15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਗਿਆਨ ਸੈਦਪੁਰੀ ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਮੈਂਬਰ ਨਾਮਜ਼ਦ

ਅਜੀਤ ਡੈਸਕ 08-05-2026
ਸ਼ਾਹਕੋਟ, 7 ਮਈ (ਬਾਂਸਲ)-ਕੁੱਲ ਹਿੰਦ ਖੇਤ ਮਜ਼ਦੂਰ ਸਭਾ ਦੇ ਸੂਬਾ ਮੈਂਬਰ ਅਤੇ 'ਨਵਾਂ ਜ਼ਮਾਨਾ' ਦੇ ਸਟਾਫ਼ ਰਿਪੋਰਟਰ ਗਿਆਨ ਸੈਦਪੁਰੀ ਨੂੰ 'ਨਵਾਂ ਜ਼ਮਾਨਾ' ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਮੈਂਬਰ ਨਾਮਜ਼ਦ ਕੀਤਾ ਗਿਆ ਹੈ¢ ਫਾਊਾਡੇਸ਼ਨ ਦੇ ਪ੍ਰਧਾਨ ਕਾ. ਰਛਪਾਲ ਸਿੰਘ ਬੜਾਪਿੰਡ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਕੀਤਾ ਗਿਆ¢ ਮੀਟਿੰਗ ਵਿਚ ਇਸਦੇ ਨਾਲ ਹੀ ਗਿਆਨ ਸੈਦਪੁਰੀ ਨੂੰ ਸੰਸਥਾ ਦੀ ਸਟੈਂਡਿੰਗ ਕਮੇਟੀ ਦਾ ਮੈਂਬਰ ਵੀ ਬਣਾਇਆ ਗਿਆ ਹੈ¢ ਇਸ ਨਿਯੁਕਤੀ ਉਪਰੰਤ ਗਿਆਨ ਸੈਦਪੁਰੀ ਨੇ ਫਾਊਾਡੇਸ਼ਨ ਦੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸੰਸਥਾ ਵਲੋਂ ਸÏਾਪੀ ਗਈ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਅਤੇ ਦਿਆਨਤਦਾਰੀ ਨਾਲ ਨਿਭਾਉਣਗੇ¢ ਉਨ੍ਹਾਂ ਦੀ ਇਸ ਨਿਯੁਕਤੀ 'ਤੇ ਉਨ੍ਹਾਂ ਨੂੰ ਚੁਫੇਰਿਓਾ ਵਧਾਈਆਂ ਮਿਲ ਰਹੀਆਂ ਹਨ¢
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ <br/> ਅਗਲੀ ਖ਼ਬਰ ਦੁਸਾਂਝ ਕਲਾਂ ਦੇ ਖੇਡ ਮੈਦਾਨ 'ਚ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।