03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਐੱਨ. ਐੱਸ. ਕਾਨਵੈਂਟ ਹਾਈ ਸਕੂਲ ਲੋਹੀਆਂ ਖਾਸ ਦਾ ਨਤੀਜਾ ਰਿਹਾ ਸ਼ਾਨਦਾਰ <br/>

ਅਜੀਤ ਡੈਸਕ 19-04-2026
ਲੋਹੀਆਂ ਖਾਸ, 18 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸੈਸ਼ਨ 2025-26 ਲਈ ਅੱਠਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਨਤੀਜੇ ਦÏਰਾਨ ਐੱਨ. ਐੱਸ. ਕਾਨਵੈਂਟ ਹਾਈ ਸਕੂਲ ਲੋਹੀਆਂ ਖਾਸ ਦੇ ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਰਿਹਾ | ਮੈਨੇਜਿੰਗ ਡਾਇਰੈਕਟਰ ਮੈਡਮ ਰੇਨੂੰ ਬਾਲਾ ਤੇ ਪਿ੍ੰਸੀਪਲ ਚਰਨਜੀਤ ਕÏਰ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੀਤੇਸ਼ਵਰਜੀਤ ਕÏਰ ਪੁੱਤਰੀ ਅਮਨਦੀਪ ਸਿੰਘ ਨੇ 600 'ਚੋਂ 502 ਅੰਕ ਪ੍ਰਾਪਤ ਕਰਦਿਆਂ ਸਕੂਲ 'ਚ ਪਹਿਲਾ ਸਥਾਨ ਹਾਸਿਲ ਕੀਤਾ ਹੈ, ਇਸੇ ਤਰ੍ਹਾਂ ਜਗਦੀਪ ਸਿੰਘ ਪੁੱਤਰ ਪ੍ਰੇਮ ਸਿੰਘ ਨੇ 600 'ਚੋਂ 499 ਅੰਕ ਪ੍ਰਾਪਤ ਕਰਕੇ ਦੂਸਰਾ ਅਤੇ ਵੰਸ਼ ਵਰਮਾ ਪੁੱਤਰ ਰੋਸ਼ਨ ਲਾਲ ਨੇ 600 'ਚੋਂ 498 ਅੰਕ ਪ੍ਰਾਪਤ ਕਰਕੇ ਤੀਸਰਾ ਸਥਾਨ ਹਾਸਿਲ ਕੀਤਾ | ਸਕੂਲ ਦੇ ਪਿ੍ੰਸੀਪਲ ਮੈਡਮ ਨੇ ਇਸ ਨਤੀਜੇ ਦਾ ਸਿਹਰਾ ਵਿਦਿਆਰਥੀਆਂ ਦੀ ਲਗਨ, ਮਾਪਿਆਂ ਦੇ ਸਹਿਯੋਗ ਤੇ ਮਿਹਨਤੀ ਸਟਾਫ ਨੂੰ ਦਿੱਤਾ ਹੈ | ਇਸ ਮÏਕੇ ਗੀਤੇਸ਼ਵਰਜੀਤ ਕÏਰ ਨੇ ਦੱਸਿਆ ਕਿ ਉਹ ਵੱਡੀ ਹੋ ਕੇ ਵਿਦੇਸ਼ ਜਾਣ ਦੀ ਬਜਾਏ ਦੇਸ਼ 'ਚ ਉੱਚ ਪੱਧਰੀ ਨÏਕਰੀ ਪ੍ਰਾਪਤ ਕਰਕੇ ਦੇਸ਼ ਅਤੇ ਰਾਜ ਦੀ ਸੇਵਾ ਕਰਨੀ ਚਾਹੁੰਦੀ ਹੈ | ਇਸ ਮÏਕੇ ਉਨ੍ਹਾਂ ਵਿਦਿਆਰਥੀਆਂ ਦਾ ਮੂੰਹ ਵੀ ਮਿੱਠਾ ਕਰਵਾਇਆ ਤੇ ਚੰਗੇ ਅੰਕ ਲੈ ਕੇ ਪਾਸ ਹੋਣ 'ਤੇ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਮਾਤਾ ਗੁਜਰੀ ਪਬਲਿਕ ਸਕੂਲ ਵਿਖੇ ਫਾਇਰ ਸੇਫਟੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ <br/> ਅਗਲੀ ਖ਼ਬਰ ਲੋਹੀਆਂ ਦੇ ਫਲਾਈਓਵਰ ਦੀਆਂ ਸਰਵਿਸ ਸੜਕਾਂ ਨੂੰ ਜਲਦ ਬਣਾਇਆ ਜਾ ਰਿਹਾ-ਇੰਜੀ: ਕੁਲਦੀਪ ਸ਼ਰਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।