ਦੁਸਾਂਝ ਕਲਾਂ, 7 ਮਈ (ਰਾਮ ਪ੍ਰਕਾਸ਼ ਟੋਨੀ )-ਹਲਕਾ ਫਿਲÏਰ ਦੇ ਪਿੰਡ ਦੁਸਾਂਝ ਕਲਾਂ ਵਿਖੇ ਸਰਪੰਚ ਨਿਰਮਲ ਕੁਮਾਰ ਨਵੀਂ ਨੇ ਦੱਸਿਆ ਕਿ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਵਲੋਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਪ੍ਰੋਗਰਾਮ ਤਹਿਤ ਹਲਕਾ ਫਿਲÏਰ ਅਧੀਨ ਪੈਂਦੇ ਸ਼ਹਿਰਾਂ ਤੇ ਪਿੰਡਾਂ ਦੇ ਖੇਡ ਮੈਦਾਨਾਂ ਨੂੰ ਲੱਖਾਂ ਰੁਪਏ ਖਰਚ ਕਰਕੇ ਖੇਡਣ ਯੋਗ ਬਣਾਇਆ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਨÏਜਵਾਨ ਨਸ਼ਿਆਂ ਵੱਲ ਨਾ ਜਾ ਕੇ ਖੇਡਾਂ ਵੱਲ ਪ੍ਰੇਰਿਤ ਹੋ ਸਕਣ¢ ਇਸੇ ਪ੍ਰੋਗਰਾਮ ਤਹਿਤ ਹਲਕਾ ਫਿਲÏਰ ਦੇ ਪਿੰਡ ਦੁਸਾਂਝ ਕਲਾਂ ਦੇ ਖੇਡ ਮੈਦਾਨ ਦੀ ਨੁਹਾਰ ਬਦਲਣ ਲਈ ਪ੍ਰੋਜੈਕਟ ਮਨਜ਼ੂਰ ਹੋਏ 26. ਲੱਖ 44 ਹਜ਼ਾਰ ਰੁਪਏ ਦੀ ਲਾਗਤ ਨਾਲ ਖੇਡ ਮੈਦਾਨ ਵਿੱਚ ਵੱਖ-ਵੱਖ ਜਗ੍ਹਾ ਤੇ 7 ਪੋਲਾਂ ਉਪਰ 2-2 ਲਾਈਟਾਂ ਲਗਾਈਆਂ ਗਈਆਂ ਹਨ¢ ਸਰਪੰਚ ਨੇ ਅੱਗੇ ਦੱਸਿਆ ਕਿ ਮੈਦਾਨ ਵਿੱਚ ਦੋ ਬਾਥਰੂਮ ਅਤੇ ਇੱਕ ਸਟੋਰ ਕਮਰਾ ਤਿਆਰ ਕਰਕੇ ਖਿਡਾਰੀਆ ਦੇ ਸਪੁਰਦ ਕਰ ਦਿੱਤਾ ਜਾਵੇਗਾ¢ ਇਸ ਮÏਕੇ ਸਰਪੰਚ ਨਿਰਮਲ ਕੁਮਾਰ ਨੇ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਤੇ ਹਲਕਾ ਫਿਲÏਰ ਦੇ ਇੰਚਾਰਜ ਪਿ੍ਸੀ. ਪ੍ਰੇਮ ਕੁਮਾਰ ਅਤੇ ਪਿੰਡ ਦੇ ਸਮੂਹ ਐੱਨ . ਆਰ . ਆਈ. ਵੀਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ¢