17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕਰਤਾਰਪੁਰ 'ਚ ਮੁੱਖ ਮੰਤਰੀ ਦੀ ਫੇਰੀ ਦੌਰਾਨ ਆਸ਼ਾ ਵਰਕਰਾਂ ਨੂੰ ਪੁਲਿਸ ਵਲੋਂ ਗਿ੍ਫ਼ਤਾਰ ਕੀਤੇ ਜਾਣਾ ਤਾਨਾਸ਼ਾਹੀ-ਫੈਸਿਲੀਟੇਟਰ ਯੂਨੀਅਨ ਪੰਜਾਬ <br/>

ਅਜੀਤ ਡੈਸਕ 08-05-2026
ਕਰਤਾਰਪੁਰ/ਭੋਗਪੁਰ, 7 ਮਈ (ਜਨਕ ਰਾਜ ਗਿੱਲ/ਕਮਲਜੀਤ ਸਿੰਘ ਡੱਲੀ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸੂਬੇ ਅੰਦਰ ਪਿਛਲੇ ਸਮੇਂ ਤੋਂ ਹੋਈਆਂ ਧਾਰਮਿਕ ਬੇਅਦਬੀਆਂ ਦੇ ਮਾਮਲੇ 'ਚ ਪਾਸ ਕੀਤੇ ਗਏ ਕਾਨੂੰਨ ਨੂੰ ਲੈ ਕੇ ਵਿੱਢੀ ਗਈ ਸ਼ੁਕਰਾਨਾ ਯਾਤਰਾ ਦੇ ਚੱਲਦਿਆਂ ਕਰਤਾਰਪੁਰ ਫੇਰੀ ਦੌਰਾਨ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਸਰਕਾਰ ਤਰਫੋਂ ਵਰਕਰਾਂ ਦੀਆਂ ਕਈ ਮਹੀਨਿਆਂ ਤੋਂ ਰੋਕੀਆਂ ਤਨਖਾਹਾਂ ਅਤੇ ਹੋਰ ਮੰਗਾਂ ਨੂੰ ਹੱਲ ਨਾ ਕਰਨ ਦੇ ਰੋਸ ਵਜੋਂ ਅੱਜ ਜ਼ਿਲ੍ਹਾ ਜਨਰਲ ਸਕੱਤਰ ਅੰਮਿ੍ਤਪਾਲ ਕੌਰ ਨੂਸੀ, ਸਥਾਨਕ ਆਗੂ ਸੰਦੀਪ ਕੌਰ ਅਤੇ ਆਸ਼ਾ ਵਰਕਰਾਂ ਨੂੰ ਸਥਾਨਕ ਜੀ ਟੀ ਰੋਡ 'ਤੇ ਪੁਲ ਹੇਠਾਂ ਸਜਾਏ ਪੰਡਾਲ 'ਚੋਂ ਪੁਲਿਸ ਪ੍ਰਸ਼ਾਸਨ ਵਲੋਂ ਜਬਰਨ ਗਿ੍ਫ਼ਤਾਰ ਕਰਕੇ ਭੋਗਪੁਰ ਥਾਣੇ ਵਿੱਚ ਬੰਦ ਕੀਤੇ ਜਾਣਾ ਵਰਕਰਾਂ ਅਤੇ ਯੂਨੀਅਨ ਨੂੰ ਇੱਕ ਪਲ ਦਾ ਵੀ ਸਮਾਂ ਨਾ ਦੇਣ ਅਤੇ ਮੰਗਾਂ ਨੂੰ ਦਰਕਿਨਾਰ ਕੀਤੇ ਜਾਣ ਦੇ ਵਿਰੋਧ 'ਚ ਆਸ਼ਾ ਵਰਕਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ 'ਤੇ 'ਅਜੀਤ' ਨਾਲ ਗੱਲਬਾਤ ਕਰਦਿਆਂ ਪੇਂਡੂ ਮਜਦੂਰ ਯੂਨੀਅਨ ਦੇ ਸੂਬਾ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੱਗਸ਼ੋਰ ਅਤੇ ਨੌਜਵਾਨ ਭਾਰਤ ਸਭਾ ਦੇ ਵੀਰ ਕੁਮਾਰ ਨੇ 'ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਜਿਲਾ ਪ੍ਰਧਾਨ ਹਰਿੰਦਰ ਦੁਸਾਂਝ, ਜ਼ਿਲ੍ਹਾ ਆਗੂ ਮਾਸਟਰ ਕੁਲਵਿੰਦਰ ਸਿੰਘ ਜੋਸ਼ਨ ਅਤੇ ਡੈਮੋਕ੍ਰੈਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਆਗੂ ਮਨਦੀਪ ਕੌਰ ਬਿਲਗਾ ਤੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਕੌਰ ਸ਼ਾਹਕੋਟ ਨੇ ਯੂਨੀਅਨ ਆਗੂਆਂ ਤੇ ਆਸ਼ਾ ਵਰਕਰਾਂ ਕੁਲਦੀਪ ਕੌਰ, ਸਤਨਾਮ ਕੌਰ, ਅੰਜੂ ਬਾਲਾ, ਬਲਜਿੰਦਰ ਕੌਰ,ਰਜਨੀ ਅਤੇ ਨਰੇਸ਼ ਕੁਮਾਰੀ ਸ਼ਾਮਿਲ ਸਨ ਅਤੇ ਪੇਂਡੂ ਮਜ਼ਦੂਰ ਆਗੂ ਲਵਪ੍ਰੀਤ ਸਿੰਘ, ਵੀਰ ਕੁਮਾਰ, ਗੁਰਮੀਤ ਕੌਰ ਅਤੇ ਬਲਵਿੰਦਰ ਕੌਰ ਨੂੰ ਗਿ੍ਫ਼ਤਾਰ ਕੀਤੇ ਜਾਣ ਦੀ ਤਿੱਖੇ ਸ਼ਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ 'ਭਗਵੰਤ ਮਾਨ ਸਰਕਾਰ ਵਲੋਂ ਪਿਛਲੇ ਸਾਲਾਂ ਤੋਂ ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਤਾਨਾਸ਼ਾਹੀ ਦਾ ਨਤੀਜਾ, ਕਵਾਇਤ ਤਹਿਤ ਗਿ੍ਫ਼ਤਾਰੀਆਂ ਗ਼ੈਰ ਜਮਹੂਰੀ ਤੇ ਅੱਤ ਦਰਜੇ ਦੀ ਮਾੜੀ ਕਾਰਗੁਜਾਰੀ ਹੈ, ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਪੁਲਸੀਆ ਦਬਾਅ ਕੋਸ਼ਿਸ਼ਾਂ ਕਰਨ ਦੀ ਥਾਂ ਪੰਜਾਬ ਦੀਆਂ ਆਸ਼ਾ ਵਰਕਰਾਂ ਨਾਲ ਕੀਤੇ ਹੋਏ ਵਾਅਦੇ ਪੂਰੇ ਕਰਨੇ ਚਾਹੀਦੇ ਹਨ | ਇਸ ਮੌਕੇ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਪੰਜਾਬ ਵਲੋਂ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈ | ਇਸ ਦੌਰਾਨ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਆਗੂਆਂ ਸਮੇਤ ਆਸ਼ਾ ਵਰਕਰਾਂ ਦੀ ਆਵਾਜ਼ ਦਬਾਉਣ ਲਈ ਗਿ੍ਫ਼ਤਾਰੀ 4 ਘੰਟੇ ਬਾਅਦ ਹੋਈ ਰਿਹਾਈ ਮੌਕੇ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ |

ਪਿਛਲੀ ਖ਼ਬਰ 'ਸ਼ੁਕਰਾਨਾ ਯਾਤਰਾ' ਮੌਕੇ ਕਰਤਾਰਪੁਰ ਪਹੁੰਚਣ 'ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਘਾ ਸਵਾਗਤ ਅਗਲੀ ਖ਼ਬਰ ਸ਼ਾਹਕੋਟ ਤਹਿਸੀਲ 'ਚ 'ਈਜ਼ੀ ਰਜਿਸਟਰੀ' ਪ੍ਰਣਾਲੀ ਫੇਲ੍ਹ, ਸਿਰਫ਼ ਕਾਗ਼ਜ਼ਾਂ ਤੱਕ ਸੀਮਤ ਸਰਕਾਰੀ ਦਾਅਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।