17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸ਼ਹੀਦ ਭਾਈ ਤਾਰਾ ਸਿੰਘ ਖ਼ਾਲਸਾ ਸੀਨੀ. ਸੈਕੰ. ਸਕੂਲ ਕਮੇਟੀ ਵਲੋਂ ਨਵੀਂ ਵੈਨ ਤੇ ਜਨਰੇਟਰ ਨੂੰ ਕੀਤਾ ਵਿਦਿਆਰਥੀਆਂ ਨੂੰ ਅਰਪਣ <br/>

ਅਜੀਤ ਡੈਸਕ 08-05-2026
ਅੱਪਰਾ, 7 ਮਈ (ਦਲਵਿੰਦਰ ਸਿੰਘ ਅੱਪਰਾ)-ਸ਼ਹੀਦ ਭਾਈ ਤਾਰਾ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੰਡੀ ਦੀ ਪ੍ਰਬੰਧਕ ਕਮੇਟੀ ਵਲੋਂ ਬੱਚਿਆਂ ਦੀ ਸਹੂਲਤ ਲਈ ਨਵੀਂ ਸਕੂਲ ਵੈਨ ਅਤੇ ਚੱਲ ਰਹੇ ਗਰਮੀ ਦੇ ਮੌਸਮ ਸਮੇਂ ਲੱਗ ਰਹੇ ਬਿਜਲੀ ਕੱਟਾਂ ਦੀ ਸਮੱਸਿਆ ਦੇ ਹੱਲ ਲਈ ਅਵਾਜ਼ ਤੇ ਪ੍ਰਦੂਸ਼ਣ ਰਹਿਤ ਜਨਰੇਟਰ ਦੀ ਖਰੀਦ ਕੀਤੀ ਗਈ | ਜ਼ਿਕਰਯੋਗ ਹੈ ਕਿ ਪਿੰਡ ਦੇ ਦਾਨੀ ਸੱਜਣਾਂ ਵਲੋਂ ਨਵੀਂ ਸਕੂਲ ਵੈਨ, ਆਵਾਜ਼ ਰਹਿਤ ਜਨਰੇਟਰ ਖਰੀਦਣ ਅਤੇ ਸਕੂਲ ਦੇ ਵਿਕਾਸ ਕਾਰਜਾਂ ਲਈ ਇਕੱਤੀ ਲੱਖ ਪਚਾਸੀ ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ ਸੀ | ਸਕੂਲ ਕਮੇਟੀ ਵਲੋਂ ਉਕਤ ਰਾਸ਼ੀ ਨਾਲ ਨਵੀਂ ਵੈਨ ਅਤੇ ਜਨਰੇਟਰ ਦੀ ਖਰੀਦ ਕਰਕੇ ਵਿਦਿਆਰਥੀਆਂ ਨੂੰ ਅਰਪਣ ਕੀਤਾ ਗਿਆ | ਸਕੂਲ ਮੈਨੇਜਮੈਂਟ ਕਮੇਟੀ ਨੇ ਦੱਸਿਆ ਕਿ ਦਾਨੀ ਸੱਜਣਾਂ ਬਲਵੀਰ ਸਿੰਘ ਢਿੱਲੋਂ ਯੂ.ਐਸ.ਏ., ਜਰਨੈਲ ਸਿੰਘ ਢਿੱਲੋਂ ਕੈਨੇਡਾ, ਜੋਗਿੰਦਰ ਸਿੰਘ ਪੁੱਤਰ ਕਿਸ਼ਨ ਸਿੰਘ ਯੂ.ਕੇ., ਅਮਰਜੀਤ ਸਿੰਘ ਅਕਾਲੀ ਯੂ.ਕੇ., ਗੁਰਪਾਲ ਸਿੰਘ ਘੋਲਾ ਯੂ.ਕੇ., ਚਰਨਜੀਤ ਸਿੰਘ ਪੁੱਤਰ ਤਰਸੇਮ ਸਿੰਘ ਕੈਨੇਡਾ, ਗੁਰਪਾਲ ਸਿੰਘ ਪਾਲਾ ਕੈਨੇਡਾ, ਜੋਗਿੰਦਰ ਸਿੰਘ ਪੁੱਤਰ ਨਾਜਰ ਸਿੰਘ, ਮੰਗਾ ਸਿੰਘ ਢਿੱਲੋਂ ਯੂ.ਕੇ., ਬਲਜੀਤ ਸਿੰਘ ਢਿੱਲੋਂ ਯੂ.ਕੇ., ਰਮੇਸ਼ ਢਿੱਲੋਂ ਯੂ.ਐਸ.ਏ., ਅਵਤਾਰ ਸਿੰਘ ਢਿੱਲੋਂ ਕੈਨੇਡਾ, ਜਗਰੂਪ ਸਿੰਘ ਢਿੱਲੋਂ ਯੂ.ਐਸ.ਏ., ਸੰਤੋਖ ਸਿੰਘ ਬਿੱਲਾ ਯੂ.ਕੇ., ਸੁਰਿੰਦਰ ਕੌਰ ਪਤਨੀ ਗੁਰਦੇਵ ਸਿੰਘ ਮਹਿਸਮਪੁਰ ਯੂ.