂ ਨੂੰ ਹਾਦਸੇ ਵਾਲੀ ਥਾਂ 'ਤੇ ਲਿਜਾ ਕੇ ਮੁੜ ਸੀਨ ਕ੍ਰੀਏਟ ਕੀਤਾ | ਦੱਸਣਯੋਗ ਹੈ ਕਿ ਪੁਲਿਸ ਵਲੋਂ ਇਸ ਧਮਾਕੇ ਦੇ ਮਾਮਲੇ 'ਚ ਵਿਸਫੋਟਕ ਸਮੱਗਰੀ ਰੱਖਣ ਵਾਲੇ ਜ਼ੀਰਕਪੁਰ ਵਾਸੀ ਉਮਰਦੀਨ ਉਰਫ ਮੁਨੀਰ ਅਤੇ ਵੀਡੀਓਗ੍ਰਾਫੀ ਕਰਨ ਵਾਲੇ ਯੂਪੀ ਵਾਸੀ ਅਨਿਲ ਸ਼ਰਮਾ ਨੂੰ ਬੀਤੇ ਦਿਨ ਅਦਾਲਤ 'ਚ ਪੇਸ਼ ਕਰਕੇ 7 ਦਿਨਾਂ ਦੇ ਰਿਮਾਂਡ 'ਤੇ ਲਿਆ ਸੀ | ਜਾਂਚ ਟੀਮਾਂ ਵਲੋਂ ਦੋਵਾਂ ਮੁਲਜ਼ਮਾਂ ਕੋਲੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ | ਪਤਾ ਲੱਗਾ ਹੈ ਕਿ ਹਾਦਸੇ ਨਾਲ ਜੁੜੇ ਕੁਝ ਹੋਰ ਲੋਕਾਂ ਦੇ ਨਾਂ ਵੀ ਸਾਹਮਣੇ ਆਏ ਹਨ ਪਰ ਪੁਲਿਸ ਅਧਿਕਾਰੀ ਇਸ ਬਾਰੇ ਕੁਝ ਵੀ ਨਹੀਂ ਦੱਸ ਰਹੇ |