16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਉੱਘੇ ਕਾਰੋਬਾਰੀ ਮਨਜੀਤ ਸਿੰਘ ਸੇਠੀ ਦੇ ਬੇਟੇ ਇੰਦਰਪ੍ਰੀਤ ਸਿੰਘ ਸੇਠੀ ਨਮਿਤ ਸ਼ਰਧਾਂਜਲੀ ਸਮਾਗਮ

ਅਜੀਤ ਡੈਸਕ 08-05-2026
ਜਲੰਧਰ, 7 ਮਈ (ਜਸਪਾਲ ਸਿੰਘ)-ਉੱਘੇ ਕਾਰੋਬਾਰੀ ਸ. ਮਨਜੀਤ ਸਿੰਘ ਸੇਠੀ ਦੇ ਹੋਣਹਾਰ ਬੇਟੇ ਇੰਦਰਪ੍ਰੀਤ ਸਿੰਘ ਸੇਠੀ (ਗਿੰਨੀ), ਜਿਨ੍ਹਾਂ ਦਾ ਪਿਛਲੇ ਦਿਨੀਂ ਕੈਨੇਡਾ 'ਚ ਦਿਹਾਂਤ ਹੋ ਗਿਆ ਸੀ, ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਹੋਈ, ਜਿੱਥੇ ਭਾਈ ਬਲਦੇਵ ਸਿੰਘ ਦੇ ਕੀਰਤਨੀ ਜੱਥੇ ਨੇ ਵੈਰਾਗਮਈ ਕੀਰਤਨ ਕੀਤਾ | ਜਦਕਿ ਸਵਾਮੀ ਸ਼ਾਂਤਾਨੰਦ ਗੋਪਾਲ ਨਗਰ ਵਾਲਿਆਂ ਤੇ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ (ਸ੍ਰੀ ਦਰਬਾਰ ਸਾਹਿਬ ਵਾਲਿਆਂ) ਨੇ ਕਥਾ ਕਰਦਿਆਂ ਜ਼ਿੰਦਗੀ ਅਤੇ ਮੌਤ ਦੇ ਫਲਸਫੇ 'ਤੇ ਚਾਨਣਾ ਪਾਇਆ | ਇਸ ਮੌਕੇ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਾਲਿਆਂ ਨੇ ਅਰਦਾਸ ਕੀਤੀ | ਇਸ ਮੌਕੇ ਸ਼ਰਧਾਂਜਲੀ ਸਮਾਗਮ 'ਚ ਸ਼ਾਮਿਲ ਵੱਖ-ਵੱਖ ਰਾਜਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਵਿਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸੇਠੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਉੱਘੇ ਕਵੀ ਰਛਪਾਲ ਸਿੰਘ ਪਾਲ ਨੇ ਮੰਚ ਦਾ ਸੰਚਾਲਨ ਕਰਦਿਆਂ ਇੰਦਰਪ੍ਰੀਤ ਸਿੰਘ ਸੇਠੀ ਨੂੰ ਭਾਵਪੂਰਤ ਸ਼ਬਦਾਂ 'ਚ ਆਪਣੀ ਸ਼ਰਧਾਂਜਲੀ ਭੇਟ ਕੀਤੀ | ਬਾਅਦ 'ਚ ਆਈਆਂ ਸੰਗਤਾਂ ਦਾ ਪਰਿਵਾਰ ਦੀ ਤਰਫੋਂ ਧੰਨਵਾਦ ਕਰਦੇ ਹੋਏ ਇੰਗਲੈਂਡ ਦੇ ਸਾਬਕਾ ਸੰਸਦ ਮੈਂਬਰ ਸ੍ਰੀ ਵਰਿੰਦਰ ਸ਼ਰਮਾ ਨੇ ਸੇਠੀ ਪਰਿਵਾਰ ਨਾਲ ਆਪਣੀ ਵਰਿ੍ਹਆਂ ਪੁਰਾਣੀ ਸਾਂਝ ਨੂੰ ਯਾਦ ਕੀਤਾ | ਉਨ੍ਹਾਂ ਸੇਠੀ ਪਰਿਵਾਰ ਦੀ ਸਾਦਗੀ ਤੇ ਨਿਮਰਤਾ ਭਰਪੂਰ ਸੁਭਾਅ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਰਿਵਾਰ ਨੇ ਹਮੇਸ਼ਾ ਧਾਰਮਿਕ ਤੇ ਸਮਾਜਿਕ ਕੰਮਾਂ 'ਚ ਵਧ ਚੜ੍ਹਕੇ ਯੋਗਦਾਨ ਪਾਇਆ ਹੈ | ਉਨ੍ਹਾਂ ਇੰਦਰਪ੍ਰੀਤ ਸਿੰਘ ਸੇਠੀ ਦੇ ਵਿਛੋੜੇ ਨੂੰ ਪਰਿਵਾਰਕ ਮੈਂਬਰਾਂ ਤੇ ਸਾਕ ਸੰਬੰਧੀਆਂ ਲਈ ਵੱਡਾ ਘਾਟਾ ਦੱਸਦੇ ਹੋਏ ਕਿਹਾ ਕਿ ਅਜਿਹੇ ਹੋਣਹਾਰ ਨੌਜਵਾਨ ਦਾ ਇਸ ਤਰ੍ਹਾਂ ਭਰ ਜਵਾਨੀ 'ਚ ਚਲੇ ਜਾਣ ਦਾ ਦੁੱਖ ਅਕਹਿ ਤੇ ਅਸਹਿ ਹੈ, ਪਰ ਪ੍ਰਮਾਤਮਾ ਦਾ ਭਾਣਾ ਮੰਨਣਾ ਪੈਂਦਾ ਹੈ | ਇਸ ਮੌਕੇ ਕੈਬਨਿਟ ਮੰਤਰੀ ਮਹਿੰਦਰ ਭਗਤ, ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇ. ਪੀ., ਮੇਅਰ ਵਨੀਤ ਧੀਰ, ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸਾਬਕਾ ਵਿਧਾਇਕ ਤੇ ਆਪ ਆਗੂ ਪਵਨ ਟੀਨੂੰ, ਭਾਜਪਾ ਦੇ ਸਾਬਕਾ ਵਿਧਾਇਕ ਕੇ. ਡੀ. ਵਿਧਾਇਕ, 'ਆਪ' ਵਿਧਾਇਕ ਰਮਨ ਅਰੋੜਾ, ਸਾਬਕਾ ਐਮ. ਪੀ. ਸੁਸ਼ੀਲ ਰਿੰਕੂ, 'ਆਪ' ਆਗੂ ਨਿਤਿਨ ਕੋਹਲੀ, ਜ਼ਿਲ੍ਹਾ ਯੋਜਨਾ ਬੋਰਡ ਦੇ ਸਾਬਕਾ ਚੇਅਰਮੈਨ ਗੁਰਚਰਨ ਸਿੰਘ ਚੰਨੀ, ਉੱਘੇ ਕਾਰੋਬਾਰੀ ਬਲਬੀਰ ਸਿੰਘ ਚੌਹਾਨ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਉੱਘੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ, ਪੱਤਰਕਾਰ ਐਚ. ਐਸ. ਬਾਵਾ, ਬੇਅੰਤ ਸਿੰਘ ਸਰਹੱਦੀ, ਮਨਜੀਤ ਸਿੰਘ ਜੌਲੀ, ਗੁਰਕ੍ਰਿਪਾਲ ਸਿੰਘ ਪ੍ਰਧਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ, ਜਸਵਿੰਦਰ ਸਿੰਘ ਮੱਕੜ, ਅਰਵਿੰਦਰ ਸਿੰਘ ਰੀਜੈਂਟ ਪਾਰਕ, ਗੁਰਬਖਸ਼ ਸਿੰਘ ਜੁਨੇਜਾ, ਆਤਮ ਪ੍ਰਕਾਸ਼ ਸਿੰਘ ਬਬਲੂ, ਅਵਤਾਰ ਸਿੰਘ ਗੋਲਡੀ, ਹਰਦੀਪ ਸਿੰਘ ਗੋਲਡੀ, ਸੁਖਵਿੰਦਰ ਸਿੰਘ ਬੱਗਾ ਪ੍ਰਧਾਨ ਬਾਜ਼ਾਰ ਸ਼ੇਖਾਂ, ਸੀ. ਏ. ਆਰ.