28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਫੁੱਟਬਾਲ ਟੂਰਨਾਮੈਂਟ ਦੌਰਾਨ ਅਲਾਵਲਪੁਰ ਨੇ ਡੁਮੇਲੀ ਨੂੰ ਹਰਾਇਆ

ਅਜੀਤ ਡੈਸਕ 05-04-2026
ਆਦਮਪੁਰ, 4 ਅਪ੍ਰੈਲ (ਰਮਨ ਦਵੇਸਰ)-ਸ਼ਹੀਦ ਉਧਮ ਸਿੰਘ ਸਪੋਰਟਸ ਕਲੱਬ ਕਾਲਰਾ ਦਾ ਐਨ. ਆਰ. ਆਈ. ਵੀਰਾਂ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਕਾਲਰਾ ਵਿਖ਼ੇ ਸਰਪੰਚ ਹਰਮਿੰਦਰ ਸਿੰਘ ਕਾਲਰਾ ਦੀ ਦੇਖ-ਰੇਖ ਹੇਠ ਚਲ ਰਿਹਾ 10 ਰੋਜ਼ਾ ਫੁੱਟਬਾਲ ਟੂਰਨਾਮੈਂਟ ਦੇ 8ਵੇਂ ਦਿਨ ਮੁੱਖ ਮਹਿਮਾਨ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ਼ਿਰਕਤ ਕੀਤੀ | ਇਸ ਮੌਕੇ ਸਿੰਘ ਸਾਹਿਬ ਵਲੋਂ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਉਪਰੰਤ ਖਿਡਾਰੀਆਂ ਦੀ ਚੜਦੀ ਕਲਾਂ ਲਈ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕੀਤੀ | ਪ੍ਰਬੰਧਕਾਂ ਵਲੋਂ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਨੂੰ ਸਿਰੋਪਾਓ ਪਾ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਸਰਪੰਚ ਹਰਮਿੰਦਰ ਸਿੰਘ ਕਾਲਰਾ ਤੇ ਅਜੀਤਪਾਲ ਸਿੰਘ ਕਾਲਰਾ ਨੇ ਦੱਸਿਆ ਕਿ ਅੱਜ ਦੇ ਹੋਏ ਮੈਚਾਂ 'ਚ ਅਲਾਵਲਪੁਰ ਨੇ ਡੁਮੇਲੀ ਅਤੇ ਬਿਨਪਾਲਕੇ ਨੇ ਪਧਿਆਣਾ ਦੀ ਟੀਮ ਨੂੰ ਹਰਾ ਕੇ ਅਗਲੇ ਗੇੜ 'ਚ ਪ੍ਰਵੇਸ਼ ਕੀਤਾ | ਇਸ ਮੌਕੇ ਜਥੇਦਾਰ ਮਨੋਹਰ ਸਿੰਘ ਡਰੋਲੀ ਪ੍ਰਧਾਨ ਗੁਰਦੁਆਰਾ ਸ਼ਹੀਦ ਬਾਬਾ ਮਤੀ ਪ੍ਰਬੰਧਕ ਕਮੇਟੀ, ਅਜੀਤਪਾਲ ਸਿੰਘ ਕਾਲਰਾ, ਅਮਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਜੋਗੀਆਣਾ ਸਾਹਿਬ ਕਾਲਰਾ, ਰਸ਼ਪਾਲ ਸਿੰਘ ਸਰਪੰਚ ਡਰੋਲੀ, ਜਰਨੈਲ ਸਿੰਘ ਡਰੋਲੀ, ਨਰਿੰਦਰ ਸਿੰਘ ਡਰੋਲੀ, ਜਸਵੀਰ ਸਿੰਘ ਸਰੋਆ, ਕੁਲਵਰਨ ਸਿੰਘ ਜਰਮਨ, ਪਿਆਰਾ ਸਿੰਘ ਨੰਬਰਦਾਰ, ਹਰਵਿੰਦਰ ਸਿੰਘ ਪ੍ਰਹਾਰ, ਮਾਸਟਰ ਸੁਬੇਗ ਸਿੰਘ, ਮਾਸਟਰ ਬਲਵਿੰਦਰ ਸਿੰਘ ਕਾਲਰਾ, ਅਜੈਬ ਸਿੰਘ, ਡਾ. ਬਲਦੇਵ ਸਿੰਘ, ਹਰਪ੍ਰੀਤ ਸਿੰਘ ਪੰਚ, ਕਰਨੈਲ ਸਿੰਘ, ਮੁਖਤਿਆਰ ਸਿੰਘ, ਹੈਪੀ ਯੂ. ਐਸ. ਏ. ਇੰਦਰਜੀਤ ਸਿੰਘ ਜੱਗਾ ਯੂ. ਐਸ. ਏ., ਵਿਪਨ ਯੂ. ਐਸ. ਏ., ਗਗਨ ਯੂ. ਐਸ. ਏ., ਦਵਿੰਦਰ ਸਿੰਘ ਯੂ. ਐਸ. ਏ., ਮਨੀ ਕਾਲਰਾ, ਜਸਪ੍ਰੀਤ ਕਾਲਰਾ, ਜਸਮਨ ਗੋਪੀ ਤੇ ਹੋਰ ਖੇਡ ਪ੍ਰੇਮੀ ਹਾਜ਼ਰ ਸਨ |
ਪਿਛਲੀ ਖ਼ਬਰ ਜਥੇਬੰਦੀਆਂ ਵਲੋਂ ਬੇਅਦਬੀ ਮਾਮਲੇ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਨੂੰ ਲੈ ਕੇ ਸ਼ਹਿਰ 'ਚ ਬਣੀ ਵੱਡੀ ਟ੍ਰੈਫਿਕ ਪ੍ਰੇਸ... ਅਗਲੀ ਖ਼ਬਰ ਫੁੱਟਬਾਲ ਟੂਰਨਾਮੈਂਟ ਦੌਰਾਨ ਅਲਾਵਲਪੁਰ ਨੇ ਡੁਮੇਲੀ ਨੂੰ ਹਰਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।