ਸ਼ਾਹਕੋਟ ਤਹਿਸੀਲ 'ਚ 'ਈਜ਼ੀ ਰਜਿਸਟਰੀ' ਪ੍ਰਣਾਲੀ ਫੇਲ੍ਹ, ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਸਰਕਾਰੀ ਦਾਅਵੇ
ਅਜੀਤ ਡੈਸਕ
08-05-2026
ਬੁਨਿਆਦੀ ਸਹੂਲਤਾਂ ਦਾ ਬੁਰਾ ਹਾਲ
ਜਦੋਂ ਪੱਤਰਕਾਰਾਂ ਦੀ ਟੀਮ ਨੇ ਤਹਿਸੀਲ ਦਫ਼ਤਰ ਦਾ ਦੌਰਾ ਕੀਤਾ ਤਾਂ ਉਨ੍ਹਾਂ ਦੇਖਿਆ ਕਿ ਸਿਰਫ਼ ਦਫ਼ਤਰੀ ਕੰਮ ਹੀ ਨਹੀਂ, ਸਗੋਂ ਜਨਤਕ ਸਹੂਲਤਾਂ ਪੱਖੋਂ ਵੀ ਸ਼ਾਹਕੋਟ ਤਹਿਸੀਲ ਦਾ ਹਾਲ ਮਾੜਾ ਹੈ | ਭਿਆਨਕ ਗਰਮੀ ਦੇ ਬਾਵਜੂਦ ਲੋਕਾਂ ਲਈ ਲੱਗਾ ਵਾਟਰ ਕੂਲਰ ਕਾਫ਼ੀ ਸਮੇਂ ਤੋਂ ਖ਼ਰਾਬ ਪਿਆ ਹੈ | ਲੋਕਾਂ ਨੂੰ ਪੀਣ ਵਾਲੇ ਪਾਣੀ ਲਈ ਬਾਹਰ ਭਟਕਣਾ ਪੈਂਦਾ ਹੈ | ਤਹਿਸੀਲ ਵਿਚ ਬਣੇ ਬਾਥਰੂਮਾਂ 'ਤੇ ਇਹ ਵੀ ਨਹੀਂ ਲਿਖਿਆ ਗਿਆ ਕਿ ਕਿਹੜਾ ਇਸਤਰੀਆਂ ਲਈ ਤੇ ਕਿਹੜਾ ਪੁਰਸ਼ਾਂ ਲਈ ਹੈ | ਇਨ੍ਹਾਂ ਬੁਨਿਆਦੀ ਸਹੂਲਤਾਂ ਵੱਲ ਤਹਿਸੀਲ ਦਫ਼ਤਰ ਦੇ ਅਧਿਕਾਰੀ ਵਲੋਂ ਧਿਆਨ ਨਹੀਂ ਦਿੱਤਾ ਜਾ ਰਿਹਾ |