19-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਉਦਯੋਗਪਤੀਆਂ ਨੇ ਮੀਟਿੰਗ ਦੌਰਾਨ ਟ੍ਰੈਫ਼ਿਕ ਤੇ ਉਦਯੋਗਿਕ ਸਮੱਸਿਆਵਾਂ 'ਤੇ ਕੀਤੀ ਚਰਚਾ <br/>

ਅਜੀਤ ਡੈਸਕ 08-05-2026
ਜਲੰਧਰ, 7 ਮਈ (ਜਤਿੰਦਰ ਪੰਮੀ)-ਇੰਡਸਟ੍ਰੀਜ਼ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਦੌਰਾਨ ਸ਼ਹਿਰ ਦੀਆਂ ਟ੍ਰੈਫਿਕ ਸਮੱਸਿਆਵਾਂ ਤੇ ਉਦਯੋਗਿਕ ਖੇਤਰਾਂ ਵਿੱਚ ਵੱਧ ਰਹੇ ਦਬਾਅ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ | ਮੀਟਿੰਗ ਵਿੱਚ ਖਾਸ ਤੌਰ 'ਤੇ ਕਾਲੀਆ ਕਾਲੋਨੀ ਵਾਲੀ ਨਹਿਰ ਦੇ ਰੋਡ 'ਤੇ ਵੱਧ ਰਹੇ ਟ੍ਰੈਫਿਕ ਜਾਮ ਅਤੇ ਓਵਰਬਿ੍ਜ ਬਣਾਉਣ ਦੀ ਲੋੜ ਨੂੰ ਮੁੱਖ ਮਸਲੇ ਵਜੋਂ ਉਠਾਇਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਨੇ ਕਿਹਾ ਕਿ ਕੈਨਾਲ ਰੋਡ ਸ਼ਹਿਰ ਦੀਆਂ ਮਹੱਤਵਪੂਰਨ ਸੜਕਾਂ ਵਿੱਚੋਂ ਇੱਕ ਹੈ, ਜੋ ਫੋਕਲ ਪੁਆਇੰਟ, ਸੂਰਿਆ ਐਨਕਲੇਵ, ਵੇਰਕਾ ਮਿਲਕ ਪਲਾਂਟ ਇਲਾਕੇ ਸਮੇਤ ਕਈ ਰਿਹਾਇਸ਼ੀ ਅਤੇ ਉਦਯੋਗਿਕ ਖੇਤਰਾਂ ਨੂੰ ਜੋੜਦਾ ਹੈ | ਇਸ ਮਾਰਗ 'ਤੇ ਹਰ ਰੋਜ਼ ਹਜ਼ਾਰਾਂ ਵਾਹਨ, ਟਰੱਕ, ਸਕੂਲ ਬੱਸਾਂ ਅਤੇ ਕੰਟੇਨਰ ਗੁਜ਼ਰਦੇ ਹਨ ਪਰ ਤੰਗ ਅੰਡਰਪਾਸਾਂ ਤੇ ਲਗਾਤਾਰ ਵੱਧ ਰਹੇ ਟ੍ਰੈਫਿਕ ਕਾਰਨ ਸਵੇਰੇ-ਸ਼ਾਮ ਭਾਰੀ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਉਦਯੋਗਪਤੀਆਂ ਨੇ ਕਿਹਾ ਕਿ ਟ੍ਰੈਫਿਕ ਜਾਮ ਕਾਰਨ ਉਦਯੋਗਾਂ ਨੂੰ ਕੱਚਾ ਮਾਲ ਮੰਗਵਾਉਣ ਅਤੇ ਤਿਆਰ ਮਾਲ ਭੇਜਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ, ਜਦਕਿ ਆਮ ਲੋਕਾਂ ਦਾ ਸਮਾਂ ਤੇ ਤੇਲ ਵੀ ਵਿਅਰਥ ਹੁੰਦਾ ਹੈ | ਮੈਂਬਰਾਂ ਨੇ ਇਕਸੁਰ ਹੋ ਕੇ ਮੰਗ ਕੀਤੀ ਕਿ ਕੈਨਾਲ ਬਿ੍ਜ ਰੋਡ 'ਤੇ ਓਵਰਬਿ੍ਜ ਦੇ ਨਿਰਮਾਣ ਨੂੰ ਤਰਜੀਹ ਦਿੱਤੀ ਜਾਵੇ ਤਾਂ ਜੋ ਇਸ ਸਮੱਸਿਆ ਦਾ ਸਥਾਈ ਹੱਲ ਹੋ ਸਕੇ | ਮੀਟਿੰਗ ਵਿੱਚ ਨਿਰਮਾਣ ਕੰਮ ਸ਼ੁਰੂ ਹੋਣ ਤੱਕ ਬਦਲਵੀਂ ਟ੍ਰੈਫਿਕ ਵਿਵਸਥਾ, ਤਕਨੀਕੀ ਸਰਵੇ ਅਤੇ ਸੜਕ ਪ੍ਰਬੰਧਨ ਦੇ ਹੋਰ ਉਪਾਵਾਂ 'ਤੇ ਵੀ ਜ਼ੋਰ ਦਿੱਤਾ ਗਿਆ | ਪ੍ਰਧਾਨ ਗੁਰਚਰਨ ਸਿੰਘ ਨੇ ਕਿਹਾ ਕਿ ਜਲੰਧਰ ਵਰਗੇ ਉਦਯੋਗਿਕ ਸ਼ਹਿਰ ਦੇ ਵਿਕਾਸ ਲਈ ਆਧੁਨਿਕ ਆਵਾਜਾਈ ਸਹੂਲਤਾਂ ਬਹੁਤ ਜ਼ਰੂਰੀ ਹਨ | ਇਸ ਮੌਕੇ ਅਸ਼ੋਕ ਮਲਹੋਤਰਾ ਚੇਅਰਮੈਨ, ਵਾਈਸ ਚੇਅਰਮੈਨ ਅਮਰਜੀਤ ਸਿੰਘ ਭਾਟੀਆ, ਜਨਰਲ ਸਕੱਤਰ ਜਲਾਜ ਸ਼ਰਮਾ, ਅੰਕੁਰ ਕੋਹਲੀ, ਜਰਨੈਲ ਸਿੰਘ ਰੰਧਾਵਾ, ਗੋਪੀ ਰੰਧਾਵਾ, ਰਾਜੀਵ ਜੈਰਥ, ਸੁਰਿੰਦਰ ਸਿੰਘ, ਸੰਦੀਪ ਮਹਾਜਨ, ਨਵਨੀਤ ਕੁਮਾਰ, ਨਵਦੀਪ ਬਾਵਾ, ਜਗਦੀਪ ਸਿੰਘ, ਸੋਨੂ ਅਗਰਵਾਲ, ਪੱਪੀ ਮਹਿਤਾ, ਦਰਸ਼ਨ ਸਿੰਘ, ਯੋਗੇਸ਼ ਬੇਦੀ, ਸੰਨੀ ਅਗਰਵਾਲ, ਰਾਜੀਵ ਧੀਰ, ਪਰਗਟ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਐੱਲ.ਕੇ.ਸੀ.ਟੀ.ਸੀ. ਦੇ ਸਕੂਲ ਆਫ਼ ਅਲਾਈਡ ਸਾਇੰਸਿਜ਼ ਵਲੋਂ ਸੈਮੀਨਾਰ <br/> ਅਗਲੀ ਖ਼ਬਰ ਸ਼ਹੀਦ ਬਾਬਾ ਖੁਸ਼ਹਾਲ ਸਿੰਘ ਐਜੂਕੇਸ਼ਨਲ ਟਰੱਸਟ ਵੱਲੋਂ ਮਰੀਜ਼ਾਂ ਦੇ ਫ੍ਰੀ ਇਲਾਜ ਦੀ ਸਹੂਲਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।