ਐਸ. ਕਾਲੜਾ. ਸੁਖਦੇਵ ਸਿੰਘ ਗਾਂਧੀ, ਚਰਨਜੀਵ ਸਿੰਘ ਲਾਲੀ, ਗੁਰਬਚਨ ਸਿੰਘ ਕਥੂਰੀਆ, ਦਲਜੀਤ ਸਿੰਘ ਸਹੋਤਾ ਯੂ. ਕੇ., ਸਤਿੰਦਰਪਾਲ ਸਿੰਘ ਛਾਬੜਾ, ਸ਼ੈਰੀ ਚੱਢਾ ਕੌਂਸਲਰ, ਮਨਜੀਤ ਸਿੰਘ ਟਰਾਂਸਪੋਰਟਰ, ਮਹਿੰਦਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਮਾਡਲ ਟਾਊਨ, ਕੰਵਲਜੀਤ ਸਿੰਘ ਓਬਰਾਏ ਪ੍ਰਧਾਨ ਗੁਰਦੁਆਰਾ ਨੌਵੀਂ ਪਾਤਸ਼ਾਹੀ, ਜੋਗਿੰਦਰ ਸਿੰਘ ਖਜ਼ਾਨਚੀ, ਕਮਲਜੀਤ ਸਿੰਘ ਸੈਕਟਰੀ, ਪਰਮਜੀਤ ਸਿੰਘ ਬਿਲਖੂ ਸਤਲੁਜ ਕੋਚ, ਡਾ. ਪਵਨ ਗੁਪਤਾ, ਡਾ. ਸੁਰੇਸ਼ ਨੰਦਾ, ਡਾ. ਅਤੁਲ ਮਿੱਤਲ, ਬੰਟੀ ਨੀਲਕੰਠ, ਪਿ੍ੰਸ ਗਰੋਵਰ, ਜਗਦੀਸ਼ ਰਾਜਾ ਸਾਬਕਾ ਮੇਅਰ, ਮਨਮੀਤ ਸਿੰਘ ਸੋਢੀ, ਕੁਲਵਿੰਦਰ ਸਿੰਘ ਥਿਆੜਾ, ਗੁਰਿੰਦਰ ਸਿੰਘ ਮਝੈਲ, ਜਤਿੰਦਰ ਸਿੰਘ ਮਝੈਲ, ਪ੍ਰੀਤਮ ਸਿੰਘ ਸਪਰਾ, ਗੁਰਦੀਪ ਸਿੰਘ ਰਾਵੀ, ਉੱਜਲ ਸਿੰਘ ਨਰੂਲਾ, ਜਗਦੀਪ ਸਿੰਘ ਸੋਨੂੰ ਸੰਧਰ, ਰਜਿੰਦਰ ਸਿੰਘ ਰੀਹਲ, ਅਮਰਜੀਤ ਸਿੰਘ ਕਥੂਰੀਆ, ਮਨੋਜ ਅਗਰਵਾਲ, ਕੁਲਦੀਪ ਸਿੰਘ ਓਬਰਾਏ, ਹਰਜਿੰਦਰ ਸਿੰਘ ਲਾਡਾ, ਕੌਂਸਲਰ ਅਰੁਣਾ ਅਰੋੜਾ, ਦਵਿੰਦਰ ਸਿੰਘ ਰਹੇਜਾ, ਸਰਬਜੀਤ ਸਿੰਘ ਰਾਜਪਾਲ ਪ੍ਰਧਾਨ ਗੁਰਦੁਆਰਾ ਆਦਰਸ਼ ਨਗਰ, ਸਤਪਾਲ ਸਿੰਘ ਸਿਦਕੀ ਤੇ ਪਿ੍ਤਪਾਲ ਸਿੰਘ ਪਾਲੀ ਤੋਂ ਇਲਾਵਾ ਇੰਦਰਪ੍ਰੀਤ ਸਿੰਘ ਸੇਠੀ ਦੀ ਮਾਤਾ ਅਮਰਜੀਤ ਕੌਰ ਸੇਠੀ, ਪਤਨੀ ਹਰਨੂਰ ਕੌਰ ਸੇਠੀ, ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ, ਜੋਗਿੰਦਰ ਸਿੰਘ ਗੁੰਬਰ, ਡਾ. ਹੁਰੀਆ, ਭਰਾ ਅਮਨਪ੍ਰੀਤ ਸਿੰਘ ਸੇਠੀ, ਭਰਜਾਈ ਮਨੀਤ ਕੌਰ ਸੇਠੀ, ਭੈਣ ਗਗਨਦੀਪ ਕੌਰ, ਦਾਮਾਦ ਰਮਨਜੀਤ ਸਿੰਘ, ਕੰਵਲਜੀਤ ਕੌਰ ਕੌਂਸਲਰ ਸੱਸ, ਮਹਿੰਦਰ ਸਿੰਘ ਗੁੱਲੂ ਸਹੁਰਾ ਸਾਹਿਬ, ਮਨਪ੍ਰੀਤ ਕੌਰ ਤੇ ਜਸਪ੍ਰੀਤ ਸਿੰਘ ਸਮੇਤ ਹੋਰ ਪਰਿਵਾਰਕ ਮੈਂਬਰ ਤੇ ਸਾਕ ਸੰਬੰਧੀ ਵੀ ਮੌਜੂਦ ਸਨ |

ਪਿਛਲੀ ਖ਼ਬਰ ਸ਼ਾਹਕੋਟ 'ਚ ਕੈਂਸਰ ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ 10 ਨੂੰ ਅਗਲੀ ਖ਼ਬਰ ਯੂਨੀਵਰਸਿਟੀ ਕਾਲਜ ਜੰਡਿਆਲਾ ਮੰਜਕੀ ਵਿੱਚ ਵਾਈਸ-ਚਾਂਸਲਰ ਦੇ ਓ.ਐੱਸ.ਡੀ. ਦਾ ਦੌਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।