24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਭੁਪਿੰਦਰ ਸਿੰਘ ਖ਼ਾਲਸਾ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ਦਾ ਦੌਰਾ <br/>

ਅਜੀਤ ਡੈਸਕ 14-04-2026
ਅੰਮਿ੍ਤਸਰ, 12 ਅਪ੍ਰੈਲ (ਵਿ:ਪ੍ਰ:)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੂਜੀ ਵਾਰ ਥਾਪੇ ਗਏ ਚੇਅਰਮੈਨ ਭੁਪਿੰਦਰ ਸਿੰਘ ਖਾਲਸਾ ਨੇ ਅੰਮਿ੍ਤਸਰ ਸਥਿਤ ਸ੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ਅੰਮਿ੍ਤਸਰ ਦਾ ਦੌਰਾ ਕੀਤਾ ਤੇ ਆਪਣੇ ਸਾਥੀਆਂ ਨਾਲ ਮਿਲ ਕੇ ਸਰਾਂ ਦੇ ਸਮੁੱਚੇ ਸਟਾਫ਼ ਨਾਲ ਵਿਸਾਖੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀ ਅਤੇ ਸਾਰੇ ਮੁਲਾਜ਼ਮਾਂ ਨੂੰ ਤੋਹਫਿਆਂ ਵਜੋਂ ਮਿਠਾਈਆਂ ਵੰਡੀਆਂ ਗਈਆਂ | ਇਸ ਦੌਰਾਨ ਸਰਾਂ ਮੈਨੇਜਰ ਵਲੋਂ ਸ: ਖਾਲਸਾ ਨੂੰ ਸਰਾਂ ਲਈ ਲੋੜੀਂਦੇ ਸਾਮਾਨ ਦੀ ਇਕ ਸੂਚੀ ਸੌਂਪੀ ਗਈ | ਇਸ ਦੌਰਾਨ ਸ: ਖਾਲਸਾ ਨੇ ਕਿਹਾ ਕਿ ਆਉਣ ਵਾਲੇ ਦਿਨ੍ਹਾਂ 'ਚ ਲੋੜੀਂਦੇ ਸਾਮਾਨ ਉਪਲਬਧ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਕਿ ਵਿਸਾਖੀ ਤੋਂ ਬਾਅਦ ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਬੀਬੀ ਰਣਜੀਤ ਕੌਰ ਵੀ ਅੰਮਿ੍ਤਸਰ ਆ ਰਹੇ ਹਨ | ਜਿਨ੍ਹਾਂ ਰਾਹੀ ਸਰਾਵਾਂ ਲਈ ਲੋੜੀਂਦਾ ਸਾਮਾਨ ਪਹੁੰਚਾਇਆ ਜਾਵੇਗਾ |

ਪਿਛਲੀ ਖ਼ਬਰ ਆਭਾਰ 2026: ਸੀ. ਟੀ. ਗਰੁੱਪ ਵਲੋਂ ਉੱਤਮਤਾ, ਸਮਰਪਣ ਤੇ ਕਾਮਯਾਬੀ ਦਾ ਸ਼ਾਨਦਾਰ ਜਸ਼ਨ ਮਨਾਇਆ ਅਗਲੀ ਖ਼ਬਰ ਜਲੰਧਰ ਛਾਉਣੀ 'ਚ ਖਰੀਦ ਦਾ ਕੰਮ ਨਾਮਾਤਰ-ਹਰਜਾਪ ਸਿੰਘ ਸੰਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।