ਆਦਮਪੁਰ, 7 ਮਈ (ਰਮਨ ਦਵੇਸਰ)-ਆਦਮਪੁਰ ਵਿਖੇ ਮੱੁਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 'ਸ਼ੁਕਰਾਨਾ ਯਾਤਰਾ' ਤੋਂ ਬਾਅਦ ਆਦਮਪੁਰ ਪੁਲ ਨਿਰਮਾਣ ਸੰਘਰਸ਼ ਕਮੇਟੀ ਵਲੋਂ ਆਦਮਪੁਰ ਦੀ ਮੇਨ ਰੋਡ ਬਣਾਉਣ ਦੀ ਮੰਗ ਕੀਤੀ | ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਦ 'ਸ਼ੁਕਰਾਨਾ ਯਾਤਰਾ' ਤੋਂ ਵਾਪਸੀ ਮੌਕੇ ਚੌਂਕ ਘੰਟਾਘਰ 'ਚ ਸੰਘਰਸ਼ ਕਮੇਟੀ ਦੇ ਪ੍ਰਧਾਨ ਪਵਨ ਆਵਲ ਦੇ ਹੇਠ ਕਮੇਟੀ ਦੇ ਮੈਂਬਰ ਪ੍ਰਵੀਨ ਕੁਮਾਰ ਟੰਡਨ, ਸੰਜੇ ਗੁਪਤਾ, ਅਤੇ ਗੁਲਸ਼ਨ ਦਿਲਬਾਗੀ ਵਲੋਂ ਮੱਖ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਪਾਸੋਂ ਆਦਮਪੁਰ ਦੀ ਮੇਨ ਰੋਡ ਜਲਦ ਬਣਾਉਣ ਦੀ ਮੰਗ ਕੀਤੀ ਜਿਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਵਲੋਂ ਕਮੇਟੀ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਜਲਦ ਹੀ ਆਦਮਪੁਰ ਮੇਨ ਰੋਡ ਦਾ ਕੰਮ ਕਰਵਾ ਦਿੱਤਾ ਜਾਵੇਗਾ |