02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਧੰਨੋਵਾਲੀ 'ਚ ਵਾਲੀਬਾਲ ਤੇ ਰੱਸਾਕਸ਼ੀ ਦਾ ਟੂਰਨਾਮੈਂਟ ਅੱਜ

ਅਜੀਤ ਡੈਸਕ 19-04-2026
ਜਲੰਧਰ ਛਾਉਣੀ, 18 ਅਪ੍ਰੈਲ (ਪਵਨ ਖਰਬੰਦਾ)-ਪਿੰਡ ਧੰਨੋਵਾਲੀ (ਜਲੰਧਰ) ਦੇ ਨੌਜਵਾਨਾਂ ਤੇ ਐਨ. ਆਰ. ਆਈ. ਵੀਰਾਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਵਾਲੀਬਾਲ ਤੇ ਰੱਸਾਕਸ਼ੀ ਦਾ ਸ਼ਾਨਦਾਰ ਟੂਰਨਾਮੈਂਟ 19 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ | ਸਮਾਗਮ ਨੂੰ ਲੈ ਕੇ ਇਲਾਕੇ 'ਚ ਕਾਫੀ ਉਤਸ਼ਾਹ ਹੈ | ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ 'ਚ ਵਾਲੀਬਾਲ ਮੈਚ ਦੌਰਾਨ ਜੇਤੂ ਰਹੀ ਟੀਮ ਨੂੰ 41,000, ਦੂਜਾ ਇਨਾਮ 31,000 ਜਦਕਿ ਰੱਸਾਕਸੀ 'ਚ ਜੇਤੂ ਟੀਮ ਨੂੰ ਵੀ ਪਹਿਲਾ ਇਨਾਮ 41,000, ਦੂਜਾ ਇਨਾਮ 31,000 ਦਿੱਤਾ ਜਾਵੇਗਾ | ਰੱਸਾਕਸ਼ੀ 'ਚ ਖਾਸ ਗੱਲ ਇਹ ਹੈ ਕਿ ਵੱਖ-ਵੱਖ ਇਲਾਕਿਆਂ ਤੋਂ 6 ਟੀਮਾਂ ਹੀ ਭਾਗ ਲੈਣਗੀਆਂ | ਇਸ ਖੇਡ ਮੇਲੇ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਤੇ ਖੇਡਾਂ ਵੱਲ ਪ੍ਰੇਰਿਤ ਕਰਨਾ ਹੈ | ਇਲਾਕੇ ਦੇ ਲੋਕਾਂ ਨੂੰ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਗਈ ਹੈ |
ਪਿਛਲੀ ਖ਼ਬਰ ਜਥੇਦਾਰ ਕੁਲਦੀਪ ਸਿੰਘ ਭਾਟੀਆ ਤੇ ਬੀਬੀ ਰਜਿੰਦਰ ਕੌਰ ਭਾਟੀਆ ਦੀ ਯਾਦ 'ਚ ਮੈਡੀਕਲ ਕੈਂਪ ਅੱਜ ਅਗਲੀ ਖ਼ਬਰ ਰਮਨ ਸ਼ਿਵ ਮੰਦਰ ਵਿਖੇ 5ਵਾਂ ਸਾਲਾਨਾ ਮੂਰਤੀ ਸਥਾਪਨਾ ਦਿਵਸ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।