15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਵਿਦਿਆਰਥੀਆਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ <br/>

ਹੋਣਹਾਰ ਵਿਦਿਆਰਥੀ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕਰਦੇ ਹੋਏ ਗਿਆਨ ਸਿੰਘ ਦੁਲੇ ਤੇ ਹਾਜ਼ਰ ਸਕੂਲ ਸਟਾਫ਼ | ਤਸਵੀਰ- ਤਜਿੰਦਰ ਕੁਮਾਰ <br/> 08-05-2026
ਬਿਲਗਾ, 7 ਮਈ (ਤਜਿੰਦਰ ਕੁਮਾਰ) - ਜਨ ਸੇਵਾ ਸੁਸਾਇਟੀ ਪ੍ਰਤਾਬਪੁਰਾ ਦੇ ਸੰਸਥਾਪਕ ਸ. ਅਵਤਾਰ ਸਿੰਘ ਦੁੱਲੇ ਉਹਨਾਂ ਵਲੋਂ ਚਲਾਈ ਗਈ ਅਵਤਾਰ ਸਿੰਘ ਦੁੱਲੇ ਸਕਾਲਰਸ਼ਿਪ ਸਕੀਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪ੍ਰਤਾਬਪੁਰਾ ਦੇ ਜਮਾਤ 8ਵੀਂ, 10ਵੀਂ 12ਵੀਂ ਦੇ ਬੋਰਡ ਵਾਲੇ ਇਮਤਿਹਾਨਾ ਵਿੱਚੋ ਪਹਿਲੇ, ਦੂਜੇ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸ. ਗਿਆਨ ਸਿੰਘ ਦੁਲੇਅ ਦੀ ਅਗਵਾਈ ਹੇਠ ਸ. ਦਿਲਪ੍ਰੀਤ ਸਿੰਘ ਸਰਪੰਚ (ਪ੍ਰਤਾਬਪੁਰਾ), ਸ. ਸੁਲੱਖਣ ਸਿੰਘ ਦੁਲੇਅ, ਸ. ਤਜਿੰਦਰ ਸਿੰਘ ਸੋਨੂੰ ਦੀ ਮੌਜੂਦਗੀ ਸਮੇਂ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਪ੍ਰੇਰਿਤ ਕਰਨ ਹਿਤ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਤੇ ਸ. ਗਿਆਨ ਸਿੰਘ ਦੁਲੇਅ ਵਲੋਂ ਵਿਦਿਆਰਥੀਆਂ ਨੂੰ ਖੇਡਾਂ ਤੇ ਪੜ੍ਹਾਈ ਦੇ ਮਹੱਤਵ ਬਾਰੇ ਦੱਸਿਆ ਗਿਆ | ਸ਼੍ਰੀ ਦਨੇਸ਼ ਕੁਮਾਰ ਸਕੂਲ਼ ਮੁਖੀ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਹਰਜਿੰਦਰ ਪਾਲ ਸਟੇਜ ਸੰਚਾਲਕ ਰਹੇ ਤੇ ਇਸ ਮੌਕੇ ਸ. ਹਰਭਜਨ ਸਿੰਘ, ਸ. ਬਹਾਦਰ ਸਿੰਘ, ਰਵਿੰਦਰ ਕੁਮਾਰ, ਸ਼੍ਰੀਮਤੀ ਮੋਨਿਕਾ, ਮਿਸ ਅਨੂ, ਜਸਪਾਲ ਕੌਰ, ਮਨਜੀਤ ਕੌਰ, ਸ਼੍ਰੀਮਤੀ ਮਮਤਾ ਤੇ ਮਿਸ ਆਸ਼ਨਾ ਸਟਾਫ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ 'ਆਪ'-ਜਾਖੜ ਅਗਲੀ ਖ਼ਬਰ ਗਿਆਨ ਸੈਦਪੁਰੀ ਅਰਜਨ ਸਿੰਘ ਗੜਗੱਜ ਫਾਊਾਡੇਸ਼ਨ ਦੇ ਮੈਂਬਰ ਨਾਮਜ਼ਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।