24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਜਲੰਧਰ ਛਾਉਣੀ 'ਚ ਖਰੀਦ ਦਾ ਕੰਮ ਨਾਮਾਤਰ-ਹਰਜਾਪ ਸਿੰਘ ਸੰਘਾ

ਕੁੱਕੜ ਪਿੰਡ ਦੀ ਅਨਾਜ ਮੰਡੀ ਵਿਚ ਕਣਕ ਦੀ ਲਿਫਟਿੰਗ ਨਾ ਹੋਣ ਬਾਰੇ ਜਾਣਕਾਰੀ ਦਿੰਦੇ ਹੋਏ ਹਰਜਾਪ ਸਿੰਘ ਸੰਘਾ ਅਤੇ ਹੋਰ ਤੇ ਬਾਰਦਾਨਾ ਨਾ ਹੋਣ ਕਾਰਨ ਕਣਕ ਦੀਆਂ ਲੱਗੀਆਂ ਢੇਰੀਆਂ | <br/> 14-04-2026
ਜਲੰਧਰ/ਜਮਸ਼ੇਰ ਖਾਸ 13 ਅਪ੍ਰੈਲ (ਜਸਪਾਲ ਸਿੰਘ, ਹਰਵਿੰਦਰ ਕੁਮਾਰ)-ਸ਼੍ਰੋਮਣੀ ਅਕਾਲੀ ਦਲ ਜਲੰਧਰ ਛਾਉਣੀ ਦੇ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਕੁੱਕੜ ਪਿੰਡ ਵਿਚ ਅਨਾਜ ਮੰਡੀ ਦਾ ਜਾਇਜ਼ਾ ਲੈਂਦੇ ਹੋਏ ਕਿਹਾ ਕਿ ਜਲੰਧਰ ਛਾਉਣੀ ਹਲਕੇ ਵਿਚ ਕਣਕ ਦੀ ਖਰੀਦ ਪ੍ਰਕਿਰਿਆ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਤੇ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਕੁੱਕੜ ਪਿੰਡ ਮੰਡੀ ਵਿਚ ਕਿਸਾਨ ਬਾਰਦਾਨੇ ਦੀ ਉਡੀਕ ਕਰਦੇ ਕਰਦੇ ਥੱਕ ਚੁੱਕੇ ਹਨ, ਜਦਕਿ ਫਸਲ ਦੀ ਨਮੀ 12% ਤੱਕ ਪਹੁੰਚ ਚੁੱਕੀ ਹੈ ਫਿਰ ਵੀ ਨਾ ਬੋਰੀਆਂ ਹਨ, ਨਾ ਲਿਫਟਿੰਗ ਹੋਈ ਹੈ | ਹਰਜਾਪ ਸਿੰਘ ਸੰਘਾ ਨੇ ਸਿੱਧਾ ਹਮਲਾ ਕਰਦਿਆਂ ਕਿਹਾ, ਇਹ ਸੂਬਾ ਸਰਕਾਰ ਸਿਰਫ਼ ਡਰਾਮੇਬਾਜ਼ੀ ਕਰ ਰਹੀ ਹੈ | ਸੰਘਾ ਨੇ ਦੋਸ਼ ਲਾਇਆ ਕਿ ਕਿਸਾਨ ਆਪਣੀਆਂ ਭਰੀਆਂ ਟਰਾਲੀਆਂ ਮੰਡੀਆਂ ਵਿਚ ਛੱਡਣ ਤੋਂ ਡਰ ਰਹੇ ਹਨ | ਹਰਜਾਪ ਸਿੰਘ ਸੰਘਾ ਨੇ ਚਿਤਾਵਨੀ ਦਿੱਤੀ ਕਿ ਜੇ ਤੁਰੰਤ ਬਾਰਦਾਨਾ ਮਹੱਈਆ ਕਰਵਾ ਕੇ ਲਿਫਟਿੰਗ ਸ਼ੁਰੂ ਨਾ ਕੀਤੀ ਗਈ ਤਾਂ ਕਿਸਾਨਾਂ ਨੂੰ ਭਾਰੀ ਆਰਥਿਕ ਨੁਕਸਾਨ ਝੱਲਣਾ ਪਵੇਗਾ |
ਪਿਛਲੀ ਖ਼ਬਰ ਭੁਪਿੰਦਰ ਸਿੰਘ ਖ਼ਾਲਸਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ਦਾ ਦੌਰਾ <br/> ਅਗਲੀ ਖ਼ਬਰ 16ਵੀਂ ਹਾਕੀ ਇੰਡੀਆ ਸਬ ਜੂਨੀਅਰ ਚੈਂਪੀਅਨਸ਼ਿਪ 'ਚੋਂ ਪੰਜਾਬ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।