ਕੇ., ਬਲਜਿੰਦਰ ਢਿੱਲੋਂ ਯੂ.ਐਸ.ਏ., ਪਰਮਜੀਤ ਸਿੰਘ ਢਿੱਲੋਂ ਐੱਸ.ਡੀ.ਓ., ਬਲਵੰਤ ਕੌਰ ਨਿਊਜ਼ੀਲੈਂਡ, ਰਣਜੀਤ ਸਿੰਘ ਢਿੱਲੋਂ ਨਿਊਜ਼ੀਲੈਂਡ, ਅਵਤਾਰ ਸਿੰਘ ਢਿੱਲੋਂ ਕੈਨੇਡਾ, ਨਰਿੰਦਰ ਕੁਮਾਰ ਪਾਂਡੇ, ਮੈਡਮ ਤਿ੍ਪਤਾ ਦੇਵੀ, ਆਮਨਾ, ਜਗਜੀਤ ਸਿੰਘ ਭਰਥ ਯੂ.ਐਸ.ਏ, ਸਾਬਕਾ ਸਰਪੰਚ ਰਵਿੰਦਰ ਕੁਮਾਰ ਮੈਨੇਜਰ, ਮੇਜਰ ਸਿੰਘ ਭਡਵਾਲੀਏ, ਵੰਦਨਾ ਯੂ.ਕੇ., ਗ੍ਰਾਮ ਸਭਾ ਤੇ ਐਨ.ਆਰ.ਆਈ. ਵੈਲਫੇਅਰ ਸੁਸਾਇਟੀ ਮੰਡੀ, ਹਰਮਿੰਦਰ ਕੌਰ ਯੂ.ਕੇ., ਬਹਾਦਰ ਸਿੰਘ ਢਿੱਲੋਂ ਠੰਡੂਆਂ ਪਰਿਵਾਰ, ਕੁਲਵੀਰ ਸਿੰਘ ਪੁੱਤਰ ਸੁਰਜੀਤ ਸਿੰਘ, ਜੋਗਾ ਸਿੰਘ ਇੰਸਪੈਕਟਰ, ਬਲਵੀਰ ਸਿੰਘ ਬੀਰਾ ਭਡਵਾਲੀਏ ਅਤੇ ਚਮਨ ਲਾਲ ਕਲੇਰ ਇਟਲੀ ਵਲੋਂ ਨਵੀਂ ਸਕੂਲ ਬੱਸ, ਅਵਾਜ਼ ਰਹਿਤ ਜਨਰੇਟਰ, ਲਾਇਬ੍ਰੇਰੀ ਅਤੇ ਸਕੂਲ ਦੇ ਹੋਰ ਵਿਕਾਸ ਕਾਰਜਾਂ ਲਈ ਵੱਡੀ ਰਾਸ਼ੀ ਭੇਟ ਕੀਤੀ ਗਈ ਸੀ ਅਤੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਉਕਤ ਦੋਨੋਂ ਕਾਰਜਾਂ ਨੂੰ ਨੇਪਰੇ ਚਾੜ੍ਹਦਿਆਂ ਐਨ. ਆਰ. ਆਈ. ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਨੰਬਰਦਾਰ ਅਵਤਾਰ ਸਿੰਘ ਪ੍ਰਧਾਨ, ਖਜ਼ਾਨਚੀ ਪਰਮਜੀਤ ਸਿੰਘ ਐਸ.ਡੀ.ਓ., ਰਵਿੰਦਰ ਸਿੰਘ ਕੁੱਕੂ ਮੈਨਜਰ, ਸੁਖਵਿੰਦਰ ਸਿੰਘ ਸਕੱਤਰ, ਜੋਗਿੰਦਰ ਸਿੰਘ, ਦਲਵਿੰਦਰ ਕੌਰ ਨਿਊਜ਼ੀਲੈਂਡ, ਰਜਿੰਦਰ ਕੌਰ ਨਿਊਜ਼ੀਲੈਂਡ, ਪਿੰਸੀਪਲ ਕੁਲਵਿੰਦਰ ਸਿੰਘ ਕਮੇਟੀ ਮੈਂਬਰ, ਪਿੰਸੀਪਲ ਹਰਮੇਸ਼ ਕੁਮਾਰ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ |

ਪਿਛਲੀ ਖ਼ਬਰ ਇੰਦਰਾ ਦਾਣਾ ਮੰਡੀ ਲੋਹੀਆਂ ਨੂੰ ਉੱਚਾ ਚੁੱਕਣ ਦੇ ਕਾਰਜ਼ਾਂ ਦੀ ਆਰੰਭਤਾ ਅਗਲੀ ਖ਼ਬਰ ਮੁੱਖ ਮੰਤਰੀ ਨੇ ਆਦਮਪੁਰ ਦੀ ਮੇਨ ਰੋਡ ਜਲਦ ਬਣਾਉਣ ਦਾ ਦਿੱਤਾ ਭਰੋਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।