28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਜਥੇਬੰਦੀਆਂ ਵਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਸ਼ਹਿਰ 'ਚ ਬਣੀ ਵੱਡੀ ਟ੍ਰੈਫਿਕ ਪ੍ਰੇਸ਼ਾਨੀ

ਥਾਣੇ ਮੂਹਰੇ ਰੋਸ ਜਾਹਰ ਕਰਦੇ ਹੋਏ ਦਲਿਤ ਸਮਾਜ ਦੇ ਲੋਕ ਤੇ ਸ਼ਾਮਿਲ ਦਲਿਤ ਆਗੂ | (ਸੱਜੇ) ਸਰਵਿਸ ਲਾਈਨ 'ਤੇ ਲੱਗੇ ਧਰਨੇ ਕਰਕੇ ਸ਼ਹਿਰ ਦੇ ਮੇਨ ਚੌਕ 'ਚ ਲੱਗੇ ਟ੍ਰੈਫਿਕ ਜਾਮ ਦਾ ਦਿ੍ਸ਼ | ਤਸਵੀਰਾਂ : ਜਨਕ ਰਾਜ ਗਿੱਲ <br/> 05-04-2026
ਕਰਤਾਰਪੁਰ, 4 ਅਪ੍ਰੈਲ, (ਜਨਕ ਰਾਜ ਗਿੱਲ)-ਦਲਿਤ ਸਮਾਜ ਦੇ ਹੱਕ 'ਚ ਨਿੱਤਰੀਆਂ ਸਮਾਜ ਸੇਵੀ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਥਾਣਾ ਕਰਤਾਰਪੁਰ ਮੂਹਰੇ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਦਲਿਤ ਸਮਾਜ ਅੰਦਰ ਰੋਸ ਦੇਖਣ ਨੂੰ ਮਿਲ ਰਿਹਾ ਹੈ ਉਥੇ ਕਰਤਾਰਪੁਰ ਜਲੰਧਰ ਮਾਰਗ ਦੀ ਸਰਵਿਸ ਲਾਈਨ ਤੇ ਲੱਗੇ ਧਰਨੇ ਦੇ ਕਾਰਨ ਸ਼ਹਿਰ ਵਿਚ ਵੱਡੀ ਟ੍ਰੈਫਿਕ ਪ੍ਰੇਸ਼ਾਨੀ ਪੈਦਾ ਹੋ ਗਈ ਹੈ, ਜਿਸ ਕਾਰਨ ਸ਼ਹਿਰ 'ਚ ਲੰਬਾ ਜਾਮ ਲੱਗ ਜਾਣ ਕਾਰਨ ਸ਼ਹਿਰੀ ਤੇ ਦਿਹਾਤੀ ਖੇਤਰ ਸਮੇਤ ਅੰਮਿ੍ਤਸਰ ਜਾਣ ਵਾਲੇ ਲੋਕਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੌਕੇ ਦਲਿਤ ਆਗੂਆਂ 'ਚ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਡਾ. ਅੰਬੇਡਕਰ ਸੰਘਰਸ਼ ਮੋਰਚਾ ਦੇ ਉਪ ਪ੍ਰਧਾਨ ਡਾਕਟਰ ਹਰਜਿੰਦਰ ਮੱਟੂ, ਯੂਨੀਅਨ ਦੇ ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਨੇ ਰੋਸ ਜਾਹਿਰ ਕਰਦਿਆਂ ਆਖਿਆ ਕਿ 'ਜ਼ਿਲ੍ਹਾ ਪੁਲਿਸ ਪ੍ਰਸ਼ਾਸ਼ਨਿਕ ਅਧਿਕਾਰੀ ਪੂਰੀ ਤਰ੍ਹਾਂ ਦਬਾਅ ਹੇਠ ਕੰਮ ਕਰ ਰਹੇ ਹਨ | ਇਸ ਮੌਕੇ ਵਾਲਮੀਕਿ ਮਜ਼੍ਹਬੀ ਸਿੱਖ ਮੋਰਚਾ ਦੇ ਪ੍ਰਧਾਨ ਮਹਿੰਦਰ ਸਿੰਘ ਹਮੀਰਾ, ਸਰਵਨ ਸਿੰਘ ਰੌਮੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ, ਅੰਮਿ੍ਤਪਾਲ ਸਿੰਘ, ਬਾਬਾ ਜੀਵਨ ਸਿੰਘ ਦਲ ਜਥੇਦਾਰ ਬਾਬਾ ਹੀਰਾ ਸਿੰਘ, ਮਿਸਲ ਬਾਬਾ ਜੀਵਨ ਸਿੰਘ ਚੱਕਰਵਰਤੀ ਪੰਜਾਬ ਭਾਰਤ ਜਥੇਦਾਰ ਬਾਬਾ ਰਵੀਪਾਲ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੇ ਵੀ ਸੰਬੋਧਨ ਕੀਤਾ |
ਪਿਛਲੀ ਖ਼ਬਰ ਭਾਜਪਾ ਦਫ਼ਤਰ ਗ੍ਰਨੇਡ ਹਮਲਾ ਮਾਮਲੇ 'ਚ 5 ਕਾਬੂ ਅਗਲੀ ਖ਼ਬਰ ਫੁੱਟਬਾਲ ਟੂਰਨਾਮੈਂਟ ਦੌਰਾਨ ਅਲਾਵਲਪੁਰ ਨੇ ਡੁਮੇਲੀ ਨੂੰ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।