24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

16ਵੀਂ ਹਾਕੀ ਇੰਡੀਆ ਸਬ ਜੂਨੀਅਰ ਚੈਂਪੀਅਨਸ਼ਿਪ 'ਚੋਂ ਪੰਜਾਬ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ

ਅਜੀਤ ਡੈਸਕ 14-04-2026
ਜਲੰਧਰ, 13 ਅਪ੍ਰੈਲ (ਡਾ.ਜਤਿੰਦਰ ਸਾਬੀ)-16ਵੀਂ ਸਬ ਜੂਨੀਅਰ ਹਾਕੀ ਚੈਂਪੀਅਨਸ਼ਿਪ ਜੋ ਬਿਹਾਰ ਦੇ ਸ਼ਹਿਰ ਰਾਜਗੀਰ ਵਿਖੇ ਕਰਵਾਈ ਗਈ | ਚੈਂਪੀਅਨਸ਼ਿਪ 'ਚੋਂ ਪੰਜਾਬ ਦੀ ਲੜਕੇ ਵਰਗ ਦੀ ਹਾਕੀ ਟੀਮ ਨੇ ਕਾਂਸੀ ਦਾ ਤਗਮਾ ਹਾਸਿਲ ਕੀਤਾ | ਇਹ ਜਾਣਕਾਰੀ ਦਿੰਦੇ ਹੋਏ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪਵਾਰ ਨੇ ਦੱਸਿਆ ਕਿ ਤੀਜੇ ਸਥਾਨ ਲਈ ਖੇਡੇ ਗਏ ਮੈਚ 'ਚੋੋਂ ਪੰਜਾਬ ਦੀ ਟੀਮ ਨੇ ਦਾਦਰ ਨਗਰ ਹਵੇਲੀ ਦੀ ਟੀਮ ਨੂੰ 1-0 ਨਾਲ ਹਰਾ ਕੇ ਇਹ ਮਾਣਮੱਤੀ ਪ੍ਰਾਪਤੀ ਕੀਤੀ ਪਰ ਸੈਮੀਫਾਈਨਲ 'ਚ ਪੰਜਾਬ ਟੀਮ ਨੂੰ ਉਤਰ ਪ੍ਰਦੇਸ਼ ਦੀ ਟੀਮ ਤੋਂ 6-2 ਨਾਲ ਹਾਰ ਮਿਲੀ | ਪੰਜਾਬ ਹਾਕੀ ਟੀਮ ਦੇ ਇਸ ਪ੍ਰਾਪਤੀ ਤੇ ਹਾਕੀ ਖੇਡ ਪ੍ਰੇਮੀਆਂ ਨੇ ਜੇਤੂ ਟੀਮ ਦੇ ਖਿਡਾਰੀ, ਕੋਚਿੰਗ ਸਟਾਫ ਨੂੰ ਵਧਾਈ ਦਿੱਤੀ ਹੈ |
ਪਿਛਲੀ ਖ਼ਬਰ ਜਲੰਧਰ ਛਾਉਣੀ 'ਚ ਖਰੀਦ ਦਾ ਕੰਮ ਨਾਮਾਤਰ-ਹਰਜਾਪ ਸਿੰਘ ਸੰਘਾ ਅਗਲੀ ਖ਼ਬਰ ਖ਼ਾਲਸਾਈ ਜਾਹੋ-ਜਲਾਲ ਨਾਲ ਸਜਿਆ ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 'ਖ਼ਾਲਸਾ ਮਾਰਚ' <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।